ਪਾਕਿਸਤਾਨ 'ਚ ਸਿੱਖ ਵਿਅਕਤੀ ਦੀ ਪੱਗ ਤੇ ਕਪੜੇ ਲਾਹ ਕੇ ਕੁੱਟਮਾਰ, ਸਿਰਸਾ ਬੋਲੇ - ਕੱਟਰਪੰਥੀਆਂ ਖਿਲਾਫ ਕਾਰਵਾਈ ਕਰੇ ਭਾਰਤ ਸਰਕਾਰ | sikh boy beaten by Tehreek-e-labbaik Islamic group in Pakistan for Vaisakhi celebration full detail in Punjabi Punjabi news - TV9 Punjabi

ਪਾਕਿਸਤਾਨ ‘ਚ ਸਿੱਖ ਦੀ ਪੱਗ ਤੇ ਕਪੜੇ ਲਾਹ ਕੇ ਕੁੱਟਮਾਰ, ਸਿਰਸਾ ਬੋਲੇ – ਕੱਟਰਪੰਥੀਆਂ ਖਿਲਾਫ ਕਾਰਵਾਈ ਕਰੇ ਭਾਰਤ ਸਰਕਾਰ

Updated On: 

15 Apr 2024 18:37 PM

Sikh Beaten Video Viral: ਟੀਐਲਪੀ ਯਾਨਿ ਤਹਿਰੀਕ-ਏ-ਲੱਬੈਕ ਸੰਗਠਨ ਪਾਕਿਸਤਾਨ ਵਿੱਚ ਇਸਲਾਮੀ ਕੱਟੜਪੰਥੀ ਸਿਆਸੀ ਪਾਰਟੀ ਹੈ। ਇਸਦਾ ਮੁਖੀਆ ਅਮੀਰ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਹੈ। ਰਿਜ਼ਵੀ ਨੂੰ 12 ਅਪ੍ਰੈਲ 2021 ਨੂੰ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਅਤੇ ਹਿੰਸਕ ਪ੍ਰਦਰਸ਼ਨਾਂ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਰਿਜ਼ਵੀ ਅਕਸਰ ਹੀ ਭਾਰਤ ਖਿਲਾਫ਼ ਆਪਣੇ ਭੜਕਾਓ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹਿੰਦਾ ਹੈ। ਉਹ ਭਾਰਤ ਖਿਲਾਫ਼ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ ਹੈ।

ਪਾਕਿਸਤਾਨ ਚ ਸਿੱਖ ਦੀ ਪੱਗ ਤੇ ਕਪੜੇ ਲਾਹ ਕੇ ਕੁੱਟਮਾਰ, ਸਿਰਸਾ ਬੋਲੇ - ਕੱਟਰਪੰਥੀਆਂ ਖਿਲਾਫ ਕਾਰਵਾਈ ਕਰੇ ਭਾਰਤ ਸਰਕਾਰ

ਮਨਜਿੰਦਰ ਸਿੰਘ ਸਿਰਸਾ, BJP ਆਗੂ

Follow Us On

ਪਾਕਿਸਤਾਨ ਵਿੱਚ ਵਿਸਾਖੀ ਦਾ ਤਿਉਹਾਰ ਮਨਾਉਂਦੇ ਸਮੇਂ ਇੱਕ ਸਿੱਖ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇੰਨਾ ਹੀ ਨਹੀਂ ਪਾਕਿਸਤਾਨ ਦੇ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਹੈ। ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ (ਐਕਸ) ‘ਤੇ ਪੋਸਟ ਕਰਕੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਵੀਡੀਓ ਪੋਸਟ ਕਰਦੇ ਹੋਏ ਸਿਰਸਾ ਨੇ ਲਿਖਿਆ, ”ਪਾਕਿਸਤਾਨ ਤੋਂ ਇਕ ਹੋਰ ਵਹਿਸ਼ੀ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸਿੱਖ ਨੂੰ ਨੰਗਾ ਕੀਤਾ ਗਿਆ। ਪੈਰ ਬੰਨ੍ਹੇ ਹੋਏ ਸਨ। ਪੱਗ ਲਾਹ ਦਿੱਤੀ ਗਈ। ਫਿਰ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵੀਡੀਓ ਵਿੱਚ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐਲਪੀ) ਦਾ ਲੋਗੋ ਦਿਖਾਈ ਦੇ ਰਿਹਾ ਹੈ। ਮੈਨੂੰ ਦੱਸਿਆ ਗਿਆ ਕਿ TLP ਕੱਟੜਪੰਥੀਆਂ ਨੇ ਇੱਕ ਨਿਰਦੋਸ਼ ਸਿੱਖ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਹ ਵਿਸਾਖੀ ਮਨਾ ਰਿਹਾ ਸੀ।

