ਖੁਦ ਰਿਪੋਅਰ ਹੋਣ ਵਾਲੀਆਂ ਬਣਾਵੇਗਾ ਸੜਕਾਂ NHAI, ਘਟਣਗੇ ਸੜਕ ਹਾਦਸੇ | nhai introducing new technology self healing roads will automatically repair know full detail in punjabi Punjabi news - TV9 Punjabi

NHAI ਖੁਦ ਰਿਪੋਅਰ ਹੋਣ ਵਾਲੀਆਂ ਬਣਾਵੇਗਾ ਸੜਕਾਂ, ਟੋਇਆਂ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਘਟਣਗੇ ਸੜਕ ਹਾਦਸੇ

Published: 

08 May 2024 14:50 PM

NHAI New Intiative: ਟੋਇਆਂ ਵਾਲੀਆਂ ਸੜਕਾਂ ਇੱਕ ਵੱਡੀ ਸਮੱਸਿਆ ਹੈ, ਜਿਸ ਕਾਰਨ ਕਈ ਵਾਰ ਹਾਦਸੇ ਵਾਪਰਦੇ ਹਨ। ਇੱਕ ਪਾਸੇ ਸੜਕ ਬਣ ਕੇ ਤਿਆਰ ਹੁੰਦੀ ਹੈ, ਦੂਜੇ ਪਾਸੇ ਇਸ ਨੂੰ ਟੁੱਟਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ, ਜਿਸ ਕਾਰਨ ਸੜਕ ਵਿੱਚ ਟੋਏ ਨਜ਼ਰ ਆਉਣ ਲੱਗਦੇ ਹਨ। ਪਰ ਸਰਕਾਰ ਦੀ ਨਵੀਂ ਪਹਿਲ ਜਲਦੀ ਹੀ ਇਸ ਸਮੱਸਿਆ ਤੋਂ ਰਾਹਤ ਦੇਵੇਗੀ।

Follow Us On

NHAI ਯਾਨੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਅਜਿਹਾ ਕਦਮ ਚੁੱਕਿਆ ਜਾਣਾ ਹੈ, ਜਿਸ ਨਾਲ ਸੜਕਾਂ ‘ਤੇ ਟੋਇਆਂ ਦੀ ਸਮੱਸਿਆ ਦੂਰ ਹੋ ਜਾਵੇਗੀ। NHAI ਸੜਕਾਂ ਬਣਾਉਣ ਲਈ ਸੈਲਫ ਹੀਲਿੰਗ ਮਟੈਰੀਅਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਸੜਕਾਂ ‘ਤੇ ਪਏ ਟੋਏ ਆਪਣੇ-ਆਪ ਭਰ ਜਾਣਗੇ। ਸੜਕਾਂ ਬਣਾਉਣ ਲਈ ਇੱਕ ਖਾਸ ਕਿਸਮ ਦੇ ਡਾਮਰ ਮਿਕਸਚਰ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਬਿਟੂਮਨ ਅਤੇ ਸਟੀਲ ਫਾਈਬਰ ਸ਼ਾਮਲ ਹੋਣਗੇ। ਇਸ ਨਾਲ ਸੜਕਾਂ ਦੀ ਮੁਰੰਮਤ ਆਪਣੇ ਆਪ ਹੋ ਜਾਵੇਗੀ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਉਣ ਦੀ ਉਮੀਦ ਹੈ। ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਸਤੰਬਰ 2023 ਵਿੱਚ ਕਿਹਾ ਸੀ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਟੋਏ ਨਾ ਹੋਣ।

Exit mobile version