Car Coolant: ਕਾਰ ਵਿੱਚ ਕੂਲੈਂਟ ਨਾਲ ਪਾਣੀ ਕਿਉਂ ਕੀਤਾ ਜਾਂਦਾ ਹੈ ਮਿਕਸ, ਕੀ ਪਤਾ ਹੈ ਇਸ ਸਵਾਲ ਦਾ ਜਵਾਬ?
Car Servicing ਕਰਵਾਉਂਦੇ ਸਮੇਂ ਤੁਸੀਂ ਵੀ ਗੱਡੀ ਵਿੱਚ ਕੂਲੈਂਟ ਪੁਆ ਰਹੇ ਹੋ ਤਾਂ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਰਵਿਸ ਸੈਂਟਰ ਜਾਂ ਲੋਕਲ ਮਕੈਨਿਕ ਵੀ ਤੁਹਾਡੀ ਕਾਰ ਵਿੱਚ ਕੂਲੈਂਟ ਦੇ ਨਾਲ ਪਾਣੀ ਮਿਲਾ ਦਿੰਦੇ ਹਨ। ਪਰ ਅਜਿਹਾ ਕਿਉਂ ਕੀਤਾ ਜਾਂਦਾ ਹੈ? ਕੀ ਤੁਸੀਂਇਸ ਸਵਾਲ ਦਾ ਜਵਾਬ ਜਾਣਦੇ ਹੋ?
ਜੇਕਰ ਤੁਸੀਂ ਕਾਰ ਦਾ ਖਿਆਲ ਰੱਖਣਾ ਚਾਹੁੰਦੇ ਹੋ, ਤਾਂ ਕਾਰ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਇੰਜਣ ਗਰਮੀਆਂ ਦੇ ਮੌਸਮ ‘ਚ ਹੀ ਗਰਮ ਹੋ ਸਕਦਾ ਹੈ, ਤਾਂ ਅਜਿਹਾ ਸੋਚਣਾ ਗਲਤ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਸਫਰ ਕਰ ਰਹੇ ਹੋ ਤਾਂ ਵੀ ਇੰਜਣ ਦੇ ਗਰਮ ਹੋਣ ਦੀ ਸੰਭਾਵਨਾ ਹੈ, ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਹਾਡੀ ਕਾਰ ਵਿੱਚCar Coolant ਦੀ ਮਾਤਰਾ ਸਹੀ ਹੋਵੇ।
ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਕਾਰ ਦੇ ਕੂਲੈਂਟ ਨਾਲ ਪਾਣੀ ਮਿਲਾਇਆ ਜਾਂਦਾ ਹੈ। ਹੈਰਾਨ ਹੋ ਗਏ ਕਿ ਕੂਲੈਂਟ ਵਿੱਚ ਪਾਣੀ ਦਾ ਕੀ ਕੰਮ? ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਮਾਹਿਰਾਂ ਨਾਲ ਗੱਲ ਕੀਤੀ ਹੈ, ਆਓ ਜਾਣਦੇ ਹਾਂ ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ।
ਕੀ ਹੈ ਮਾਹਿਰਾਂ ਦੀ ਰਾਏ?
ਐਸਆਰ ਆਟੋਮੋਬਾਈਲ ਦੇ ਮਾਲਕ ਆਫਤਾਬ ਸੈਫੀ ਨੇ ਦੱਸਿਆ ਕਿ ਕੰਪਨੀ ਵੱਲੋਂ ਬਣਾਏ ਗਏ ਕੂਲੈਂਟ ਬਾਕਸ ਵਿੱਚ ਇਹ ਵੀ ਸਾਫ਼ ਲਿਖਿਆ ਹੁੰਦਾ ਹੈ ਕਿ ਕੂਲੈਂਟ ਵਿੱਚ ਕਿੰਨਾ ਪਾਣੀ ਮਿਲਾਉਣਾ ਚਾਹੀਦਾ ਹੈ।
ਆਫਤਾਬ ਸੈਫੀ ਅਨੁਸਾਰ 1 ਲੀਟਰ ਕੂਲੈਂਟ ਵਿੱਚ 2 ਲੀਟਰ ਪਾਣੀ ਮਿਲਾਇਆ ਜਾਂਦਾ ਹੈ। ਕਾਰ ਨੂੰ 2 ਲੀਟਰ ਕੂਲੈਂਟ ਦੀ ਲੋੜ ਹੁੰਦੀ ਹੈ, ਇਸ ਲਈ 2 ਲੀਟਰ ਲਈ 4 ਲੀਟਰ ਪਾਣੀ ਜੋੜਿਆ ਜਾ ਸਕਦਾ ਹੈ। ਨੋਟ ਕਰੋ ਕਿ ਕੁਝ ਸਰਵਿਸ ਸੈਂਟਰ 1 ਲੀਟਰ ਪਾਣੀ ਵਿੱਚ 1 ਲੀਟਰ ਪਾਣੀ ਵੀ ਮਿਲਾਉਂਦੇ ਹਨ।
Coolant ਕਿਉਂ ਹੁੰਦਾ ਹੈ ਪਾਣੀ ਨਾਲ ਮਿਕਸ?
ਇਸ ਸਵਾਲ ਦੇ ਜਵਾਬ ‘ਚ ਆਫਤਾਬ ਸੈਫੀ ਨੇ ਦੱਸਿਆ ਕਿ ਕੂਲੈਂਟ ਦੀ ਲੁਬਰੀਕੇਸ਼ਨ ਬਹੁਤ ਕਾਫੀ ਗਾਢਾ ਹੁੰਦਾ ਹੈ,ਇਹੀ ਕਾਰਨ ਕੂਲੈਂਟ ‘ਚ ਪਾਣੀ ਮਿਲਾਉਣਾ ਪੈਂਦਾ ਹੈ। ਜੇ ਅਸੀਂ ਸਰਲ ਭਾਸ਼ਾ ਵਿੱਚ ਸਮਝੀਏ, ਤਾਂ Coolant ਕਾਰ ਦੇ ਦੂਜੇ ਹਿੱਸਿਆਂ ਵਿੱਚ ਆਸਾਨੀ ਨਾਲ ਫਲੋ ਹੋ ਸਕੇ। ਕਾਰ ਵਿੱਚ ਕੂਲੈਂਟ ਪੁਆਉਣ ਦਾ ਕੀ ਫਾਇਦਾ ਹੈ, ਅਸੀਂ ਇਹ ਸਵਾਲ ਵੀ ਮਾਹਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੂਲੈਂਟ ਇੰਜਣ, ਰੇਡੀਏਟਰ ਅਤੇ ਰੇਡੀਏਟਰ ਦੀਆਂ ਪਾਈਪਲਾਈਨਾਂ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ।