Good News: ਦਿੱਲੀ ਤੇ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਉਡਾਣਾਂ ਸ਼ੁਰੂ, ਕਿਰਾਏ ‘ਤੇ 50 ਫੀਸਦ ਦੀ ਛੋਟ, ਸੈਲਾਨੀਆਂ ਨੂੰ ਹੋਵੇਗਾ ਫਾਈਦਾ

Updated On: 

16 Nov 2023 13:38 PM

ਅਲਾਇੰਸ ਏਅਰ ਦੇ ਛੋਟੇ ਜਹਾਜ਼ ਨੇ ਅੱਜ ਸਵੇਰੇ 7:10 ਵਜੇ ਦਿੱਲੀ ਤੋਂ ਸ਼ਿਮਲਾ ਲਈ ਉਡਾਣ ਭਰੀ ਅਤੇ ਸਵੇਰੇ 8:10 ਵਜੇ ਸ਼ਿਮਲਾ ਪਹੁੰਚਿਆ। ਸ਼ਿਮਲਾ ਤੋਂ ਇਹ ਫਲਾਈਟ 8:45 'ਤੇ ਅੰਮ੍ਰਿਤਸਰ ਲਈ ਰਵਾਨਾ ਹੋਈ। ਇਹ 9:45 'ਤੇ ਅੰਮ੍ਰਿਤਸਰ ਪਹੁੰਚੀ। ਇਹ ਫਲਾਈਟ ਸਵੇਰੇ 10:10 ਵਜੇ ਅੰਮ੍ਰਿਤਸਰ ਤੋਂ ਸ਼ਿਮਲਾ ਵਾਪਸ ਆਈ ਅਤੇ 11:10 ਵਜੇ ਸ਼ਿਮਲਾ ਪਹੁੰਚੀ। 'ਉਡਾਨ ਸਕੀਮ' ਤਹਿਤ ਕਿਰਾਏ 'ਚ 50 ਫੀਸਦੀ ਛੋਟ ਦਿੱਤੀ ਜਾਵੇਗੀ।

Good News: ਦਿੱਲੀ ਤੇ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਉਡਾਣਾਂ ਸ਼ੁਰੂ, ਕਿਰਾਏ ਤੇ 50 ਫੀਸਦ ਦੀ ਛੋਟ, ਸੈਲਾਨੀਆਂ ਨੂੰ ਹੋਵੇਗਾ ਫਾਈਦਾ

ਸੰਕੇਤਕ ਤਸਵੀਰ

Follow Us On

ਦਿੱਲੀ ਅਤੇ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਨਵੀਆਂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਅਲਾਇੰਸ ਏਅਰ ਦੇ ਛੋਟੇ ਜਹਾਜ਼ ਨੇ ਅੱਜ ਸਵੇਰੇ 7:10 ਵਜੇ ਦਿੱਲੀ ਤੋਂ ਸ਼ਿਮਲਾ ਲਈ ਉਡਾਣ ਭਰੀ ਅਤੇ ਸਵੇਰੇ 8:10 ਵਜੇ ਸ਼ਿਮਲਾ ਪਹੁੰਚਿਆ। ਸ਼ਿਮਲਾ ਤੋਂ ਇਹ ਫਲਾਈਟ 8:45 ‘ਤੇ ਅੰਮ੍ਰਿਤਸਰ ਲਈ ਰਵਾਨਾ ਹੋਈ। ਇਹ 9:45 ‘ਤੇ ਅੰਮ੍ਰਿਤਸਰ ਪਹੁੰਚੀ। ਇਹ ਫਲਾਈਟ ਸਵੇਰੇ 10:10 ਵਜੇ ਅੰਮ੍ਰਿਤਸਰ ਤੋਂ ਸ਼ਿਮਲਾ ਵਾਪਸ ਆਈ ਅਤੇ 11:10 ਵਜੇ ਸ਼ਿਮਲਾ ਪਹੁੰਚੀ। ਇਹ ਫਲਾਈਟ ਸ਼ਿਮਲਾ ਤੋਂ ਧਰਮਸ਼ਾਲਾ ਲਈ ਉਡਾਣ ਭਰੇਗੀ ਅਤੇ ਸ਼ਿਮਲਾ ਤੋਂ ਦਿੱਲੀ ਵਾਪਸ ਆਵੇਗੀ।

ਅਲਾਇੰਸ ਏਅਰ ਦੇ ਸਟੇਸ਼ਨ ਮੈਨੇਜਰ ਦਿਨੇਸ਼ ਸੂਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਵੇਰੇ ਅਲਾਇੰਸ ਏਅਰ ਦਾ ਛੋਟਾ ਜਹਾਜ਼ 35 ਯਾਤਰੀਆਂ ਨੂੰ ਲੈ ਕੇ ਦਿੱਲੀ ਤੋਂ ਸ਼ਿਮਲਾ ਪਹੁੰਚਿਆ। ਜਹਾਜ਼ ਨੇ ਸ਼ਿਮਲਾ ਤੋਂ ਛੇ ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਲਈ ਉਡਾਣ ਭਰੀ। ਅੰਮ੍ਰਿਤਸਰ ਤੋਂ ਸ਼ਿਮਲਾ ਜਾਣ ਵਾਲੇ ਜਹਾਜ਼ ਵਿੱਚ 18 ਯਾਤਰੀ ਪੁੱਜੇ ਹਨ।

