ਇੰਨ-ਬਿਲਟ ਏਅਰ ਪਿਊਰੀਫਾਇਰ ਦੇ ਨਾਲ ਆਉਂਦੀਆਂ ਹਨ ਇਹ ਗੱਡੀਆਂ, ਕੀਮਤ 15 ਲੱਖ ਤੋਂ ਘੱਟ
Air Purifier in Cars: ਪਿਛਲੇ ਕੁਝ ਦਿਨਾਂ 'ਚ ਘਰ ਤੋਂ ਬਾਹਰ ਨਿਕਲਣਾ ਅਤੇ ਹਵਾ 'ਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ, ਅਜਿਹੇ 'ਚ ਹਰ ਕੋਈ ਆਪਣੀ ਕਾਰ ਅਤੇ ਘਰ ਲਈ ਏਅਰ ਪਿਊਰੀਫਾਇਰ ਲੱਭਦਾ ਨਜ਼ਰ ਆ ਰਿਹਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਵਾਹਨਾਂ ਬਾਰੇ ਦੱਸਾਂਗੇ ਜੋ ਇਨ-ਬਿਲਟ ਏਅਰ ਪਿਊਰੀਫਾਇਰ ਦੇ ਨਾਲ ਆਉਂਦੇ ਹਨ। ਇਨ੍ਹਾਂ ਕਾਰਾਂ ਦੀ ਕੀਮਤ ਵੀ 15 ਲੱਖ ਰੁਪਏ ਤੋਂ ਘੱਟ ਹੈ।
ਜੇਕਰ ਤੁਸੀਂ ਦਿੱਲੀ-ਐੱਨਸੀਆਰ ‘ਚ ਰਹਿੰਦੇ ਹੋ ਤਾਂ ਤੁਸੀਂ ਪ੍ਰਦੂਸ਼ਣ ਤੋਂ ਤਾਂ ਜਾਣੂ ਹੋਵੋਗੇ ਹੀ। ਅਜਿਹੇ ਵਿੱਚ ਘਰਾਂ ਅਤੇ ਦਫ਼ਤਰਾਂ ਵਿੱਚ ਏਅਰ ਪਿਊਰੀਫਾਇਰ ਦੇਖੇ ਜਾ ਰਹੇ ਹਨ ਤਾਂ ਜੋ ਸਾਫ਼ ਹਵਾ ਵਿੱਚ ਸਾਹ ਲਿਆ ਜਾ ਸਕੇ। ਪਰ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਕੀ? ਜਦੋਂ ਕਾਰ ਵਿੱਚ AC ਚਾਲੂ ਕਰਦੇ ਹਾਂ ਤਾਂ ਠੰਡ ਲੱਗਦੀ ਹੈ,ਖਿੜਕੀਆਂ ਖੋਲ੍ਹਦੇ ਹਾਂ ਤਾਂ ਬਾਹਰੋਂ ਪ੍ਰਦੂਸ਼ਿਤ ਹਵਾ ਅੰਦਰ ਆਉਂਦੀ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਇਹ ਹਵਾ ਕਦੋਂ ਸਾਫ਼ ਹੋਵੇਗੀ, ਇਸ ਦਾ ਕੋਈ ਅੰਦਾਜ਼ਾ ਨਹੀਂ ਹੈ ਪਰ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਵਾਹਨਾਂ ਬਾਰੇ ਦੱਸ ਰਹੇ ਹਾਂ ਜੋ ਇਨਬਿਲਟ ਏਅਰ ਪਿਊਰੀਫਾਇਰ ਨਾਲ ਲੈਸ ਆਉਂਦੀਆਂ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਕਾਰਾਂ ਦੀ ਕੀਮਤ 15 ਲੱਖ ਰੁਪਏ ਤੋਂ ਘੱਟ ਹੈ।
