MDH ਮਸਾਲਿਆਂ ਨੇ ਦੁਨੀਆ ਨੂੰ ਚਖਾਇਆ ਭਾਰਤੀ ਸਵਾਦ, 100 ਸਾਲਾਂ ਤੋਂ ਹਰ ਰਸੋਈ ਦੀ ਬਣਿਆ ਸ਼ਾਨ | mdh-spices-worldwide-favourte for every indian & world's kitchen chunni-lal-gulati-mahashian-di-hatti-rajeev-gulati more detail in punjabi Punjabi news - TV9 Punjabi

MDH ਮਸਾਲਿਆਂ ਨੇ ਦੁਨੀਆ ਨੂੰ ਚਖਾਇਆ ਭਾਰਤੀ ਸਵਾਦ, 100 ਸਾਲਾਂ ਤੋਂ ਹਰ ਰਸੋਈ ਦੀ ਬਣਿਆ ਸ਼ਾਨ

Updated On: 

02 Oct 2024 20:02 PM

MDH Masala: ਦੇਸ਼ ਅਤੇ ਦੁਨੀਆ ਵਿੱਚ ਮਸ਼ਹੂਰ MDH ਮਸਾਲਿਆਂ ਦੀ ਸਥਾਪਨਾ ਨੂੰ 100 ਤੋਂ ਵੱਧ ਸਾਲ ਹੋ ਚੁੱਕੇ ਹਨ। ਆਪਣੀ ਸ਼ੁੱਧਤਾ ਅਤੇ ਗੁਣਵੱਤਾ ਲਈ ਜਾਣਿਆ ਜਾਂਦਾ ਇਹ ਮਸਾਲਾ ਅਮਰੀਕਾ, ਕੈਨੇਡਾ, ਯੂਕੇ, ਯੂਰਪ, ਦੱਖਣ ਪੂਰਬੀ ਏਸ਼ੀਆ, ਜਾਪਾਨ ਵਰਗੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਕੰਪਨੀ ਦਾ ਲੰਡਨ ਵਿੱਚ ਵੀ ਆਪਣਾ ਇੱਕ ਦਫ਼ਤਰ ਹੈ।

MDH ਮਸਾਲਿਆਂ ਨੇ ਦੁਨੀਆ ਨੂੰ ਚਖਾਇਆ ਭਾਰਤੀ ਸਵਾਦ, 100 ਸਾਲਾਂ ਤੋਂ ਹਰ ਰਸੋਈ ਦੀ ਬਣਿਆ ਸ਼ਾਨ

MDH ਮਸਾਲਿਆਂ ਨੇ ਦੁਨੀਆ ਨੂੰ ਚਖਾਇਆ ਭਾਰਤੀ ਸਵਾਦ

Follow Us On

ਇਹ ਦੁਨੀਆ ਦੇ ਸਭ ਤੋਂ ਵਧੀਆ ਅਤੇ ਸ਼ੁੱਧ ਭਾਰਤੀ ਸਵਾਦ ਦੀ ਇੱਕ ਵਿਲੱਖਣ ਕਹਾਣੀ ਹੈ। ਹੁਣ ਇਹ ਸਵਾਦ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਸਾਰੇ ਘਰਾਂ ਦੀਆਂ ਰਸੋਈਆਂ ਦੀ ਸ਼ਾਨ ਹੈ। MDH ਮਸਾਲੇ ਨੇ ਆਪਣੀ ਸਫਲਤਾ ਦੇ ਸੌ ਤੋਂ ਵੱਧ ਸਾਲ ਪੂਰੇ ਕਰ ਲਏ ਹਨ। ਇਸ ਦੌਰਾਨ, ਇਸ ਮਸਾਲੇ ਨੇ ਅਣਗਿਣਤ ਲੋਕਾਂ ਦਾ ਪਿਆਰ ਅਤੇ ਪ੍ਰਸ਼ੰਸਾ ਹਾਸਿਲ ਕੀਤੀ ਹੈ। ਇਹ ਆਪਣੀ ਗੁਣਵੱਤਾ ਲਈ ਵੀ ਜਾਣਿਆ ਜਾਂਦਾ ਹੈ।