ਦਿਨੇਸ਼ ਸੂਦ ਨੇ ਦੱਸਿਆ ਕਿ 48 ਸੀਟਾਂ ਵਾਲਾ ਇਹ ਜਹਾਜ਼ ਹੁਣ ਹਫ਼ਤੇ ਵਿੱਚ ਤਿੰਨ ਦਿਨ ਦਿੱਲੀ ਤੋਂ ਸ਼ਿਮਲਾ, ਸ਼ਿਮਲਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸ ਸ਼ਿਮਲਾ, ਸ਼ਿਮਲਾ ਤੋਂ ਧਰਮਸ਼ਾਲਾ ਅਤੇ ਧਰਮਸ਼ਾਲਾ ਤੋਂ ਦਿੱਲੀ ਲਈ ਉਡਾਣ ਭਰੇਗਾ। ਇਸ ਰੂਟ ‘ਤੇ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣਾਂ ਚੱਲਣਗੀਆਂ। ਹਿਮਾਚਲ ਸੈਰ ਸਪਾਟਾ ਵਿਭਾਗ ਦੀ ਡਾਇਰੈਕਟਰ ਮਾਨਸੀ ਨੇ ਦੱਸਿਆ ਕਿ ਅੱਜ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ।

ਕਿਰਾਏ ‘ਤੇ 50% ਦੀ ਛੋਟ

‘ਉਡਾਨ ਸਕੀਮ’ ਤਹਿਤ ਕਿਰਾਏ ‘ਚ 50 ਫੀਸਦੀ ਛੋਟ ਦਿੱਤੀ ਜਾਵੇਗੀ। ਅੰਮ੍ਰਿਤਸਰ ਤੋਂ ਸ਼ਿਮਲਾ ਦਾ ਕਿਰਾਇਆ 1919 ਰੁਪਏ ਰੱਖਿਆ ਗਿਆ ਹੈ। ਇਹ ਕਿਰਾਇਆ ਸ਼ੁਰੂ ਵਿੱਚ ਇੱਕ ਮਹੀਨੇ ਲਈ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਸ਼ਿਮਲਾ ਰੂਟ ‘ਤੇ 2848 ਰੁਪਏ ਦਾ ਕਿਰਾਇਆ ਅਦਾ ਕਰਨਾ ਹੋਵੇਗਾ। ਇਸੇ ਤਰ੍ਹਾਂ ਦਿੱਲੀ ਤੋਂ ਸ਼ਿਮਲਾ ਦਾ ਕਿਰਾਇਆ 4904 ਰੁਪਏ ਅਤੇ ਸ਼ਿਮਲਾ ਤੋਂ ਦਿੱਲੀ ਦਾ ਕਿਰਾਇਆ 5063 ਰੁਪਏ ਰੱਖਿਆ ਗਿਆ ਹੈ।

ਇਹ ਉਡਾਣ ਦਾ ਸਮਾਂ ਹੋਵੇਗਾ

ਦਿਨੇਸ਼ ਸੂਦ ਨੇ ਦੱਸਿਆ ਕਿ ਦਿੱਲੀ ਤੋਂ ਉਡਾਣ ਦਾ ਸਮਾਂ ਸਵੇਰੇ 7:10 ਵਜੇ ਹੋਵੇਗਾ। ਸਵੇਰੇ 8:20 ਵਜੇ ਜੁਬਰਹੱਟੀ, ਸ਼ਿਮਲਾ ਪਹੁੰਚਣਗੇ। ਇਹ ਸਵੇਰੇ 8:45 ਵਜੇ ਸ਼ਿਮਲਾ ਤੋਂ ਅੰਮ੍ਰਿਤਸਰ ਲਈ ਉਡਾਣ ਭਰੇਗੀ। ਇਹ ਸਵੇਰੇ 9:50 ਵਜੇ ਅੰਮ੍ਰਿਤਸਰ ਪਹੁੰਚੇਗੀ। ਫਲਾਈਟ ਸਵੇਰੇ 10:15 ‘ਤੇ ਸ਼ਿਮਲਾ ਵਾਪਸ ਆਵੇਗੀ ਅਤੇ 11:10 ‘ਤੇ ਸ਼ਿਮਲਾ ਉਤਰੇਗੀ।