ਇਨ-ਬਿਲਟ ਏਅਰ ਪਿਊਰੀਫਾਇਰ ਵਾਲੀਆਂ ਕਾਰਾਂ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਸਾਬਤ ਹੋਣਗੀਆਂ ਜੋ ਰੋਜ਼ਾਨਾ ਕੰਮ ਲਈ ਬਾਹਰ ਜਾਂਦੇ ਹਨ। ਸਫ਼ਰ ਦੌਰਾਨ ਪ੍ਰਦੂਸ਼ਣ ਤੋਂ ਬਚਣ ਲਈ ਇਹ ਕਾਰ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ।
Hyundai Creta ‘ਚ ਆਉਂਦਾ ਹੈ ਏਅਰ ਪਿਊਰੀਫਾਇਰ
ਨਵੀਂ ਜਨਰੇਸ਼ਨ ਦੀ ਹੁੰਡਈ ਕ੍ਰੇਟਾ ਵਿੱਚ, ਤੁਹਾਨੂੰ ਇੱਕ ਇਨ-ਬਿਲਟ ਏਅਰ ਪਿਊਰੀਫਾਇਰ ਦੇਖਣ ਨੂੰ ਮਿਲੇਗਾ। ਤੁਸੀਂ ਇਸ ਵਿੱਚ ਦਿੱਤੇ ਗਏ ਏਅਰ ਪਿਊਰੀਫਾਇਰ ਨੂੰ ਆਪਣੀ ਲੋੜ ਅਨੁਸਾਰ ਐਡਜਸਟ ਕਰ ਸਕਦੇ ਹੋ। ਜੇਕਰ Hyundai Creta ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ 10.44 ਲੱਖ ਰੁਪਏ ਹੈ।
Kia Carens MPV ਵੀ ਸ਼ਾਮਲ ਹੈ
Kia Carens MPV ਨੇ ਆਪਣੇ ਲਾਂਚ ਦੇ ਬਾਅਦ ਤੋਂ ਹੀ ਚੰਗੀ ਪਛਾਣ ਬਣਾ ਲਈ ਹੈ। ਨਵੀਂ ਪੀੜ੍ਹੀ ਦੀ MPV ਕਈ ਫੀਚਰਸ ਦੇ ਨਾਲ ਆਉਂਦੀ ਹੈ, ਜਿਸ ਕਾਰਨ ਇਸਦੀ ਵਿਕਰੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। Kia ਵਿੱਚ, ਤੁਹਾਨੂੰ ਡੇਡੇਕੇਟੇਡ ਏਅਰ ਪਿਊਰੀਫਾਇਰ ਦੀ ਸਹੂਲਤ ਮਿਲਦੀ ਹੈ ਜੋ ਅੱਜਕੱਲ੍ਹ ਸੜਕ ‘ਤੇ ਚੱਲ ਰਹੀ ਹਰ ਕਾਰ ਲਈ ਇੱਕ ਜ਼ਰੂਰਤ ਬਣ ਗਈ ਹੈ। Kia Carens ਦੀ ਸ਼ੁਰੂਆਤੀ ਕੀਮਤ 10 ਲੱਖ ਰੁਪਏ ਹੈ।
Kia Seltos
Kia ਸੇਲਟੋਸ SUV ਇਸ ਸੈਗਮੈਂਟ ਦੀ ਪਹਿਲੀ ਕਾਰ ਸੀ ਜਿਸ ਵਿੱਚ ਇਨਬਿਲਟ ਏਅਰ ਪਿਊਰੀਫਾਇਰ ਦੀ ਸਹੂਲਤ ਦਿੱਤੀ ਗਈ ਸੀ। Kia ਦੀ ਐਕਸ-ਸ਼ੋਰੂਮ ਕੀਮਤ 10,89,900 ਰੁਪਏ ਹੈ।
ਇਹ ਵੀ ਪੜ੍ਹੋ
ਹੁੰਡਈ ਆਈ20
Hyundai i20 ਵਿੱਚ, ਇਨ-ਬਿਲਟ ਏਅਰ ਪਿਊਰੀਫਾਇਰ ਦੀ ਬਜਾਏ, ਤੁਹਾਨੂੰ ਅੰਦਰ ਮਲਟੀ-ਫੰਕਸ਼ਨ ਇਲੈਕਟ੍ਰਿਕ ਪਿਊਰੀਫਾਇਰ ਮਿਲਦਾ ਹੈ। ਇਹ ਪਿਊਰੀਫਾਇਰ ਹਵਾ ਨੂੰ ਫਿਲਟਰ ਕਰਦਾ ਹੈ। Hyundai i20 ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ 7 ਲੱਖ ਰੁਪਏ ਹੈ।