ਕੀ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਉਣ ਵਾਲੀ ਹੈ ਵੱਡੀ ਗਿਰਾਵਟ ? ਵਿੱਤ ਮੰਤਰਾਲੇ ਨੇ ਭਾਰਤੀ ਨਿਵੇਸ਼ਕਾਂ ਨੂੰ ਦਿੱਤੀ ਚੇਤਾਵਨੀ | is-big-downfall can come-in-international-stock-market-finance-ministry-warned-share-market-investors-report more detail in punjabi Punjabi news - TV9 Punjabi

ਕੀ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਉਣ ਵਾਲੀ ਹੈ ਵੱਡੀ ਗਿਰਾਵਟ ? ਵਿੱਤ ਮੰਤਰਾਲੇ ਨੇ ਭਾਰਤੀ ਨਿਵੇਸ਼ਕਾਂ ਨੂੰ ਦਿੱਤੀ ਚੇਤਾਵਨੀ

Updated On: 

27 Sep 2024 12:27 PM

ਇਕ ਸਰਕਾਰੀ ਰਿਪੋਰਟ ਮੁਤਾਬਕ ਜੇਕਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਆਉਂਦੀ ਹੈ ਤਾਂ ਇਸ ਦਾ ਅਸਰ ਭਾਰਤ 'ਤੇ ਵੀ ਪਵੇਗਾ। ਜੇਕਰ ਬਾਜ਼ਾਰ ਨੂੰ ਕੋਈ ਝਟਕਾ ਲੱਗਾ ਤਾਂ ਵੱਡੀ ਤਬਾਹੀ ਆ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...

ਕੀ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਉਣ ਵਾਲੀ ਹੈ ਵੱਡੀ ਗਿਰਾਵਟ ? ਵਿੱਤ ਮੰਤਰਾਲੇ ਨੇ ਭਾਰਤੀ ਨਿਵੇਸ਼ਕਾਂ ਨੂੰ ਦਿੱਤੀ ਚੇਤਾਵਨੀ

ਕੀ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਉਣ ਵਾਲੀ ਹੈ ਵੱਡੀ ਗਿਰਾਵਟ ? ....

Follow Us On

ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ ਤੋਂ ਕਮਾਈ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਦਰਅਸਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਵੱਡੀ ਗਿਰਾਵਟ ਦਾ ਖ਼ਤਰਾ ਹੈ। ਹੁਣ ਭਾਰਤ ਵਿੱਚ ਨਿਵੇਸ਼ਕਾਂ ਨੂੰ ਵੀ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇਕ ਸਰਕਾਰੀ ਰਿਪੋਰਟ ਮੁਤਾਬਕ ਜੇਕਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਆਉਂਦੀ ਹੈ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪਵੇਗਾ। ਜੇਕਰ ਬਾਜ਼ਾਰ ਨੂੰ ਕੋਈ ਝਟਕਾ ਲੱਗਾ ਤਾਂ ਵੱਡੀ ਤਬਾਹੀ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ

ਦਰਅਸਲ, ਵਿੱਤ ਮੰਤਰਾਲੇ ਨੇ ਆਪਣੀ ਮਾਸਿਕ ਆਰਥਿਕ ਸਮੀਖਿਆ ਰਿਪੋਰਟ ਵਿੱਚ ਨਿਵੇਸ਼ਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਵਿਸ਼ਵ ਪੱਧਰ ‘ਤੇ ਸ਼ੇਅਰ ਬਾਜ਼ਾਰਾਂ ‘ਚ ਵੱਡੀ ਗਿਰਾਵਟ ਦਾ ਖਤਰਾ ਵਧਦਾ ਜਾ ਰਿਹਾ ਹੈ। ਜੇਕਰ ਗਲੋਬਲ ਬਾਜ਼ਾਰਾਂ ‘ਚ ਵੱਡੀ ਗਿਰਾਵਟ ਆਉਂਦੀ ਹੈ ਤਾਂ ਇਸ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਪੈ ਸਕਦਾ ਹੈ।

ਕੀ ਹੈ ਗਿਰਾਵਟ ਦਾ ਕਾਰਨ ?

