Paytm ਨੇ ਕਰ ਦਿਖਾਇਆ ਕਮਾਲ, 90 ਦਿਨਾਂ ਵਿੱਚ ਕਮਾਏ 1911 ਕਰੋੜ
Paytm: ਦੇਸ਼ ਦੀ ਪ੍ਰਮੁੱਖ ਫਿਨਟੈਕ ਕੰਪਨੀ ਵਿੱਚੋਂ ਇੱਕ, ਪੇਟੀਐਮ ਨੇ ਇਸ ਵਾਰ ਕਮਾਲ ਕਰ ਦਿਖਾਇਆ ਹੈ। ਸਿਰਫ਼ 90 ਦਿਨਾਂ ਦੇ ਅੰਦਰ, ਕੰਪਨੀ ਨੇ 1,911 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ, ਕੰਪਨੀ ਦੇ ਮੁਨਾਫ਼ੇ ਵਿੱਚ ਵੀ ਸੁਧਾਰ ਹੋਇਆ ਹੈ।
ਡਿਜੀਟਲ ਬੈਂਕਿੰਗ ਕੰਪਨੀ ਪੇਟੀਐਮ ਦੇ ਦਿਨ ਹੁਣ ਸੁਧਰ ਰਹੇ ਹਨ। ਕੰਪਨੀ ਨੇ ਵਿੱਤੀ ਸਾਲ 2024-25 ਦੇ ਜਨਵਰੀ-ਮਾਰਚ (ਚੌਥੀ ਤਿਮਾਹੀ) ਦੇ ਨਤੀਜੇ ਜਾਰੀ ਕੀਤੇ ਹਨ ਅਤੇ ਇਸ ਵਿੱਚ ਕੰਪਨੀ ਦੇ ਮੁਨਾਫ਼ੇ ਵਿੱਚ ਸੁਧਾਰ ਹੋਇਆ ਹੈ। ਇੰਨਾ ਹੀ ਨਹੀਂ, ਸਿਰਫ਼ 90 ਦਿਨਾਂ ਦੀ ਇਸ ਮਿਆਦ ਵਿੱਚ, ਕੰਪਨੀ ਦੀ ਆਮਦਨ 1,911 ਕਰੋੜ ਰੁਪਏ ਰਹੀ ਹੈ।
ਪੇਟੀਐਮ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਆਪਣੇ ਸੰਚਾਲਨ ‘ਤੇ ਆਪਣਾ ਧਿਆਨ ਵਧਾ ਦਿੱਤਾ ਹੈ। ਇਸ ਨਾਲ ਇਸਦੀ ਮੁਨਾਫ਼ਾ ਦਰ ਵਿੱਚ ਵੀ ਸੁਧਾਰ ਹੋਇਆ ਹੈ। ਇਸ ਦੌਰਾਨ, ਕੰਪਨੀ ਦੇ ਕੈਸ਼ ਬੈਲੇਂਸ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਇਹ 12,809 ਕਰੋੜ ਰੁਪਏ ਰਿਹਾ ਹੈ।
ਪੇਟੀਐਮ ਨੂੰ ਹੋਇਆ ਚੰਗਾ ਮੁਨਾਫਾ
ਪੇਟੀਐਮ ਦੇ ਅਨੁਸਾਰ, ਕੰਪਨੀ ਨੇ ਭੁਗਤਾਨ ਅਤੇ ਵਿੱਤੀ ਸੇਵਾਵਾਂ ਦੇ ਆਪਣੇ ਮੁੱਖ ਕਾਰੋਬਾਰ ‘ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਹੋਰ ਕਾਰੋਬਾਰਾਂ ਦਾ ਰਿ-ਸਟ੍ਰਕਚਰ ਕੀਤਾ ਹੈ ਜਾਂ ਉਸਤੋਂ ਬਾਹਰ ਆਈ ਹੈ। ਇਸਦਾ ਅਸਰ ਹੁਣ ਇਸਦੇ ਮੁਨਾਫ਼ੇ ‘ਤੇ ਦਿਖਾਈ ਦੇ ਰਿਹਾ ਹੈ।