MDH ਉਤਪਾਦਾਂ ਦੀ ਸਫਲਤਾ ਦਾ ਰਾਜ਼ ਇਸਦੀ ਸ਼ੁੱਧਤਾ ਅਤੇ ਗੁਣਵੱਤਾ ਹੈ। ਇਹੀ ਕਾਰਨ ਹੈ ਕਿ ਇਹ ਦੁਨੀਆ ਦੇ ਸਭ ਤੋਂ ਵਧੀਆ ਮਸਾਲਿਆਂ ਵਿੱਚੋਂ ਇੱਕ ਹੈ। ਜਦੋਂ ਸ਼ੁੱਧਤਾ ਦੀ ਗੱਲ ਆਉਂਦੀ ਹੈ, ਤਾਂ ਇਸ ਨੂੰ ਇੱਕ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ। MDH ਇਕਲੌਤੀ ਮਸਾਲਾ ਕੰਪਨੀ ਹੈ ਜੋ ਮਿਰਚਾਂ ਦੀਆਂ ਡੰਡੀਆਂ ਨੂੰ ਹਟਾ ਦਿੰਦੀ ਹੈ (ਅਤੇ ਡੰਡੀ ਰਹਿਤ ਮਿਰਚ ਦੀ ਵਰਤੋਂ ਕਰਦੀ ਹੈ) ਤਾਂ ਜੋ ਮਿਰਚ ਭਾਰਤ ਅਤੇ ਦੁਨੀਆ ਦੇ ਖਪਤਕਾਰਾਂ ਤੱਕ ਉਸਦੇ ਸ਼ੁੱਧ ਰੂਪ ਵਿੱਚ ਪਹੁੰਚ ਸਕੇ।

ਮਿਆਰ ਦਾ ਰੱਖਿਆ ਜਾਂਦਾ ਹੈ ਖਿਆਲ

MDH ਮਸਾਲਿਆਂ ਵਿੱਚ ਵਰਤਿਆ ਜਾਣ ਵਾਲਾ ਜੀਰਾ ਵੀ ਉੱਚ ਗੁਣਵੱਤਾ ਦਾ ਹੁੰਦਾ ਹੈ। ਹਲਦੀ ਅਤੇ ਹੋਰ ਮਸਾਲਿਆਂ ਦੀ ਗੁਣਵੱਤਾ ਦੀ ਵਿਆਪਕ ਪੱਧਰ ‘ਤੇ ਜਾਂਚ ਕੀਤੀ ਜਾਂਦੀ ਹੈ। ਮਸਾਲੇ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਦੇ ਪੂਰੀ ਦੁਨੀਆ ਵਿਚ ਗਾਹਕ ਹਨ, ਇਸ ਲਈ ਬਹੁਤ ਜਿਆਦਾ ਸਾਵਧਾਨੀ ਵਰਤੀ ਜਾਂਦੀ ਹੈ।

MDH ਦੀ ਸਥਾਪਨਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ 1919 ਵਿੱਚ ਹੋਈ ਸੀ। ਸ੍ਰੀ ਚੁੰਨੀ ਲਾਲ ਗੁਲਾਟੀ ਨੇ ਸਭ ਤੋਂ ਪਹਿਲਾਂ ਇੱਥੇ ਮਸਾਲੇ ਵੇਚਣ ਲਈ ਦੁਕਾਨ ਖੜੀ ਕੀਤੀ। ਅਤੇ ਇਸਦਾ ਨਾਮ ਰੱਖਿਆ – ‘ਮਹਾਂਸ਼ਿਆਂ ਦੀ ਹੱਟੀ’। ਉਨ੍ਹਾਂ ਦੇ ਪੁੱਤਰ ਧਰਮਪਾਲ ਗੁਲਾਟੀ ਦੀ ਦੇਖ-ਰੇਖ ਹੇਠ ਇਸ ਦਾ ਕਾਰੋਬਾਰ ਹੌਲੀ-ਹੌਲੀ ਦੇਸ਼ ਭਰ ਵਿਚ ਫੈਲਿਆ ਅਤੇ ਬੁਲੰਦੀਆਂ ‘ਤੇ ਪਹੁੰਚ ਗਿਆ। ਹੁਣ ਉਨ੍ਹਾਂ ਦੇ ਪਰਿਵਾਰ ਦੇ ਰਾਜੀਵ ਗੁਲਾਟੀ ਗਰੁੱਪ ਦੇ ਚੇਅਰਮੈਨ ਵਜੋਂ ਉਸ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

