ਪਾਕਿਸਤਾਨ: ਖੈਬਰ ਅਤੇ ਲੱਕੀ 'ਚ ਸੁਰੱਖਿਆ ਬਲਾਂ ਦਾ ਆਪਰੇਸ਼ਨ, 9 ਅੱਤਵਾਦੀ ਢੇਰ | pakistani-nine-terrorists-encountered-by-security-forces-operations-in-khyber-and-lakki-marwat know full detail in punjabi Punjabi news - TV9 Punjabi

ਪਾਕਿਸਤਾਨ: ਖੈਬਰ ਅਤੇ ਲੱਕੀ ‘ਚ ਸੁਰੱਖਿਆ ਬਲਾਂ ਦਾ ਆਪਰੇਸ਼ਨ, 9 ਅੱਤਵਾਦੀ ਢੇਰ

Updated On: 

02 Jul 2024 14:20 PM

Terrorist Encounter in Pakistan: ਸੁਰੱਖਿਆ ਬਲਾਂ ਨੇ ਲੱਕੀ ਮਰਵਾਤ ਅਤੇ ਖੈਬਰ ਜ਼ਿਲਿਆਂ 'ਚ ਇਹ ਆਪਰੇਸ਼ਨ ਚਲਾਇਆ ਸੀ। ਜਿੱਥੇ ਜ਼ਿਲ੍ਹੇ ਦੀ ਤੀਰਾਹ ਘਾਟੀ 'ਚ ਸੱਤ ਅੱਤਵਾਦੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਵਿਚ ਕਮਾਂਡਰ ਨਜੀਬ ਉਰਫ ਅਬਦੁਰ ਰਹਿਮਾਨ ਅਤੇ ਅਸ਼ਫਾਕ ਉਰਫ ਮੁਆਏਵਿਆ ਵੀ ਸ਼ਾਮਲ ਹਨ। ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

ਪਾਕਿਸਤਾਨ: ਖੈਬਰ ਅਤੇ ਲੱਕੀ ਚ ਸੁਰੱਖਿਆ ਬਲਾਂ ਦਾ ਆਪਰੇਸ਼ਨ, 9 ਅੱਤਵਾਦੀ ਢੇਰ

ਖੈਬਰ ਅਤੇ ਲੱਕੀ 'ਚ ਸੁਰੱਖਿਆ ਬਲਾਂ ਦਾ ਆਪਰੇਸ਼ਨ

Follow Us On

ਪਾਕਿਸਤਾਨ ਦੇ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ ‘ਚ ਦੋ ਥਾਵਾਂ ‘ਤੇ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ ਪਾਬੰਦੀਸ਼ੁਦਾ ਸੰਗਠਨ ਦੇ ਦੋ ਪ੍ਰਮੁੱਖ ਕਮਾਂਡਰਾਂ ਸਮੇਤ 9 ਅੱਤਵਾਦੀ ਮਾਰੇ ਗਏ ਸਨ।

ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਲੱਕੀ ਮਰਵਾਤ ਅਤੇ ਖੈਬਰ ਜ਼ਿਲਿਆਂ ‘ਚ ਇਹ ਆਪਰੇਸ਼ਨ ਚਲਾਇਆ ਸੀ। ਜਿੱਥੇ ਜ਼ਿਲ੍ਹੇ ਦੀ ਤੀਰਾਹ ਘਾਟੀ ‘ਚ ਸੱਤ ਅੱਤਵਾਦੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਵਿਚ ਕਮਾਂਡਰ ਨਜੀਬ ਉਰਫ ਅਬਦੁਰ ਰਹਿਮਾਨ ਅਤੇ ਅਸ਼ਫਾਕ ਉਰਫ ਮੁਆਏਵਿਆ ਵੀ ਸ਼ਾਮਲ ਹਨ। ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

