ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਚੋਣਾਂ ਤੋਂ ਬਾਅਦ ਇੱਥੇ 30 ਫੀਸਦੀ ਵਧੀਆਂ ਕੀਮਤਾਂ | Petrol and diesel became expensive in Karnataka know full in punjabi Punjabi news - TV9 Punjabi

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਚੋਣਾਂ ਤੋਂ ਬਾਅਦ ਇੱਥੇ 30 ਫੀਸਦੀ ਵਧੀਆਂ ਕੀਮਤਾਂ

Updated On: 

15 Jun 2024 18:12 PM

ਦੇਸ਼ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਦੁੱਧ ਤੋਂ ਲੈ ਕੇ ਪੈਟਰੋਲ ਅਤੇ ਡੀਜ਼ਲ ਤੱਕ ਹਰ ਚੀਜ਼ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਦੇ ਸ਼ਾਸਨ ਵਾਲੇ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 30 ਫੀਸਦੀ ਤੱਕ ਦਾ ਵਾਧਾ ਹੋਣ ਜਾ ਰਿਹਾ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਪੜ੍ਹੋ ਇਹ ਖਬਰ...

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਚੋਣਾਂ ਤੋਂ ਬਾਅਦ ਇੱਥੇ 30 ਫੀਸਦੀ ਵਧੀਆਂ ਕੀਮਤਾਂ

ਸੰਕੇਤਕ ਤਸਵੀਰ

Follow Us On

ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਦੁੱਧ ਤੋਂ ਲੈ ਕੇ ਪੈਟਰੋਲ ਅਤੇ ਡੀਜ਼ਲ ਤੱਕ ਹਰ ਚੀਜ਼ ਦੀਆਂ ਕੀਮਤਾਂ ਵਧਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਮੂਲ, ਮਦਰ ਡੇਅਰੀ ਅਤੇ ਪਰਾਗ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹੁਣ ਕਾਂਗਰਸ ਦੇ ਸ਼ਾਸਨ ਵਾਲੇ ਸੂਬੇ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਸੂਬਾ ਪੱਧਰੀ ਟੈਕਸ ‘ਚ ਸੋਧ ਕੀਤੀ ਹੈ।

ਕਾਂਗਰਸ ਸ਼ਾਸਤ ਕਰਨਾਟਕ ‘ਚ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਸੂਬਾ ਸਰਕਾਰ ਵੱਲੋਂ ਲਗਾਏ ਗਏ ਸੇਲ ਟੈਕਸ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਨਵੀਆਂ ਟੈਕਸ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ।

ਪੈਟਰੋਲ ਡੀਜ਼ਲ ਦੀ ਨਵੀਂ ਕੀਮਤ

ਕਰਨਾਟਕ ਰਾਜ ਸਰਕਾਰ ਨੇ ਪੈਟਰੋਲ ‘ਤੇ ਵਿਕਰੀ ਟੈਕਸ ਦੀ ਦਰ ਨੂੰ ਵਧਾ ਕੇ 29.84 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਡੀਜ਼ਲ ‘ਤੇ ਸੇਲ ਟੈਕਸ ਦੀ ਦਰ ਵਧਾ ਕੇ 18.44 ਫੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੈਟਰੋਲ ‘ਤੇ ਸੇਲ ਟੈਕਸ ਦੀ ਦਰ 25.92 ਫੀਸਦੀ ਸੀ, ਜਦਕਿ ਸੂਬਾ ਸਰਕਾਰ ਡੀਜ਼ਲ ‘ਤੇ 14.3 ਫੀਸਦੀ ਟੈਕਸ ਵਸੂਲਦੀ ਸੀ। ਕਰਨਾਟਕ ਸੇਲਜ਼ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਟੈਕਸ ਦਰ ਵਧਾਉਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਟੈਕਸ ‘ਚ ਇਸ ਵਾਧੇ ਤੋਂ ਬਾਅਦ ਹੁਣ ਸੂਬੇ ‘ਚ ਪੈਟਰੋਲ 3 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.02 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਹੁਣ ਸੂਬੇ ਦੀ ਰਾਜਧਾਨੀ ਬੈਂਗਲੁਰੂ ‘ਚ ਪੈਟਰੋਲ ਦੀ ਕੀਮਤ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 88.94 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਇਸ ਤੋਂ ਪਹਿਲਾਂ ਬੈਂਗਲੁਰੂ ‘ਚ ਪੈਟਰੋਲ ਦੀ ਕੀਮਤ 99.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 85.93 ਰੁਪਏ ਪ੍ਰਤੀ ਲੀਟਰ ਸੀ। ਇਸ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਦਰਾਂ ਨੂੰ ਨਵੰਬਰ 2021 ‘ਚ ਸੋਧਿਆ ਗਿਆ ਸੀ।

ਸਰਕਾਰ ਨੂੰ ਹੋਵੇਗੀ 2800 ਕਰੋੜ ਰੁਪਏ ਤੱਕ ਦੀ ਕਮਾਈ

ਪੈਟਰੋਲ ਅਤੇ ਡੀਜ਼ਲ ‘ਤੇ ਇਸ ਟੈਕਸ ਦੀ ਦਰ ਵਧਾਉਣ ਤੋਂ ਬਾਅਦ ਸੂਬਾ ਸਰਕਾਰ ਨੂੰ 2500 ਤੋਂ 2800 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਉਮੀਦ ਹੈ। ਸੂਬੇ ‘ਚ ਕਰੀਬ 5,000 ਪੈਟਰੋਲ ਪੰਪ ਅਜਿਹੇ ਹਨ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਮਸ਼ੀਨਾਂ ‘ਚ ਰੀਕੈਲੀਬ੍ਰੇਟ ਕੀਤਾ ਗਿਆ ਹੈ।

Exit mobile version