ਇਹ ਸਵੇਰੇ 11:35 ‘ਤੇ ਸ਼ਿਮਲਾ ਤੋਂ ਧਰਮਸ਼ਾਲਾ ਲਈ ਰਵਾਨਾ ਹੋਵੇਗੀ ਅਤੇ 12:45 ‘ਤੇ ਧਰਮਸ਼ਾਲਾ ਪਹੁੰਚੇਗੀ। ਇਹ ਧਰਮਸ਼ਾਲਾ ਤੋਂ ਦਿੱਲੀ ਲਈ ਦੁਪਹਿਰ 1:10 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2.55 ਵਜੇ ਪਹੁੰਚੇਗੀ। ਅਲਾਇੰਸ ਏਅਰ ਦੇ ਅਧਿਕਾਰੀਆਂ ਮੁਤਾਬਕ ਫਲਾਈਟ ਦੇ ਸਮੇਂ ‘ਚ ਮਾਮੂਲੀ ਬਦਲਾਅ ਹੋ ਸਕਦਾ ਹੈ। ਇਹ ਦਿੱਲੀ ਤੋਂ ਸਵੇਰ ਦੀ ਫਲਾਈਟ ਦੇ ਸਲਾਟ ‘ਤੇ ਨਿਰਭਰ ਕਰੇਗਾ।

ਹਿਮਾਚਲ ‘ਚ ਸੈਰ-ਸਪਾਟਾ ਉਦਯੋਗ ਨੂੰ ਫਾਇਦਾ ਹੋਵੇਗਾ

ਇਸ ਰੂਟ ‘ਤੇ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀ ਦਿੱਲੀ ਅਤੇ ਅੰਮ੍ਰਿਤਸਰ ਤੋਂ ਇਕ ਘੰਟੇ ਵਿਚ ਸ਼ਿਮਲਾ ਅਤੇ ਧਰਮਸ਼ਾਲਾ ਪਹੁੰਚ ਸਕਣਗੇ। ਸੈਰ ਸਪਾਟਾ ਉਦਯੋਗ ਨੂੰ ਇਸ ਦਾ ਫਾਇਦਾ ਹੋਵੇਗਾ। ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਇਸ ਸੇਵਾ ਦਾ ਲਾਭ ਲੈ ਸਕਣਗੇ ਅਤੇ ਆਉਣ-ਜਾਣ ਦੇ ਸਮੇਂ ਦੀ ਬਚਤ ਹੋਵੇਗੀ। ਸੂਬੇ ‘ਚ ਸਰਦੀਆਂ ਦਾ ਸੈਲਾਨੀ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਪਹਾੜਾਂ ‘ਤੇ ਬਰਫਬਾਰੀ ਜ਼ਿਆਦਾ ਹੋਵੇਗੀ, ਜ਼ਿਆਦਾ ਸੈਲਾਨੀ ਪਹਾੜਾਂ ਦਾ ਰੁੱਖ ਕਰਨਗੇ।

ਸੈਲਾਨੀ ਆਸਾਨੀ ਨਾਲ ਜਾ ਸਕਣਗੇ ਸ਼ਿਮਲਾ

ਹਿਮਾਚਲ ਵਿੱਚ ਜ਼ਿਆਦਾਤਰ ਸੈਲਾਨੀ ਗੁਆਂਢੀ ਸੂਬੇ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਆਉਂਦੇ ਹਨ। ਅਜਿਹੇ ‘ਚ ਦਿੱਲੀ ਅਤੇ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਸੈਲਾਨੀ ਵੀ ਆਸਾਨੀ ਨਾਲ ਪਹਾੜਾਂ ਦੀ ਰਾਣੀ ਸ਼ਿਮਲਾ ਪਹੁੰਚ ਸਕਣਗੇ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਪਹੁੰਚਣ ਵਾਲੇ ਧਾਰਮਿਕ ਸੈਲਾਨੀ ਵੀ ਸ਼ਿਮਲਾ ਦੇ ਦਰਸ਼ਨ ਕਰ ਸਕਣਗੇ।

ਸੈਰ ਸਪਾਟਾ ਕਾਰੋਬਾਰੀਆਂ ਵਿੱਚ ਖੁਸ਼ੀ ਦੀ ਲਹਿਰ

ਸੈਰ ਸਪਾਟਾ ਕਾਰੋਬਾਰੀ ਵੀ ਇਸ ਉਡਾਣ ਦੇ ਸ਼ੁਰੂ ਹੋਣ ਤੋਂ ਖੁਸ਼ ਹਨ। ਸ਼ਿਮਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਐਮਕੇ ਸੇਠ ਨੇ ਕਿਹਾ ਕਿ ਉਡਾਣਾਂ ਸ਼ੁਰੂ ਹੋਣ ਨਾਲ ਸੈਰ-ਸਪਾਟਾ ਉਦਯੋਗ ਨੂੰ ਫਾਇਦਾ ਹੋਵੇਗਾ। ਇਸ ਨਾਲ ਸੈਲਾਨੀ ਸ਼ਿਮਲਾ ਆਸਾਨੀ ਨਾਲ ਪਹੁੰਚ ਸਕਣਗੇ।