Fastag KYC Update ਕਰਨ ਦੀ ਆਖਿਰੀ ਤਰੀਕ 31 ਮਾਰਚ, ਇਸ ਤੋਂ ਬਾਅਦ ਕੀ ਹੋਵੇਗਾ? | fastag update last date 31 march know all details in punjabi Punjabi news - TV9 Punjabi

Fastag KYC Update ਕਰਨ ਦੀ ਆਖਿਰੀ ਤਰੀਕ 31 ਮਾਰਚ, ਇਸ ਤੋਂ ਬਾਅਦ ਕੀ ਹੋਵੇਗਾ?

Updated On: 

28 Mar 2024 15:26 PM

ਚਾਰ ਦਿਨ ਬਾਅਦ ਯਾਨੀ 31 ਮਾਰਚ ਫਾਸਟੈਗ 'ਚ ਕੇਵਾਈਸੀ ਅਪਡੇਟ ਕਰਨ ਦੀ ਆਖਿਰੀ ਤਰੀਕ ਹੈ। ਬਹੁੱਤ ਲੋਕਾਂ ਦੇ ਮਨਾਂ ਚ ਸਵਾਲ ਆ ਰਿਹਾ ਕਿ ਜੇਕਰ ਇਸ ਤਰੀਕ ਤੱਕ ਉਹ ਇਸ ਨੂੰ ਅਪਡੇਟ ਨਹੀਂ ਕਰ ਪਾਏ ਤਾਂ ਕਾਰ 'ਤੇ ਲੱਗੇ ਫਾਸਟੈਗ ਦਾ ਕੀ ਹੋਵੇਗਾ? ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ।

Fastag KYC Update ਕਰਨ ਦੀ ਆਖਿਰੀ ਤਰੀਕ 31 ਮਾਰਚ, ਇਸ ਤੋਂ ਬਾਅਦ ਕੀ ਹੋਵੇਗਾ?

Fastag KYC Update ਕਰਨ ਦੀ ਆਖਿਰੀ ਤਰੀਕ 31 ਮਾਰਚ, ਇਸ ਤੋਂ ਬਾਅਦ ਕੀ ਹੋਵੇਗਾ? (Image Credit source: X/IMHCL)

Follow Us On

ਮਾਰਚ 2024 ਖਤਮ ਹੋਣ ਨੂੰ ਬਸ ਹੁਣ ਚਾਰ ਹੀ ਦਿਨ ਰਹਿ ਗਏ ਹਨ। ਜੇਕਰ ਇਨ੍ਹਾਂ ਚਾਰਾਂ ਦਿਨਾਂ ‘ਚ ਤੁਸੀਂ Fastag KYC Update ਵਰਗੇ ਜ਼ਰੂਰ ਕੰਮ ਨੂੰ ਕਰਨਾ ਭੁੱਲ ਗਏ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। 1 ਅਪ੍ਰੈਲ 2024 ਯਾਨੀ ਨਵੇਂ ਵਿੱਤ ਸਾਲ ਦੇ ਸ਼ੁਰੂਆਤ ਤੋਂ ਪਹਿਲੇ ਹੀ ਫਾਸਟੈਗ ਕੇਵਾਈਸੀ ਨੂੰ ਅਪਡੇਟ ਕਰਨ ਦਾ ਕੰਮ ਪੂਰਾ ਕਰ ਲਓ ਨਹੀਂ ਤਾਂ ਅਗਲੇ ਮਹੀਨੇ ਤੋਂ ਕੇਵਾਈਸੀ ਪੂਰੀ ਨਾ ਹੋਣ ਕਾਰਨ ਤੁਹਾਨੂੰ ਹਾਈਵੇ ਅਤੇ ਐਕਸਪ੍ਰੈਸ ਵੇਅ ਦੇ ਟੋਲ ਪਲਾਜ਼ਾ ‘ਤੇ ਮੁਸ਼ਕਿਲਾਂ ਹੋ ਸਕਦੀਆਂ ਹਨ।

NHAI ਯਾਨੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ Fastag KYC Update ਦੇ ਲਈ 31 ਮਾਰਚ 2024 ਤੱਕ ਦੀ ਤਰੀਕ ਦਿੱਤੀ ਹੈ। ਬਹੁੱਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਲਾਸਟ ਡੇਟ ਨਿਕਲਣ ਤੋਂ ਬਾਅਦ ਥੋੜ੍ਹਾ ਟਾਈਮ ਅੱਗੇ ਵਧਾ ਦਿੰਦੀ ਹੈ, ਜਿਸ ਵਜ੍ਹਾਂ ਨਾਲ ਲੋਕਾਂ ਦੇ ਮਨਾਂ ‘ਚ ਇਹ ਸਵਾਲ ਘੁੰਮ ਰਿਹਾ ਹੈ ਕਿ ਜੇਕਰ 31 ਮਾਰਚ ਤੱਕ ਅਪਡੇਟ ਨਹੀਂ ਕੀਤਾ ਗਿਆ ਤਾਂ ਅੱਗੇ ਚੱਲ ਕੇ ਅਪਡੇਟ ਕਰ ਲਵਾਂਗੇ। ਅਜਿਹਾ ਕਰਨ ਦੀ ਭੁੱਲ ਨਾ ਕਰੋ, 31 ਮਾਰਚ ਤੱਕ ਇਸ ਨੂੰ ਅਪਡੇਟ ਨਹੀਂ ਕੀਤਾ ਤਾਂ 1 ਅਪ੍ਰੈਲ ਨੂੰ ਫਾਸਟੈਗ ਦਾ ਕੀ ਹੋਵੇਗਾ, ਆਓ ਜਾਣਦੇ ਹਾਂ।