ਕੰਪਨੀ ਦਾ ਟੈਕਸ ਤੋਂ ਪਹਿਲਾਂ ਦਾ ਮੁਨਾਫਾ (EBITDA) 51 ਕਰੋੜ ਰੁਪਏ ਰਿਹਾ ਹੈ, ਜੋ ਕਿ ਪਿਛਲੀ ਤਿਮਾਹੀ ਅਕਤੂਬਰ-ਦਸੰਬਰ ਵਿੱਚ 11 ਕਰੋੜ ਰੁਪਏ ਸੀ। ਇਸ ਦੌਰਾਨ, ਕੰਪਨੀ ਦਾ ਸ਼ੁੱਧ ਲਾਭ (ਪ੍ਰਾਫਿਟ ਆਫਟਰ ਟੈਕਸ) 23 ਕਰੋੜ ਰੁਪਏ ਰਿਹਾ ਹੈ।
ਚੌਥੀ ਤਿਮਾਹੀ ਵਿੱਚ ਕੰਪਨੀ ਦੇ ਸੰਚਾਲਨ ਮਾਲੀਏ ਵਿੱਚ 5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵਧ ਕੇ 1,911 ਕਰੋੜ ਰੁਪਏ ਹੋ ਗਿਆ ਹੈ। ਇਸ ਤਿਮਾਹੀ ਵਿੱਚ ਕੰਪਨੀ ਦੇ ਮਾਰਜਿਨ ਤੋਂ ਲੈ ਕੇ ਕਾਂਟਰੀਬਿਊਸ਼ਨ ਪ੍ਰਾਫਿਟ ਤੱਕ ਦੇ ਸਾਰੇ ਅੰਕੜਿਆਂ ਵਿੱਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ
ਯੂਜ਼ਰ ਬੇਸ ਵੀ ਹੋ ਰਿਹਾ ਬਿਹਤਰ
ਪੇਟੀਐਮ ਨੂੰ ਇਸ ਦੌਰਾਨ ਆਪਣੇ ਗਾਹਕਾਂ ਦੀ ਗਿਣਤੀ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਇਸ ਵਿੱਚ ਸੁਧਾਰ ਹੋ ਰਿਹਾ ਹੈ। ਚੌਥੀ ਤਿਮਾਹੀ ਵਿੱਚ ਕੰਪਨੀ ਦੀ ਗ੍ਰਾਸ ਮਰਚੇਂਡਾਇਡ਼ ਵੈਲਿਊ(GMV) ਵਧ ਕੇ 5.1 ਲੱਖ ਕਰੋੜ ਰੁਪਏ ਪਹੁੰਚ ਗਿਆ। GMV ਕੰਪਨੀ ਦੇ ਪਲੇਟਫਾਰਮ ‘ਤੇ ਹੋਣ ਵਾਲੇ ਕੁੱਲ ਲੈਣ-ਦੇਣ ਯਾਨੀ ਸੇਲ-ਪਰਚੇਜ਼ ਨੂੰ ਦਰਸਾਉਂਦਾ ਹੈ। ਇਸ ਸਮੇਂ ਦੌਰਾਨ, ਕੰਪਨੀ ਦੇ ਐਕਟਿਵ ਮੰਥਲੀ ਟ੍ਰਾਂਜੇਕਟਿੰਗ ਯੂਜ਼ਰ ਦੀ ਗਿਣਤੀ 7.2 ਕਰੋੜ ਹੋ ਗਈ ਹੈ। ਉੱਧਰ, ਪੇਟੀਐਮ ਡਿਵਾਇਸ ਦੀ ਗਿਣਤੀ 8 ਲੱਖ ਵਧੀ ਹੈ ਅਤੇ ਕੁੱਲ 1.24 ਕਰੋੜ ਤੱਕ ਪਹੁੰਚ ਗਈ ਹੈ।