ਗਲੋਬਲ ਅਰਥਵਿਵਸਥਾ ਅਤੇ ਰਾਜਨੀਤਕ ਸਥਿਤੀ ਦੇ ਕਾਰਨ ਬਾਜ਼ਾਰ ‘ਚ ਗਿਰਾਵਟ ਦਾ ਖਤਰਾ ਵੱਧ ਰਿਹਾ ਹੈ। ਚਾਹੇ ਉਹ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦੀ ਆਰਥਿਕਤਾ ਦੀ ਮੰਦੀ ਹੈ ਜਾਂ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਚੱਲ ਰਹੀ ਜੰਗ। ਕੁੱਲ ਮਿਲਾ ਕੇ, ਵਿਸ਼ਵ ਪੱਧਰ ‘ਤੇ ਸਟਾਕ ਬਾਜ਼ਾਰਾਂ ਲਈ ਇੱਕ ਪ੍ਰਤੀਕੂਲ ਮਾਹੌਲ ਬਣ ਰਿਹਾ ਹੈ। ਗਲੋਬਲ ਮਾਹੌਲ ਵਿਚ ਉਤਰਾਅ-ਚੜ੍ਹਾਅ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਇਸ ਦਾ ਅਸਰ ਪੈ ਸਕਦਾ ਹੈ।

ਵਿੱਤ ਮੰਤਰਾਲੇ ਨੇ ਦਿੱਤੀ ਚੇਤਾਵਨੀ

ਮੰਤਰਾਲੇ ਨੇ ਇਸ ਰਿਪੋਰਟ ‘ਚ ਕਿਹਾ ਹੈ ਕਿ ਕੁਝ ਦੇਸ਼ਾਂ ਨੇ ਆਪਣੀਆਂ ਮੁਦਰਾ ਨੀਤੀਆਂ ‘ਚ ਬਦਲਾਅ ਕੀਤਾ ਹੈ। ਇਸ ਨੀਤੀ ‘ਚ ਬਦਲਾਅ ਨਾਲ ਆਉਣ ਵਾਲੇ ਦਿਨਾਂ ‘ਚ ਬਾਜ਼ਾਰ ‘ਚ ਵੱਡੀ ਗਿਰਾਵਟ ਆ ਸਕਦੀ ਹੈ। ਜੇਕਰ ਇਹ ਖਤਰਾ ਵਿਸ਼ਵਵਿਆਪੀ ਰਾਜਨੀਤਕ ਅਤੇ ਵਿੱਤੀ ਸਥਿਤੀ ਦੇ ਵਿਚਕਾਰ ਕਿਤੇ ਵੀ ਵਧਦਾ ਹੈ, ਜੋ ਕਿ ਪਹਿਲਾਂ ਹੀ ਕਈ ਕਾਰਨਾਂ ਕਰਕੇ ਗੁੰਝਲਦਾਰ ਅਤੇ ਬੇਹੱਦ ਸੰਵੇਦਨਸ਼ੀਲ ਹੈ, ਤਾਂ ਇਹ ਦੁਨੀਆ ਦੇ ਸਾਰੇ ਬਾਜ਼ਾਰਾਂ ਨੂੰ ਪ੍ਰਭਾਵਿਤ ਕਰੇਗਾ। ਸਪੱਸ਼ਟ ਹੈ ਕਿ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ।