MDH ਇਸ਼ਤਿਹਾਰ ਜਾਰੀ ਕਰਨ ਵਿੱਚ ਵੀ ਸਭ ਤੋਂ ਅੱਗੇ ਰਿਹਾ ਹੈ। ਮਸਾਲਿਆਂ ‘ਤੇ ਪਹਿਲਾ ਟੀਵੀ ਇਸ਼ਤਿਹਾਰ MDH ਦੁਆਰਾ ਬਣਾਇਆ ਗਿਆ ਸੀ। ਇਹ ਪਹਿਲੀ ਮਸਾਲਾ ਕੰਪਨੀ ਹੈ ਜਿਸ ਨੇ ਪਹਿਲਾ ਪ੍ਰਿੰਟ ਇਸ਼ਤਿਹਾਰ ਵੀ ਜਾਰੀ ਕੀਤਾ ਸੀ।

5 ਅਤਿ-ਆਧੁਨਿਕ ਪਲਾਂਟ ਸਥਾਪਿਤ

MDH ਪ੍ਰਾਈਵੇਟ ਲਿਮਿਟੇਡ ਨੇ ਲਗਾਤਾਰ ਵੱਧਦੀ ਮੰਗ ਨੂੰ ਪੂਰਾ ਕਰਨ ਲਈ 5 ਅਤਿ-ਆਧੁਨਿਕ ਪਲਾਂਟ ਸਥਾਪਿਤ ਕੀਤੇ ਹਨ। ਕੰਪਨੀ ਇਕਸਾਰ ਸਵਾਦ ਅਤੇ ਗੁਣਵੱਤਾ ਨੂੰ ਬਣਾਈ ਰੱਖਣ ਲਈ ਉਤਪਾਦਨ ਕੇਂਦਰਾਂ ਤੋਂ ਸਿੱਧਾ ਕੱਚਾ ਮਾਲ ਖਰੀਦਦੀ ਹੈ। ਕੱਚੇ ਮਾਲ ਦੀ ਵਿਸ਼ੇਸ਼ ਕਿਸਮ ਦੀਆਂ ਮਸ਼ੀਨਾਂ ਨਾਲ ਜਾਂਚ ਕੀਤੀ ਜਾਂਦੀ ਹੈ। ਫਿਰ ਕਈ ਪੜਾਵਾਂ ਵਿੱਚੋਂ ਲੰਘਦੇ ਹੋਏ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨਾਂ ਲਗਾਈਆਂ ਗਈਆਂ ਹਨ।

ਇਸਦੀ ਸ਼ੁਰੂਆਤ ਕਦੇ ਮੈਨੂਅਲ ਰੂਪ ਨਾਲ ਪਿਸੇ ਹੋਏ ਮਸਾਲਿਆਂ ਦੀ ਪੈਕਜਿੰਗ ਨਾਲ ਹੋਈ ਸੀ। ਪਰ ਕੰਪਨੀ ਨੇ ਮਸਾਲਿਆਂ ਦੀ ਤੇਜ਼ੀ ਨਾਲ ਵਧਦੀ ਮੰਗ ਨੂੰ ਪੂਰਾ ਕਰਨ ਲਈ ਆਟੋਮੈਟਿਕ ਮਸ਼ੀਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਅੱਜ ਕਰੋੜਾਂ ਰੁਪਏ ਦੇ ਮਸਾਲੇ ਆਧੁਨਿਕ ਮਸ਼ੀਨਾਂ ਦੁਆਰਾ ਤਿਆਰ ਅਤੇ ਪੈਕ ਕੀਤੇ ਜਾਂਦੇ ਹਨ ਅਤੇ 1000 ਤੋਂ ਵੱਧ ਸਟਾਕਿਸਟਾਂ ਅਤੇ 4 ਲੱਖ ਤੋਂ ਵੱਧ ਰਿਟੇਲ ਡੀਲਰਾਂ ਦੇ ਨੈਟਵਰਕ ਰਾਹੀਂ ਦੇਸ਼ ਅਤੇ ਵਿਦੇਸ਼ ਵਿੱਚ ਵੇਚੇ ਜਾਂਦੇ ਹਨ।