ਕਈ ਮਾਮਲਿਆਂ ਵਿੱਚ ਸਨ ਲੋੜੀਂਦੇ

ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਬਿਆਨ ਮੁਤਾਬਕ ਇਹ ਅੱਤਵਾਦੀ ਕਈ ਮਾਮਲਿਆਂ ‘ਚ ਲੋੜੀਂਦੇ ਸਨ। ਇਨ੍ਹਾਂ ਨੇ ਸੁਰੱਖਿਆ ਬਲਾਂ ਦੇ ਕਾਫਲਿਆਂ ‘ਤੇ ਹਮਲੇ ਸਮੇਤ ਕਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ। ਇਹ ਲੋਕ ਇਲਾਕੇ ‘ਚ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਸਨ। ਉਨ੍ਹਾਂ ਦੀ ਕਾਫੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪਰੇਸ਼ਨ ਦੌਰਾਨ ਉਨ੍ਹਾਂ ਨੂੰ ਖਤਮ ਕਰ ਦਿੱਤਾ।

ਅੱਤਵਾਦੀਆਂ ਦੇ ਸਫਾਏ ਦੀ ਮੁਹਿੰਮ

ਉੱਧਰ, ਸੁਰੱਖਿਆ ਬਲਾਂ ਨੇ ਲੱਕੀ ਮਾਰਵਾਤ ਜ਼ਿਲ੍ਹੇ ‘ਚ ਵੀ ਮੁਹਿੰਮ ਚਲਾਈ ਜਿੱਥੇ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ। ਪਾਕਿਸਤਾਨ ‘ਚ ਹਰ ਰੋਜ਼ ਅੱਤਵਾਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ‘ਚ ਲੋੜੀਂਦੇ ਅੱਤਵਾਦੀਆਂ ਨੂੰ ਮਾਰਨਾ ਸੁਰੱਖਿਆ ਬਲਾਂ ਲਈ ਵੱਡੀ ਕਾਮਯਾਬੀ ਹੈ। ਆਈਐਸਪੀਆਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਖੇਤਰਾਂ ਵਿੱਚ ਪਾਏ ਗਏ ਕਿਸੇ ਵੀ ਅੱਤਵਾਦੀ ਨੂੰ ਖਤਮ ਕਰਨ ਲਈ ਸੈਨੀਟਾਈਜ਼ੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ ਕਿਉਂਕਿ ਸੁਰੱਖਿਆ ਬਲ ਦੇਸ਼ ਵਿੱਚੋਂ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਵਚਨਬੱਧ ਹਨ।

ਇਹ ਵੀ ਪੜ੍ਹੋ – ਪਾਕਿਸਤਾਨ ਚ ਮੁਗਲ-ਏ-ਆਜ਼ਮ ਦੀ ਅਨਾਰਕਲੀ ਵਾਂਗ ਮਾਂ-ਧੀ ਨੂੰ ਕਿਸਨੇ ਕੰਧ ਚ ਚੁਣਵਾਇਆ?

ਇਸ ਦੌਰਾਨ ਡੇਰਾ ਇਸਮਾਈਲ ਖ਼ਾਨ ਦੀ ਕੁਲਾਚੀ ਤਹਿਸੀਲ ਦੇ ਮੱਦੀ ਇਲਾਕੇ ਵਿੱਚ ਹੋਏ ਹਮਲੇ ਵਿੱਚ ਇੱਕ ਐਫਸੀ ਅਧਿਕਾਰੀ ਸ਼ਹੀਦ ਹੋ ਗਿਆ। ਮ੍ਰਿਤਕ ਦੀ ਪਛਾਣ 24 ਸਾਲਾ ਨੌਮਾਨ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਰਮਜ਼ਾਨ ਨੇ ਪੁਲਿਸ ਨੂੰ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਗਏ ਤਾਂ ਸਕੂਲ ਨੇੜੇ ਉਸ ਦੇ ਭਤੀਜੇ ਦੀ ਲਾਸ਼ ਪਈ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

Exit mobile version