ਦੀਵਾਲੀ ‘ਤੇ ਸਰਕਾਰੀ ਬੈਂਕ ਨੇ ਡਿਫਾਲਟਰਾਂ ਲਈ ਬਣਾਈ ‘ਲੱਡੂ’ ਸਕੀਮ ? ਜਾਣੋ ਪੂਰਾ ਮਾਮਲਾ

Published: 

03 Nov 2023 18:13 PM

ਭਾਰਤੀ ਸਟੇਟ ਬੈਂਕ ਦੀ ਚਾਕਲੇਟ ਦੇਣ ਦੀ ਟ੍ਰਿਕ ਤੋਂ ਬਾਅਦ ਹੁਣ ਇੱਕ ਹੋਰ ਸਰਕਾਰੀ ਯੂਕੋ ਬੈਂਕ ਨੇ ਕਰਜ਼ਾ ਨਾ ਮੋੜਨ ਵਾਲਿਆਂ ਨੂੰ ਕਰਜ਼ਾ ਮੋੜਨ ਲਈ ਪ੍ਰੇਰਿਤ ਕਰਨ ਲਈ ਦੀਵਾਲੀ 'ਤੇ ਮਠਿਆਈਆਂ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕੁਝ ਸਮੇਂ ਬਾਅਦ ਬੈਂਕ ਨੇ ਵੀ ਆਪਣਾ ਫੈਸਲਾ ਵਾਪਸ ਲੈ ਲਿਆ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਡਿਫਾਲਟਰਾਂ ਤੋਂ ਕਰਜ਼ ਲਿਆ ਪੈਸਾ ਵਾਪਸ ਕਢਵਾਉਣ ਲਈ ਚੋਕਲੇਟ ਦੇਣ ਦਾ ਐਲਾਨ ਕੀਤਾ ਸੀ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ...

ਦੀਵਾਲੀ ਤੇ ਸਰਕਾਰੀ ਬੈਂਕ ਨੇ ਡਿਫਾਲਟਰਾਂ ਲਈ ਬਣਾਈ ਲੱਡੂ ਸਕੀਮ ? ਜਾਣੋ ਪੂਰਾ ਮਾਮਲਾ
Follow Us On

ਹਾਲ ਹੀ ‘ਚ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI ) ਨੇ ਡਿਫਾਲਟਰਾਂ ਤੋਂ ਕਰਜ਼ ਲਿਆ ਪੈਸਾ ਵਾਪਸ ਕਢਵਾਉਣ ਲਈ ਅਨੋਖਾ ਹੱਲ ਕੱਢਿਆ ਹੈ। ਦਰਅਸਲ SBI ਨੇ ਘੋਸ਼ਣਾ ਕੀਤੀ ਸੀ ਕਿ ਬੈਂਕ ਡਿਫਾਲਟਰਾਂ ਨੂੰ ਹੋਮ ਲੋਨ ਚੁਕਾਉਣ ਲਈ ਚੋਕਲੇਟ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਇੱਕ ਹੋਰ ਸਰਕਾਰੀ ਖੇਤਰ ਦੇ ਯੂਕੋ ਬੈਂਕ ਨੇ ਦੀਵਾਲੀ ‘ਤੇ ਆਪਣੀ ਹਰੇਕ ਬ੍ਰਾਂਚ ਦੇ ਟਾਪ 10 ਡਿਫਾਲਟਰਾਂ ਨੂੰ ਮਠਿਆਈਆਂ ਦੇਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਬੈਂਕ ਨੇ ਤੁਰੰਤ ਇਸ ਯੋਜਨਾ ਨੂੰ ਵਾਪਸ ਲੈ ਲਿਆ ਹੈ।

ਬੈਂਕ ਨੇ ਇਸ ਸਬੰਧੀ ਸਰਕੂਲਰ ਜਾਰੀ ਕੀਤਾ ਸੀ ਅਤੇ ਫਿਰ ਇਸ ਨੂੰ ਵਾਪਸ ਵੀ ਲੈ ਲਿਆ ਸੀ। ਕੋਲਕਾਤਾ (Kolkata) ਦੇ ਯੂਕੋ ਬੈਂਕ ਨੇ 1 ਨਵੰਬਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਸੀ ਕਿ ਹਰ ਸ਼ਾਖਾ ਦੇ ਟਾਪ 10 ਡਿਫਾਲਟਰਾਂ ਨੂੰ ਦੀਵਾਲੀ ‘ਤੇ ਮਠਿਆਈ ਦਾ ਡੱਬਾ ਦਿੱਤਾ ਜਾਵੇਗਾ। ਬੈਂਕ ਦਾ ਮੰਨਣਾ ਸੀ ਕਿ ਇਸ ਕਦਮ ਨਾਲ ਲੋਕਾਂ ਕੀਮਤੀ ਗਾਹਕਾਂ ਵਾਂਗ ਵਿਵਹਾਰ ਕੀਤਾ ਜਾਵੇਗਾ ਅਤੇ ਬ੍ਰਾਂਚ ਮੈਨੇਜ਼ਰ ਨੂੰ ਨਿੱਜੀ ਤੌਰ ‘ਤੇ ਟਾਪ ਡਿਫਾਲਟਰਾਂ ਨੂੰ ਮਠਿਆਈ ਦੇ ਡੱਬੇ ਦੇਣ ਲਈ ਕਿਹਾ ਗਿਆ ਸੀ।

