ਪੁਰਾਣੀਆਂ ਕਾਰਾਂ ਵੇਚਣ ਵਾਲਿਆਂ ਨੂੰ ਝਟਕਾ, ਹੁਣ ਦੇਣਾ ਹੋਵੇਗਾ 18% GST

Published: 

21 Dec 2024 16:22 PM

ਜੇਕਰ ਤੁਸੀਂ ਪੁਰਾਣੀ ਕਾਰ ਵੇਚਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਤੁਹਾਡਾ ਤਣਾਅ ਵਧਣ ਵਾਲਾ ਹੈ। ਕਿਉਂਕਿ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਵਿਕਰੀ 'ਤੇ ਜੀਐਸਟੀ ਦਰ ਵਧਾ ਦਿੱਤੀ ਹੈ। ਆਓ ਸਮਝੀਏ ਕਿ ਹੁਣ ਕਿੰਨੇ ਫੀਸਦ ਹੋਰ ਟੈਕਸ ਅਦਾ ਕਰਨਾ ਪਵੇਗਾ।

ਪੁਰਾਣੀਆਂ ਕਾਰਾਂ ਵੇਚਣ ਵਾਲਿਆਂ ਨੂੰ ਝਟਕਾ, ਹੁਣ ਦੇਣਾ ਹੋਵੇਗਾ 18% GST
Follow Us On

ਜੇਕਰ ਤੁਸੀਂ ਆਪਣੀ ਪੁਰਾਣੀ ਕਾਰ ਨੂੰ ਵੇਚ ਕੇ ਉਸ ਪੈਸੇ ਨਾਲ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਚਿੰਤਾਜਨਕ ਖਬਰ ਹੈ, ਕਿਉਂਕਿ ਸਰਕਾਰ ਨੇ ਪੁਰਾਣੀਆਂ ਗੱਡੀਆਂ ਦੀ ਵਿਕਰੀ ‘ਤੇ ਜੀਐੱਸਟੀ ਦਰ ਵਧਾ ਦਿੱਤੀ ਹੈ। ਸਧਾਰਨ ਭਾਸ਼ਾ ਵਿੱਚ, ਹੁਣ ਤੁਹਾਨੂੰ ਵਰਤੀ ਗਈ ਕਾਰ ਖਰੀਦਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕਿਉਂਕਿ ਸਰਕਾਰ ਨੇ ਪੁਰਾਣੀਆਂ ਕਾਰਾਂ ਦੀ ਵਿਕਰੀ ‘ਤੇ ਜੀਐਸਟੀ ਦੀ ਦਰ ਵਧਾ ਦਿੱਤੀ ਹੈ, ਇਸ ਦਾ ਅਸਰ ਉਨ੍ਹਾਂ ਲੋਕਾਂ ‘ਤੇ ਪਵੇਗਾ ਜੋ ਪੁਰਾਣੀਆਂ ਕਾਰਾਂ ਖਰੀਦਣ ਜਾ ਰਹੇ ਹਨ। ਹੁਣ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ। ਇਕ ਗੱਲ ਹੋਰ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਇਸ ਫੈਸਲੇ ਦਾ ਅਸਰ ਇਲੈਕਟ੍ਰਿਕ ਕਾਰਾਂ ‘ਤੇ ਵੀ ਦੇਖਣ ਨੂੰ ਮਿਲੇਗਾ।

ਹੁਣ ਦੇਣਾ ਹੋਵੇਗਾ 18% GST

ਜੈਸਲਮੇਰ ਵਿੱਚ ਹੋਈ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਵਿੱਚ ਪੁਰਾਣੇ ਅਤੇ ਵਰਤੇ ਗਏ ਵਾਹਨਾਂ ਉੱਤੇ ਟੈਕਸ ਦਰ ਵਧਾ ਦਿੱਤੀ ਗਈ ਹੈ। ਪਹਿਲਾਂ ਸਰਕਾਰ ਇਸ ‘ਤੇ 12 ਫੀਸਦੀ ਦੀ ਦਰ ਨਾਲ ਜੀਐਸਟੀ ਵਸੂਲਦੀ ਸੀ। ਹੁਣ ਨਵੇਂ ਫੈਸਲੇ ਮੁਤਾਬਕ 18 ਫੀਸਦੀ ਦੀ ਦਰ ਨਾਲ ਟੈਕਸ ਵਸੂਲਿਆ ਜਾਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਨਿਯਮ ਸਿਰਫ਼ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ‘ਤੇ ਲਾਗੂ ਨਹੀਂ ਹੋਣ ਵਾਲਾ ਹੈ। ਸਗੋਂ ਇਸ ਨਿਯਮ ਦਾ ਅਸਰ CNG ਅਤੇ ਇਲੈਕਟ੍ਰਿਕ ਵਾਹਨਾਂ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੁਰਾਣੀ ਈਵੀ ਖਰੀਦਦੇ ਹੋ ਤਾਂ ਵੀ ਤੁਹਾਨੂੰ 18 ਫੀਸਦੀ ਦੀ ਦਰ ਨਾਲ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ।

ਜਨਵਰੀ ‘ਚ ਵੀ ਹੋ ਸਕਦੀ ਹੈ ਬੈਠਕ

ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਜੋ ਬੀਮਾ ‘ਤੇ ਮੰਤਰੀਆਂ ਦੇ ਸਮੂਹ ਦੀ ਅਗਵਾਈ ਕਰਦੇ ਹਨ, ਨੇ ਕਿਹਾ ਕਿ ਸਮੂਹ, ਵਿਅਕਤੀਗਤ ਅਤੇ ਸੀਨੀਅਰ ਨਾਗਰਿਕਾਂ ਦੀਆਂ ਬੀਮਾ ਪਾਲਿਸੀਆਂ ‘ਤੇ ਟੈਕਸ ਲਗਾਉਣ ਬਾਰੇ ਫੈਸਲਾ ਕਰਨ ਲਈ ਇੱਕ ਹੋਰ ਮੀਟਿੰਗ ਦੀ ਜ਼ਰੂਰਤ ਹੈ, ਜੋ ਜਨਵਰੀ ਵਿੱਚ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਬੀਮਾ, ਲਗਜ਼ਰੀ ਉਤਪਾਦਾਂ, ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਵਰਗੇ ਵੱਖ-ਵੱਖ ਸੈਕਟਰਾਂ ਲਈ ਦਰਾਂ ਵਿੱਚ ਐਡਜਸਟਮੈਂਟ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਹੋਈ ਹੈ ਕਿ ਕੌਂਸਲ ਜੀਵਨ ਅਤੇ ਸਿਹਤ ਬੀਮਾ ਪਾਲਿਸੀਆਂ ਲਈ ਪ੍ਰੀਮੀਅਮਾਂ ‘ਤੇ ਜੀਐਸਟੀ ਦਰਾਂ ਨੂੰ ਘਟਾਉਣ ਦੇ ਉਦੇਸ਼ ਨਾਲ ਪ੍ਰਸਤਾਵਾਂ ‘ਤੇ ਵਿਚਾਰ ਕਰੇਗੀ।

Exit mobile version