ਹਸ਼ ਮਨੀ ਮਾਮਲੇ ‘ਚ ਟਰੰਪ ਦੀ ਸਜ਼ਾ ਬਰਕਰਾਰ! ਅਦਾਲਤ ਨੇ ਰਾਸ਼ਟਰਪਤੀ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ

Published: 

17 Dec 2024 07:08 AM

2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਦੇ ਅਡਲਟ ਸਟਾਰ ਸਟੋਰਮੀ ਡੇਨੀਅਲਸ ਨਾਲ ਸਬੰਧਾਂ ਦੀ ਕਾਫੀ ਚਰਚਾ ਹੋਈ ਸੀ। ਸਟੋਰਮੀ ਡੇਨੀਅਲਸ ਟਰੰਪ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਉਸ ਨੂੰ ਗੁਪਤ ਤਰੀਕੇ ਨਾਲ ਪੈਸੇ ਦਿੱਤੇ।

ਹਸ਼ ਮਨੀ ਮਾਮਲੇ ਚ ਟਰੰਪ ਦੀ ਸਜ਼ਾ ਬਰਕਰਾਰ! ਅਦਾਲਤ ਨੇ ਰਾਸ਼ਟਰਪਤੀ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ

ਡੋਨਾਲਡ ਟਰੰਪ

Follow Us On

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸ਼ ਮਨੀ ਕੇਸ ਸਮੇਤ 34 ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਸਵਾਲ ਇਹ ਸੀ ਕਿ ਕੀ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਤੋਂ ਬਚ ਸਕਦੇ ਹਨ। ਇਸ ਮਾਮਲੇ ‘ਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ।

ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੂਸ਼ ਮਨੀ ਮਾਮਲੇ ‘ਚ ਉਨ੍ਹਾਂ ਦੀ ਸਥਿਤੀ ਕਾਰਨ ਕੋਈ ਰਾਹਤ ਨਹੀਂ ਮਿਲੇਗੀ, ਜਿਸ ਕਾਰਨ ਉਨ੍ਹਾਂ ਦੀ ਮਈ ਦੀ ਸਜ਼ਾ ਬਰਕਰਾਰ ਰਹੇਗੀ।

ਕੀ ਹੈ ਹਸ਼ ਮਨੀ ਕੇਸ?

2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਦੇ ਅਡਲਟ ਸਟਾਰ ਸਟੋਰਮੀ ਡੇਨੀਅਲਸ ਨਾਲ ਸਬੰਧਾਂ ਦੀ ਕਾਫੀ ਚਰਚਾ ਹੋਈ ਸੀ। ਸਟੋਰਮੀ ਡੇਨੀਅਲਸ ਟਰੰਪ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਉਸ ਨੂੰ ਗੁਪਤ ਤਰੀਕੇ ਨਾਲ ਪੈਸੇ ਦਿੱਤੇ। ਜਿਸ ਤੋਂ ਬਾਅਦ ਟਰੰਪ ਨੂੰ ਡੇਨੀਅਲਸ ਨੂੰ 1 ਲੱਖ 30 ਹਜ਼ਾਰ ਡਾਲਰ ਦੇ ਭੁਗਤਾਨ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡ ਨੂੰ ਫਰਜ਼ੀ ਕਰਨ ਦੇ ਦੋਸ਼ ‘ਚ ਦੋਸ਼ੀ ਠਹਿਰਾਇਆ ਗਿਆ ਹੈ।

ਟਰੰਪ ਨੇ ਜੱਜ ‘ਤੇ ਲਗਾਇਆ ਸੀ ਦੋਸ਼

ਤੁਹਾਨੂੰ ਦੱਸ ਦੇਈਏ ਕਿ 77 ਸਾਲਾ ਟਰੰਪ ਅਪਰਾਧੀ ਐਲਾਨੇ ਜਾਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਹਾਲਾਂਕਿ ਟਰੰਪ ਨੇ ਆਪਣੇ ਖਿਲਾਫ ਚੱਲ ਰਹੇ ਮਾਮਲੇ ਨੂੰ ਧੋਖਾਧੜੀ ਵਾਲਾ ਦੱਸਿਆ ਸੀ। ਹਾਲ ਹੀ ‘ਚ ਮੈਨਹਟਨ ਕੋਰਟ ਰੂਮ ਦੇ ਬਾਹਰ ਟਰੰਪ ਨੇ ਜੱਜ ‘ਤੇ ਪੱਖਪਾਤ ਅਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਜੱਜ ਬਹੁਤ ਭ੍ਰਿਸ਼ਟ ਹਨ। ਉਨ੍ਹਾਂ ਕਿਹਾ ਸੀ ਕਿ ਮੁਕੱਦਮੇ ‘ਚ ਧਾਂਦਲੀ ਕੀਤੀ ਗਈ ਸੀ।