ਰਿਪੋਰਟ ‘ਚ ਦੱਸਿਆ ਗਿਆ ਕਿ ਦੁਨੀਆ ਦੇ ਕਈ ਵੱਡੇ ਅਤੇ ਵਿਕਸਿਤ ਦੇਸ਼ਾਂ ‘ਚ ਮੰਦੀ ਦਾ ਖਤਰਾ ਵੱਧ ਰਿਹਾ ਹੈ। ਦੁਨੀਆ ਭਰ ਵਿੱਚ ਭੂ-ਰਾਜਨੀਤਿਕ ਤਣਾਅ ਅਤੇ ਵਿਆਜ ਦਰਾਂ ਵਿੱਚ ਕਮੀ ਅਸਲ ਵਿੱਚ ਆਉਣ ਵਾਲੇ ਸਮੇਂ ਵਿੱਚ ਬਾਜ਼ਾਰਾਂ ਵਿੱਚ ਗਿਰਾਵਟ ਦੇ ਵਧਦੇ ਜੋਖਮ ਦੇ ਸੰਕੇਤ ਹਨ। ਹਾਲਾਂਕਿ ਇਸ ਸਮੇਂ ਦੇਸ਼ ‘ਚ ਆਰਥਿਕ ਮੋਰਚੇ ‘ਤੇ ਸਭ ਕੁਝ ਠੀਕ-ਠਾਕ ਹੈ। ਪਰ ਕੁਝ ਚੁਣੌਤੀਆਂ ਵੀ ਰਹਿੰਦੀਆਂ ਹਨ, ਜਿਨ੍ਹਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਦਾਹਰਨ ਲਈ, ਜੇਕਰ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕੁਝ ਖੇਤਰਾਂ ਵਿੱਚ ਖੇਤੀ ਉਤਪਾਦਨ ਘਟਦਾ ਹੈ, ਤਾਂ ਇਸ ਦਾ ਸਮੁੱਚੀ ਅਰਥਵਿਵਸਥਾ ‘ਤੇ ਚੇਨ ਰਿਐਕਸ਼ਨ ਦੇ ਤੌਰ ਤੇ ਹੋ ਸਕਦਾ ਹੈ।

ਇਸ ਗੱਲ ਦਾ ਵੀ ਹੈ ਡਰ

ਇਸ ਦੇ ਨਾਲ ਹੀ ਰਿਪੋਰਟ ‘ਚ ਅਰਥਵਿਵਸਥਾ ਦੇ ਕੁਝ ਹਿੱਸਿਆਂ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ, ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਨੇ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਸੁਸਤੀ ਅਤੇ ਵਸਤੂ ਸੂਚੀ ਵਿੱਚ ਵਾਧੇ ਦੇ ਸੰਕੇਤਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ, ਪਹਿਲੀ ਤਿਮਾਹੀ ਵਿੱਚ ਐਫਐਮਸੀਜੀ ਦੀ ਵਿਕਰੀ ਵਿੱਚ ਮੰਦੀ ਦੇ ਅੰਕੜਿਆਂ ਦਾ NielsenIQ ਦੁਆਰਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਨਾਲ ਭਾਵੇਂ ਇਨ੍ਹਾਂ ਦਾ ਪ੍ਰਭਾਵ ਬਹੁਤ ਸੀਮਤ ਹੋ ਜਾਵੇ ਪਰ ਇਨ੍ਹਾਂ ਸੰਕੇਤਾਂ ‘ਤੇ ਨਜ਼ਰ ਰੱਖਣ ਦੀ ਲੋੜ ਹੈ।

ਇਨ੍ਹਾਂ ਨਕਾਰਾਤਮਕ ਸੰਕੇਤਾਂ ਦੇ ਨਾਲ ਹੀ ਰਿਪੋਰਟ ਵਿੱਚ ਅਰਥਵਿਵਸਥਾ ਬਾਰੇ ਸਕਾਰਾਤਮਕ ਗੱਲਾਂ ਵੀ ਕਹੀਆਂ ਗਈਆਂ ਹਨ। ਜਿਸ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ, ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਵਧੇ ਹੋਏ ਰਕਬੇ ਅਤੇ ਆਉਣ ਵਾਲੀਆਂ ਹਾੜੀ ਦੀਆਂ ਫਸਲਾਂ ਲਈ ਪਾਣੀ ਦੀ ਲੋੜੀਂਦੀ ਮਾਤਰਾ ਵਰਗੀਆਂ ਚੀਜ਼ਾਂ ਸ਼ਾਮਲ ਹਨ।

Exit mobile version