MDH ਨੂੰ ਸਮੇਂ-ਸਮੇਂ ‘ਤੇ ਕਈ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਵਿੱਚੋਂ ਕੁਝ ਨੂੰ ਨਾਮ ਹਨ- ਆਈਟੀਆਈਡੀ ਕੁਆਲਿਟੀ ਐਕਸੀਲੈਂਸ ਅਵਾਰਡ, ਕੁਆਲਿਟੀ ਵਿੱਚ ਉੱਤਮਤਾ ਲਈ ਆਰਕ ਆਫ਼ ਯੂਰਪ ਅਵਾਰਡ ਅਤੇ ਦਾਦਾਭਾਈ ਨੌਰੋਜੀ ਅਵਾਰਡ। 2019 ਵਿੱਚ, ਮਹਾਸ਼ਿਆ ਧਰਮਪਾਲ ਗੁਲਾਟੀ ਨੂੰ ਭਾਰਤ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਮਿਲਿਆ।

ਸਮਾਜਿਕ ਸਰੋਕਾਰ ਵਿੱਚ ਵੀ ਅੱਗੇ

MDH ਸਮਾਜਿਕ ਸਰੋਕਾਰ ਲਈ ਵੀ ਜਾਣਿਆ ਜਾਂਦਾ ਹੈ। ਮਹਾਸ਼ਿਆ ਧਰਮਪਾਲ ਨੇ ਇਕ ਵਾਰ ਕਿਹਾ ਸੀ ਕਿ ਉਨ੍ਹਾਂ ਦਾ 90 ਪ੍ਰਤੀਸ਼ਤ ਚੈਰਿਟੀ ਵਿਚ ਜਾਂਦਾ ਹੈ। ਉਨ੍ਹਾਂ ਨੇ 300 ਤੋਂ ਵੱਧ ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਅਤੇ 20 ਤੋਂ ਵੱਧ ਸਕੂਲ ਬਣਵਾਏ ਸਨ। ਅਪ੍ਰੈਲ 2020 ਵਿੱਚ ਦਿਆਲੁਤਾ ਦਾ ਕੰਮ ਕਰਦਿਆਂ ਉਨ੍ਹਾਂ ਨੇ ਕੋਵਿਡ-19 ਨਾਲ ਲੜ ਰਹੇ ਸਿਹਤ ਸੰਭਾਲ ਕਰਮਚਾਰੀਆਂ ਨੂੰ 7,500 ਪੀਪੀਈ ਕਿੱਟਾਂ ਦਾਨ ਕੀਤੀਆਂ ਅਤੇ ਹੁਣ ਰਾਜੀਵ ਗੁਲਾਟੀ ਇਸ ਨੇਕ ਕੰਮ ਨੂੰ ਅੱਗੇ ਵਧਾ ਰਹੇ ਹਨ।

ਅੱਜ MDH ਮਸਾਲੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਕੰਪਨੀ ਦੇ ਉਤਪਾਦਾਂ ਨੂੰ ਅਮਰੀਕਾ, ਕੈਨੇਡਾ, ਯੂਕੇ., ਯੂਰਪ, ਦੱਖਣ ਪੂਰਬੀ ਏਸ਼ੀਆ, ਜਾਪਾਨ, ਯੂਏਈ ਅਤੇ ਸਾਊਦੀ ਅਰਬ ਆਦਿ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਕੰਪਨੀ ਦੇ ਲੰਡਨ ਵਿੱਚ ਦਫ਼ਤਰ ਅਤੇ ਸ਼ਾਰਜਾਹ ਵਿੱਚ ਇੱਕ ਅਤਿ-ਆਧੁਨਿਕ ਨਿਰਮਾਣ ਇਕਾਈ ਹੈ।

Exit mobile version