20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ ਟਰੰਪ

ਡੋਨਾਲਡ ਟਰੰਪ 20 ਜਨਵਰੀ, 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਰਿਪਬਲਿਕਨ ਪਾਰਟੀ ਨੇ ਸੈਨੇਟ ‘ਤੇ ਕਬਜ਼ਾ ਕਰ ਲਿਆ ਹੈ, ਜਿੱਥੇ ਉਨ੍ਹਾਂ ਕੋਲ 52 ਸੀਟਾਂ ਹਨ, ਜਦਕਿ ਡੈਮੋਕਰੇਟਸ ਕੋਲ 47 ਸੀਟਾਂ ਹਨ। ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿੱਚ ਵੀ ਰਿਪਬਲਿਕਨਾਂ ਦੀ ਬੜ੍ਹਤ ਹੈ, ਜਿੱਥੇ ਉਨ੍ਹਾਂ ਕੋਲ 216 ਸੀਟਾਂ ਹਨ, ਜਦੋਂ ਕਿ ਡੈਮੋਕਰੇਟਸ ਕੋਲ 209 ਸੀਟਾਂ ਹਨ।

ਟਰੰਪ ਖਿਲਾਫ ਕੀ ਹਨ ਕੇਸ?

ਟਰੰਪ ਦੇ ਖਿਲਾਫ ਅਪਰਾਧਿਕ ਦੋਸ਼ਾਂ ਨਾਲ ਜੁੜੇ ਚਾਰ ਮਾਮਲੇ ਹਨ। ਇਹਨਾਂ ਵਿੱਚੋਂ ਦੋ ਦੋਸ਼ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਦੁਆਰਾ ਸੰਘੀ ਪੱਧਰ ‘ਤੇ ਦਾਇਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਨਿਊਯਾਰਕ ਵਿੱਚ ਹੈ ਅਤੇ ਦੂਜਾ ਜਾਰਜੀਆ ਵਿੱਚ। ਇਹ ਫੈਸਲਾ ਸਿਰਫ ਨਿਊਯਾਰਕ ਦੇ ਮਾਮਲੇ ‘ਚ ਹੀ ਆਇਆ ਹੈ। ਉੱਥੇ ਹੀ ਜੂਨ ਵਿੱਚ ਇੱਕ ਜਿਊਰੀ ਨੇ ਟਰੰਪ ਨੂੰ ਸਾਰੇ 34 ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ। ਇਸ ਦੇ ਨਾਲ ਹੀ ਟਰੰਪ ਨੂੰ ਪੱਤਰਕਾਰ ਈ ਜੀਨ ਕੈਰੋਲ ਦੁਆਰਾ ਦਾਇਰ ਮਾਣਹਾਨੀ ਨਾਲ ਸਬੰਧਤ ਦੋ ਸਿਵਲ ਮੁਕੱਦਮਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ, ਜਿਸ ਵਿੱਚ ਮਹਿਲਾ ਪੱਤਰਕਾਰ ਨੂੰ ਕੁੱਲ 88.4 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਗਿਆ ਸੀ। ਟਰੰਪ ਨੇ ਦੋਹਾਂ ਫੈਸਲਿਆਂ ਖਿਲਾਫ ਅਪੀਲ ਕੀਤੀ ਸੀ।

ਇਸ ਤੋਂ ਇਲਾਵਾ ਟਰੰਪ ਨੇ ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਸਾ ਜੇਮਸ ਵੱਲੋਂ ਦਾਇਰ ਕੇਸ ਤੋਂ ਬਾਅਦ ਧੋਖਾਧੜੀ ਨਾਲ ਸਬੰਧਤ ਸਿਵਲ ਕੇਸ ਦੇ ਫੈਸਲੇ ਵਿਰੁੱਧ ਵੀ ਅਪੀਲ ਕੀਤੀ ਸੀ। ਇਸ ਤਹਿਤ ਟਰੰਪ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ 454 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਸੀ।

Exit mobile version