ਇਤਿਹਾਸਕ ਜਿੱਤ ‘ਤੇ ਵਧਾਈ ਮੇਰੇ ਦੋਸਤ … ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ

Updated On: 

06 Nov 2024 14:22 PM

PM Modi Tweet on Trump Victory: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ 'ਤੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਐਕਸ 'ਤੇ ਡੋਨਾਲਡ ਟਰੰਪ ਨਾਲ ਫੋਟੋ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, ਇਤਿਹਾਸਕ ਚੋਣ ਜਿੱਤ 'ਤੇ ਮੇਰੇ ਦੋਸਤ ਨੂੰ ਦਿਲੋਂ ਵਧਾਈ। ਆਓ ਅਸੀਂ ਆਪਣੇ ਲੋਕਾਂ ਦੀ ਭਲਾਈ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰੀਏ।

ਇਤਿਹਾਸਕ ਜਿੱਤ ਤੇ ਵਧਾਈ ਮੇਰੇ ਦੋਸਤ ... ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ

ਪੀਐਮ ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ

Follow Us On

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ‘ਤੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਐਕਸ ‘ਤੇ ਡੋਨਾਲਡ ਟਰੰਪ ਨਾਲ ਫੋਟੋ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, ਇਤਿਹਾਸਕ ਚੋਣ ਜਿੱਤ ‘ਤੇ ਮੇਰੇ ਦੋਸਤ ਨੂੰ ਦਿਲੋਂ ਵਧਾਈ। ਆਓ ਅਸੀਂ ਆਪਣੇ ਲੋਕਾਂ ਦੀ ਭਲਾਈ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰੀਏ।

ਪੀਐਮ ਮੋਦੀ ਨੇ ਲਿਖਿਆ, ਇਤਿਹਾਸਕ ਚੋਣ ਜਿੱਤ ‘ਤੇ ਮੇਰੇ ਦੋਸਤ ਨੂੰ ਹਾਰਦਿਕ ਵਧਾਈ। ਜਿਵੇਂ ਕਿ ਤੁਸੀਂ ਆਪਣੇ ਪਿਛਲੇ ਕਾਰਜਕਾਲ ਦੀਆਂ ਸਫਲਤਾਵਾਂ ਨੂੰ ਅੱਗੇ ਵਧਾ ਰਹੇ ਹੋ, ਮੈਂ ਭਾਰਤ-ਅਮਰੀਕਾ ਵਿਆਪਕ ਗਲੋਬਲ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਡੇ ਸਹਿਯੋਗ ਨੂੰ ਨਵਿਆਉਣ ਦੀ ਉਮੀਦ ਕਰਦਾ ਹਾਂ। ਆਓ ਅਸੀਂ ਆਪਣੇ ਲੋਕਾਂ ਦੀ ਭਲਾਈ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰੀਏ।

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਸ਼ੁਰੂਆਤੀ ਵੋਟਾਂ ਦੀ ਗਿਣਤੀ ‘ਚ ਟਰੰਪ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੋਂ ਅੱਗੇ ਹਨ। ਰਿਪਬਲਿਕਨ ਉਮੀਦਵਾਰ ਟਰੰਪ ਨੇ 277 ਚੋਣਾ ਸੀਟਾਂ ਜਿੱਤੀਆਂ ਹਨ ਜਦਕਿ ਹੈਰਿਸ ਨੇ 226 ਇਲੈਕਟੋਰੈਲ ਸੀਟਾਂ ਜਿੱਤੀਆਂ ਹਨ। ਬਹੁਮਤ ਦਾ ਅੰਕੜਾ 270 ਹੈ।