ਤਕੀਰ ਵਧਣ ਦੇ ਭਰੋਸ ਨਾ ਰਹੋ

ਮੰਨ ਲਓ ਕਿ ਤੁਸੀਂ ਇਸ ਭਰੋਸੇ ਬੈਠੇ ਹੋ ਕਿ ਫਿਰ ਤੋਂ ਫਾਸਟੈਗ ‘ਚ ਕੇਵਾਈਸੀ ਨੂੰ ਅਪਡੇਟ ਕਰਨ ਦੀ ਤਰੀਕ ਵਧ ਸਕਦੀ ਹੈ ਤਾਂ ਇਸ ਕੰਮ ਨੂੰ ਬਾਅਦ ‘ਚ ਪੂਰਾ ਕਰ ਲਵਾਂਗੇ ਤਾਂ ਅਜਿਹੀ ਭੁੱਲ ਨਾ ਕਰੋ। ਅਗਰ ਸਰਕਾਰ ਨੇ ਇਸ ਬਾਰ ਟਾਈਮਲਾਈਨ ਨਾ ਵਧਾਇਆ ਤਾਂ ਜ਼ਰਾ ਸੋਚੋ ਕਿ ਗੱਡੀ ‘ਤੇ ਲੱਗੇ ਫਾਸਟੈਗ ਦਾ ਕੀ ਹੋਵੇਗਾ? ਫਾਸਟੈਗ ‘ਚ ਕੇਵਾਈਸੀ ਅਪਡੇਟ ਨਾ ਹੋਣ ‘ਤੇ ਫਾਸਟੈਗ ਡੀਐਕਟੀਵੇਟ ਜਾਂ ਬਲੈਕਲਿਸਟ ਹੋ ਜਾਵੇਗਾ।

ਇੱਕ ਤੋਂ ਦੂਜੇ ਸ਼ਹਿਰ ‘ਚ ਟ੍ਰੈਵਲ ਕਰਨ ਦੇ ਲਈ ਜਦੋਂ ਵੀ ਕੋਈ ਕਾਰ ਹਾਈਵੇਅ ਜਾਂ ਫਿਰ ਐਕਸਪ੍ਰੈਸ ਵੇਅ ਤੋਂ ਲੰਘਦੀ ਹੈ ਤਾਂ ਟੋਲ ਪਲਾਜ਼ਾ ‘ਤੇ ਫਾਸਟੈਗ ਦੇ ਜ਼ਰੀਏ ਬੈਲੇਂਸ ਕੱਟ ਲਿਆ ਜਾਂਦਾ ਹੈ। ਫਾਸਟੈਗ ‘ਚ ਕੇਵਾਈਸੀ ਅਪਡੇਟ ਨਾ ਹੋਣ ਦੀ ਵਜ੍ਹਾ ਨਾਲ ਤੁਹਾਡਾ ਫਾਸਟੈਗ ਕੰਮ ਨਹੀਂ ਕਰੇਗਾ ਤਾਂ ਤੁਸੀਂ ਟੋਲ ਕਿਵੇਂ ਪਾਰ ਕਰੋਗੇ?

ਫਾਸਟੈਗ ਆਉਣ ਤੋਂ ਬਾਅਦ ਇੱਕ ਹੋਰ ਚੀਜ਼ ਜੋ ਕਾਫ਼ੀ ਵਧੀਆ ਹੋ ਗਈ ਹੈ, ਉਹ ਇਹ ਹੈ ਕਿ ਟੋਲ ਪਲਾਜ਼ਾ ‘ਤੇ ਲੱਗਣ ਵਾਲੀ ਲੰਬੀ ਲਾਈਨ ‘ਚ ਹੁਣ ਖੜਾ ਨਹੀਂ ਹੋਣਾ ਪੈਂਦਾ ਹੈ। ਫਾਸਟੈਗ ਵਾਲੀ ਕਾਰ ਟੋਲ ਪਲਾਜ਼ੇ ਤੋਂ ਤੁਰੰਤ ਲੰਘ ਜਾਂਦੀ ਹੈ। ਜੇਕਰ ਤੁਸੀਂ ਵੀ ਚਾਹੁਂਦੇ ਹੋ ਕਿ ਬਿਨਾਂ ਮੁਸ਼ਕਿਲ ਟੋਲ ਪਾਰ ਹੋ ਜਾਵੇ ਤਾਂ ਕੇਵਾਈਸੀ ਨੂੰ ਅਪਡੇਟ ਕਰ ਲਓ। ਆਓ ਤੁਹਾਨੂੰ ਦੱਸਦੇ ਹਾਂ ਕਿ ਫਾਸਟੈਗ’ ਚ ਕੇਵਾਈਸੀ ਨੂੰ ਅਪਡੇਟ ਕਰਨ ਦਾ ਤਰੀਕਾ ਕੀ ਹੈ?

