ਅਚਾਨਰ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਸਵਿਟਜ਼ਰਲੈਂਡ ਨਾਲ ਕੀ ਹੈ ਕੁਨੈਸ਼ਕਸ਼ਨ

Updated On: 

22 Mar 2024 22:14 PM

ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 875 ਰੁਪਏ ਡਿੱਗ ਕੇ 66,575 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਜਦਕਿ ਚਾਂਦੀ ਦੀ ਕੀਮਤ 760 ਰੁਪਏ ਡਿੱਗ ਕੇ 76,990 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵੀਰਵਾਰ ਨੂੰ ਸੋਨੇ ਦੀ ਕੀਮਤ 67,450 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 77,750 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਅਚਾਨਰ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਸਵਿਟਜ਼ਰਲੈਂਡ ਨਾਲ ਕੀ ਹੈ ਕੁਨੈਸ਼ਕਸ਼ਨ

ਸੋਨੇ ਦੇ ਗਹਿਣੇ

Follow Us On

ਆਪਣੇ ਹੁਣ ਤੱਕ ਦੇ ਉੱਚ ਪੱਧਰ ‘ਤੇ ਪਹੁੰਚਣ ਤੋਂ ਬਾਅਦ, ਇਸ ਹਫਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਉਥਲ-ਪੁਥਲ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਕ ਵਾਰ ਫਿਰ ਹੇਠਾਂ ਆ ਗਈਆਂ ਹਨ। ਅਮਰੀਕਾ ਅਤੇ ਸਵਿਟਜ਼ਰਲੈਂਡ ਤੋਂ ਆਈ ਇੱਕ ਖੁਸ਼ਖਬਰੀ ਨੇ ਵੀ ਹੋਲੀ ਦੇ ਰੰਗਾਂ ਵਾਂਗ ਚਮਕ ਵਧਾ ਦਿੱਤੀ ਹੈ। ਆਖ਼ਰਕਾਰ, ਸੋਨੇ-ਚਾਂਦੀ ਦੀਆਂ ਕੀਮਤਾਂ ਕਿੰਨੀਆਂ ਘਟੀਆਂ ਹਨ…

ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 875 ਰੁਪਏ ਡਿੱਗ ਕੇ 66,575 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਜਦਕਿ ਚਾਂਦੀ ਦੀ ਕੀਮਤ 760 ਰੁਪਏ ਡਿੱਗ ਕੇ 76,990 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਵੀਰਵਾਰ ਨੂੰ ਸੋਨੇ ਦੀ ਕੀਮਤ 67,450 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 77,750 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸੋਨੇ ਦੀਆਂ ਇਹ ਕੀਮਤਾਂ 24 ਕੈਰੇਟ ਦੀ ਕੀਮਤ ‘ਤੇ ਹਨ।

ਕੌਮਾਂਤਰੀ ਬਾਜ਼ਾਰ ‘ਚ ਵੀ ਸੋਨਾ ਡਿੱਗਿਆ

ਸਰਾਫਾ ਦੇ ਅੰਤਰਰਾਸ਼ਟਰੀ ਬਾਜ਼ਾਰ ਕਾਮੈਕਸ ‘ਤੇ ਸੋਨੇ ਦੀ ਕੀਮਤ 2,167 ਡਾਲਰ ਪ੍ਰਤੀ ਔਂਸ ‘ਤੇ ਆ ਗਈ, ਜੋ ਪਿਛਲੇ ਦਿਨ ਦੀ ਕੀਮਤ ਨਾਲੋਂ 35 ਡਾਲਰ ਘੱਟ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 24.45 ਡਾਲਰ ਪ੍ਰਤੀ ਔਂਸ ‘ਤੇ ਰਹੀ, ਜੋ ਪਿਛਲੇ ਕਾਰੋਬਾਰੀ ਸੈਸ਼ਨ ‘ਚ 25.51 ਡਾਲਰ ਪ੍ਰਤੀ ਔਂਸ ਸੀ।

ਬਲਿੰਕਐਕਸ ਅਤੇ ਜੇਐਮ ਫਾਈਨਾਂਸ਼ੀਅਲ ਦੇ ਰਿਸਰਚ ਵਾਈਸ ਪ੍ਰੈਜ਼ੀਡੈਂਟ ਪ੍ਰਣਵ ਮੇਰ ਦਾ ਕਹਿਣਾ ਹੈ ਕਿ ਸਵਿਸ ਨੈਸ਼ਨਲ ਬੈਂਕ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਕਾਰਨ ਸੋਨੇ ਦੀ ਕੀਮਤ ਹੇਠਾਂ ਆਈ ਹੈ। ਇਹ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੋਂ 2 ਫੀਸਦੀ ਹੇਠਾਂ ਆਇਆ ਹਨ।

ਹਾਲ ਹੀ ‘ਚ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਵੀ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਬਰਕਰਾਰ ਰੱਖੀ ਹੈ। ਇਸ ਦਾ ਅਸਰ ਸਰਾਫਾ ਬਾਜ਼ਾਰ ‘ਤੇ ਵੀ ਪਿਆ ਹੈ। ਹੁਣ ਜੂਨ ਦੇ ਮਹੀਨੇ ‘ਚ ਫੈਡਰਲ ਰਿਜ਼ਰਵ ਵਲੋਂ ਵਿਆਜ ‘ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ, ਉਦੋਂ ਤੱਕ ਭਾਰਤ ‘ਚ ਵੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਸੋਨੇ ਨੂੰ ਹਮੇਸ਼ਾ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ। ਜਦੋਂ ਵੀ ਬਾਜ਼ਾਰ ਵਿੱਚ ਉਥਲ-ਪੁਥਲ ਵਧਦੀ ਹੈ, ਸੋਨੇ ਵਿੱਚ ਨਿਵੇਸ਼ ਵਧਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਦਰਾਮਦਕਾਰ ਹੈ। ਇੱਥੇ ਸੋਨੇ ਦੀ ਪੈਦਾਵਾਰ ਨਾ-ਮਾਤਰ ਹੈ ਪਰ ਖਪਤ ਸਭ ਤੋਂ ਵੱਧ ਹੈ।

Exit mobile version