ਚੋਣ ਨਤੀਜਿਆਂ ਵਿੱਚ ਅਹਿਮ ਹੁੰਦੇ ਹਨ ਸਵਿੰਗ ਸਟੇਟਸ

ਵ੍ਹਾਈਟ ਹਾਊਸ ਦੀ ਦੌੜ ਕੌਣ ਜਿੱਤਦਾ ਹੈ ਇਹ ਇਨ੍ਹਾਂ ਸੱਤ ਸਵਿੰਗ ਸਟੇਟਸ ਦੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਦਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਸ਼ਾਮਲ ਹਨ। ਕਮਲਾ ਹੈਰਿਸ ਨੇ ਡਿਸਟ੍ਰਿਕਟ ਆਫ ਕੋਲੰਬੀਆ, ਵਰਜੀਨੀਆ, ਕੋਲੋਰਾਡੋ ਅਤੇ ਮਿਨੇਸੋਟਾ ਤੋਂ ਚੋਣ ਜਿੱਤੀ ਹੈ ਜਦਕਿ ਡੋਨਾਲਡ ਟਰੰਪ ਨੇ ਉੱਤਰੀ ਕੈਰੋਲੀਨਾ, ਆਇਓਵਾ, ਮੋਂਟਾਨਾ, ਮਿਸੂਰੀ ਅਤੇ ਉਤਾਹ ਤੋਂ ਜਿੱਤ ਹਾਸਲ ਕੀਤੀ ਹੈ।

ਕਮਲਾ ਹੈਰਿਸ ਨੇ ਮੇਨ ਵਿੱਚ ਪਹਿਲੀ ਕਾਂਗਰੇਸ਼ਨਲ ਡਿਸਟ੍ਰਿਕਟ ਵਿੱਚ ਜਿੱਤ ਦਰਜ ਕੀਤੀ ਅਤੇ ਇੱਕ ਇਲੈਕਟੋਰਲ ਕਾਲਜ ਵੋਟ ਹਾਸਲ ਕੀਤੀ। ਉਹ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਵਿੱਚ ਵੀ ਜਿੱਤ ਚੁੱਕੇ ਹਨ। ਡੈਮੋਕਰੇਟ ਸੁਹਾਸ ਸੁਬਰਾਮਨੀਅਮ ਨੇ ਉੱਤਰੀ ਵਰਜੀਨੀਆ ਦੀ ਪ੍ਰਤੀਨਿਧਤਾ ਕਰਨ ਵਾਲੇ ਅਮਰੀਕੀ ਸਦਨ ਦੀ ਸੀਟ ਲਈ ਚੋਣ ਜਿੱਤ ਲਈ ਹੈ।

ਅਮਰੀਕਾ ਵਿੱਚ 50 ਰਾਜ ਹਨ ਅਤੇ ਸਵਿੰਗ ਰਾਜਾਂ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਹਰ ਚੋਣ ਵਿੱਚ ਇੱਕੋ ਪਾਰਟੀ ਨੂੰ ਵੋਟ ਦਿੰਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਚੋਣਾਵੀ ਤੌਰ ‘ਤੇ ਮਹੱਤਵਪੂਰਨ ਮੰਨੇ ਜਾਂਦੇ ਇਨ੍ਹਾਂ ਸਵਿੰਗ ਰਾਜਾਂ ‘ਚ ਵੋਟਰਾਂ ਦਾ ਝੁਕਾਅ ਬਦਲਦਾ ਰਹਿੰਦਾ ਹੈ। ਇਲੈਕਟੋਰਲ ਕਾਲਜ ਦੀਆਂ ਵੋਟਾਂ ਜਨਸੰਖਿਆ ਦੇ ਆਧਾਰ ‘ਤੇ ਰਾਜਾਂ ਨੂੰ ਦਿੱਤੀਆਂ ਜਾਂਦੀਆਂ ਹਨ। ਕੁੱਲ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਲਈ ਵੋਟਿੰਗ ਹੁੰਦੀ ਹੈ। ਜਿਸ ਉਮੀਦਵਾਰ ਨੂੰ 270 ਜਾਂ ਇਸ ਤੋਂ ਵੱਧ ਇਲੈਕਟੋਰਲ ਕਾਲਜ ਵੋਟਾਂ ਮਿਲਦੀਆਂ ਹਨ, ਉਸਨੂੰ ਚੋਣ ਦਾ ਜੇਤੂ ਐਲਾਨਿਆ ਜਾਂਦਾ ਹੈ।

Exit mobile version