SGPC ਨੇ ਕੀਤੀ ਨਿੰਦਾ

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ। ਵੀਡੀਓ ਦੇ ਆਧਾਰ ‘ਤੇ SGPC ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ ਪਾਕਿਸਤਾਨ ਵਿੱਚ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਅਣਮਨੁੱਖੀ ਸਲੂਕ ਠੀਕ ਨਹੀਂ ਹੈ। ਸਿਰਸਾ ਨੇ ਕਿਹਾ-ਪਾਕਿਸਤਾਨ ਸਰਕਾਰ-ਪੀਐਮ ਦੀ ਚੁੱਪੀ ਦੁਖਦਾਈ, ਭਾਰਤੀ ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਚੁੱਕੇ।

ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਟੈਗ ਕਰਦੇ ਹੋਏ ਮਨਜਿੰਦਰ ਸਿਰਸਾ ਨੇ ਲਿਖਿਆ- ਇਹ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ‘ਤੇ ਕੱਟੜਪੰਥੀਆਂ ਦੇ ਅੱਤਿਆਚਾਰਾਂ ਬਾਰੇ ਹਰ ਵਾਰ ਚੁੱਪ ਰਹਿੰਦੇ ਹਨ। ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੂੰ ਟੈਗ ਕੀਤਾ ਅਤੇ ਮੰਗ ਕੀਤੀ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ।

ਇਹ ਵੀ ਪੜ੍ਹੋ – ਕੈਨੇਡਾ ਵਿੱਚ ਪੰਜਾਬੀ ਨੇ ਹੀ ਕੀਤਾ ਪੰਜਾਬੀ ਦਾ ਕਤਲ, ਜਲੰਧਰ ਦੇ ਕੰਟਰਸ਼ਨ ਕਾਰੋਬਾਰੀ ਦੇ ਗੋਲੀ ਮਾਰ ਤੋਂ ਬਾਅਦ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਕੌਣ ਹੈ TLP, ਜਿਸ ‘ਤੇ ਭਾਜਪਾ ਨੇਤਾ ਨੇ ਲਗਾਏ ਆਰੋਪ?

ਦੱਸ ਦੇਈਏ ਕਿ ਤਹਿਰੀਕ-ਏ-ਲੱਬੈਕ ਸੰਗਠਨ ਪਾਕਿਸਤਾਨ ਵਿੱਚ ਇੱਕ ਸੱਜੇ-ਪੱਖੀ ਇਸਲਾਮੀ ਕੱਟੜਪੰਥੀ ਸਿਆਸੀ ਪਾਰਟੀ ਹੈ। ਤਹਿਰੀਕ-ਏ-ਲਬੈਇਕ ਪਾਕਿਸਤਾਨ ਦੀ ਸਥਾਪਨਾ 1 ਅਗਸਤ 2015 ਨੂੰ ਅਮੀਰ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਦੁਆਰਾ ਕੀਤੀ ਗਈ ਸੀ।

ਰਿਜ਼ਵੀ ਨੂੰ 12 ਅਪ੍ਰੈਲ 2021 ਨੂੰ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਅਤੇ ਹਿੰਸਕ ਪ੍ਰਦਰਸ਼ਨਾਂ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਅਤੇ ਟੀਐਲਪੀ ਵਿਚਕਾਰ 31 ਅਕਤੂਬਰ ਨੂੰ ਹੋਏ ਸਮਝੌਤੇ ਤਹਿਤ ਰਿਜ਼ਵੀ ਨੂੰ ਰਿਹਾਅ ਕੀਤਾ ਗਿਆ ਸੀ।

ਤਹਿਰੀਕ-ਏ-ਲੱਬੈਇਕ ਪਾਕਿਸਤਾਨ ਵਿੱਚ ਈਸ਼ਨਿੰਦਾ ਕਾਨੂੰਨ (ਬਲੈਸਫੇਮੀ ਲਾਅ) ਵਿੱਚ ਕਿਸੇ ਵੀ ਬਦਲਾਅ ਦੇ ਵਿਰੋਧ ਲਈ ਜਾਣਿਆ ਜਾਂਦਾ ਹੈ। ਟੀਐਲਪੀ ਮੰਗ ਕਰਦੀ ਹੈ ਕਿ ਪਾਕਿਸਤਾਨ ਵਿੱਚ ਸ਼ਰੀਆ ਨੂੰ ਇਸਲਾਮੀ ਬੁਨਿਆਦੀ ਕਾਨੂੰਨ ਵਜੋਂ ਸਥਾਪਿਤ ਕੀਤਾ ਜਾਵੇ।

Exit mobile version