ਡਿਫਾਲਟਰਾਂ ਤੋਂ ਪੈਸੇ ਦੀ ਵਸੂਲੀ ਦਾ ਤਰੀਕਾ

ਬੈਂਕ ਡਿਫਾਲਟਰਾਂ ਤੋਂ ਪੈਸੇ ਦੀ ਵਸੂਲੀ ਲਈ ਕਈ ਤਰੀਕੇ ਅਪਣਾਉਂਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ, ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਵੀ ਲੋਨ ਭੁਗਤਾਨ ਵਿੱਚ ਡਿਫਾਲਟ ਕਰਨ ਵਾਲੇ ਗਾਹਕਾਂ ਨੂੰ ਚਾਕਲੇਟ ਭੇਜਣ ਦਾ ਫੈਸਲਾ ਕੀਤਾ ਸੀ। ਇਸ ਦਾ ਉਦੇਸ਼ ਉਧਾਰ ਲੈਣ ਵਾਲਿਆਂ, ਖਾਸ ਤੌਰ ‘ਤੇ ਰਿਟੇਲ ਗਾਹਕਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਪ੍ਰੇਰਿਤ ਕਰਨਾ ਸੀ।

ਇਸੇ ਤਰਜ਼ ‘ਤੇ ਯੂਕੋ ਬੈਂਕ ਨੇ ਵੀ ਦੀਵਾਲੀ ‘ਤੇ ਡਿਫਾਲਟਰਾਂ ਨੂੰ ਮਠਿਆਈ ਭੇਜਣ ਦੀ ਯੋਜਨਾ ਬਣਾਈ ਸੀ। ਉੱਚ ਪ੍ਰਬੰਧਕਾਂ ਨੇ ਸੁਝਾਅ ਦਿੱਤਾ ਸੀ ਕਿ ਬ੍ਰਾਂਚ ਮੁਖੀ ਨੂੰ ਨਿੱਜੀ ਤੌਰ ‘ਤੇ ਟਾਪ ਦੇ 10 ਡਿਫਾਲਟਰਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮਠਿਆਈਆਂ ਦਾ ਡੱਬਾ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਜ਼ੋਨਲ ਮੁਖੀ ਨੂੰ ਆਪਣੇ ਜ਼ੋਨ ਦੇ ਟਾਪ 10 ਡਿਫਾਲਟਰਾਂ ਨੂੰ ਮਿਲਣਾ ਚਾਹੀਦਾ ਹੈ।

ਬੈਂਕ ‘ਤੇ ਐਨਪੀਏ ਕਿੰਨਾ ਹੈ?

ਯੂਕੋ ਬੈਂਕ ਦਾ ਕਹਿਣਾ ਹੈ ਕਿ ਡਿਫਾਲਟਰਾਂ ਤੋਂ ਬਕਾਏ ਦੀ ਵਸੂਲੀ ਆਸਾਨ ਨਹੀਂ ਹੈ ਅਤੇ ਅਧਿਕਾਰੀਆਂ ਨੂੰ ਇਸ ਮਾਮਲੇ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਨਹੀਂ ਹੈ ਕਿ ਹਰ ਕੋਈ ਜਾਣਬੁੱਝ ਕੇ ਡਿਫਾਲਟ ਹੁੰਦਾ ਹੈ। ਕਈ ਵਾਰ ਲੋਕ ਮਜਬੂਰੀ ਕਾਰਨ ਕਿਸ਼ਤ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ। ਜੂਨ ਤਿਮਾਹੀ ‘ਚ ਬੈਂਕ ਦਾ GNPA ਘਟ ਕੇ 4.48 ਫੀਸਦੀ ‘ਤੇ ਆ ਗਿਆ। ਇਸੇ ਤਰ੍ਹਾਂ ਬੈਂਕ ਦਾ ਐਨਪੀਏ ਵੀ 1.18 ਫੀਸਦੀ ‘ਤੇ ਰਿਹਾ।