Fastag KYC Update ਨੂੰ ਅਪਡੇਟ ਕਿਵੇਂ ਕਰੀਏ?

  • ਸਭ ਤੋਂ ਪਹਿਲਾਂ ਤਾਂ ਤੁਹਾਨੂੰ https://fastag.ihmcl.com ਵੈੱਬਸਾਈਟ ‘ਤੇ ਜਾਣਾ ਹੋਵੇਗਾ।
  • ਇਸ ਤੋਂ ਬਾਅਦ ਮੋਬਾਇਲ ਨੰਬਰ ਭਰਨਾ ਪਵੇਗਾ, ਧਿਆਨ ਦਿਓ ਕਿ ਤੁਹਾਡੇ ਫਾਸਟੈਗ ਨਾਲ ਜੋ ਨੰਬਰ ਲਿੰਕ ਹੈ ਉਹੀ ਨੰਬਰ ਭਰੋ। ਨੰਬਰ ਭਰਨ ਤੋਂ ਬਾਅਦ ਤੁਹਾਡੇ ਰਜ਼ਿਸਟਰ ਨੰਬਰ ‘ਤੇ ਓਟੀਪੀ ਆ ਜਾਵੇਗਾ।
  • ਓਟੀਪੀ ਭਰਨ ਤੋਂ ਬਾਅਦ ਲੌਗ-ਇਨ ਕਰ ਲਓ। ਇਸ ਤੋ ਬਾਅਦ ਲੈਫਟ ਸਾਈਡ ‘ਤੇ ਤੁਹਾਨੂੰ ਮਾਏ ਪ੍ਰੋਫਾਇਲ ਟੈਬ ਤੇ ਕਲਿੱਕ ਕਰਨਾ ਹੋਵੇਗਾ।
  • ਪ੍ਰੋਫਾਇਲ ਟੈਬ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੇਵਾਈਸੀ ਟੈਬ ਖੁੱਲ ਕੇ ਆਵੇਗਾ।
  • ਕੇਵਾਈਸੀ ਟੈਬ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂ ਕੁੱਝ ਜ਼ਰੂਰੀ ਜਾਣਕਾਰੀ ਅਤੇ ਦਸਤਾਵੇਜ਼ ਨੂੰ ਅਪਲੋਡ ਕਰਨਾ ਹੋਵੇਗਾ, ਜਿਵੇਂ ਕਿ ਆਰਸੀ, ਡੀਐਲ, ਅਡਰੈਸ ਪਰੂਫ, ਫੋਟੋ ਵਰਗੇ ਦਸਤਾਵੇਜ਼। ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਸਬਮਿਟ ਬਟਨ ਦਬਾ ਦਿਓ।

ਉੱਤੇ ਦੱਸਿਆ ਗਿਆ ਤਰੀਕਾ ਉਨ੍ਹਾਂ ਲੋਕਾਂ ਦੇ ਲਈ ਹੈ, ਜਿਨ੍ਹਾਂ ਲੋਕਾਂ ਦੇ ਕੋਲ imhcl ਦਾ ਫਾਸਟੈਗ ਹੈ। ਧਿਆਨ ਦਿਓ ਕਿ ਜੇਕਰ ਤੁਹਾਡੇ ਕੋਲ ਕਿਸੇ ਬੈਂਕ ਦਾ ਫਾਸਟੈਗ ਹੈ ਤਾਂ ਤੁਸੀਂ ਬੈਂਕ ਦੀ ਆਫਿਸ਼ਿਅਲ ਸਾਈਟ ‘ਤੇ ਜਾ ਕੇ ਸਾਰੇ ਦਸਤਾਵੇਜ਼ ਅਪਲੋਡ ਕਰਕੇ ਕੇਵਾਈਸੀ ਨੂੰ ਅਪਡੇਟ ਕਰਵਾ ਸਕਦੇ ਹੋ। ਜੇਕਰ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਕਸਟਮਰ ਕੇਅਰ ਨੰਬਰ ‘ਤੇ ਕਾਲ ਕਰਕੇ ਤੁਸੀਂ ਮਦਦ ਮੰਗ ਸਕਦੇ ਹੋ।

Exit mobile version