ਅਮੀਨ ਉਲ ਹੱਕ ਪਾਕਿਸਤਾਨ ਤੋਂ ਗ੍ਰਿਫ਼ਤਾਰ, ਓਸਾਮਾ ਬਿਨ ਲਾਦੇਨ ਸੀ ਕਰੀਬ | Osama bin Laden close associated Amin ul Haq was arrested from gujarat Pakistan know full detail in punjabi Punjabi news - TV9 Punjabi

ਅਮੀਨ ਉਲ ਹੱਕ ਪਾਕਿਸਤਾਨ ਤੋਂ ਗ੍ਰਿਫ਼ਤਾਰ, ਓਸਾਮਾ ਬਿਨ ਲਾਦੇਨ ਦਾ ਸੀ ਕਰੀਬੀ

Updated On: 

19 Jul 2024 16:53 PM

Amin ul Haq: ਇੱਕ ਨਿਜੀ ਨਿਊਜ਼ ਨਾਲ ਗੱਲਬਾਤ ਕਰਦਿਆਂ ਡੀਆਈਜੀ ਸੀਟੀਡੀ ਉਸਮਾਨ ਅਕਰਮ ਗੋਨਦਲ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਚਲਾਏ ਗਏ ਅਪਰੇਸ਼ਨ ਦੌਰਾਨ ਅੱਤਵਾਦੀ ਅਮੀਨ ਨੂੰ ਫੜਿਆ ਗਿਆ। ਉਸ ਨੂੰ ਗੁਜਰਾਤ ਜ਼ਿਲ੍ਹੇ ਦੇ ਸਰਾਏ ਆਲਮਗੀਰ ਕਸਬੇ ਤੋਂ ਫੜਿਆ ਗਿਆ ਹੈ।

ਅਮੀਨ ਉਲ ਹੱਕ ਪਾਕਿਸਤਾਨ ਤੋਂ ਗ੍ਰਿਫ਼ਤਾਰ, ਓਸਾਮਾ ਬਿਨ ਲਾਦੇਨ ਦਾ ਸੀ ਕਰੀਬੀ
Follow Us On

Amin ul Haq: ਓਸਾਮਾ ਬਿਨ ਲਾਦੇਨ ਦੇ ਕਰੀਬੀ ਸਾਥੀ ਅਮੀਨ ਅਲ ਹੱਕ ਨੂੰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਇਹ ਗ੍ਰਿਫਤਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੀਟੀਡੀ ਨੇ ਕਿਹਾ ਕਿ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਇੱਕ ਸਹਿਯੋਗੀ ਅਮੀਨ ਹੱਕ ਦੀ ਗੁਜਰਾਤ, ਪੰਜਾਬ ਸੂਬੇ ਵਿੱਚ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਫਗਾਨ ਨਾਗਰਿਕ ਅਮੀਨ ਦੀ ਗ੍ਰਿਫਤਾਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੀਨ ਗੁਜਰਾਤ ‘ਚ ਰਹਿ ਕੇ ਕੋਈ ਖਤਰਨਾਕ ਯੋਜਨਾ ਬਣਾ ਰਿਹਾ ਸੀ।

ਇੱਕ ਨਿਜੀ ਨਿਊਜ਼ ਨਾਲ ਗੱਲਬਾਤ ਕਰਦਿਆਂ ਡੀਆਈਜੀ ਸੀਟੀਡੀ ਉਸਮਾਨ ਅਕਰਮ ਗੋਨਦਲ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਅਪਰੇਸ਼ਨ ਦੌਰਾਨ ਅੱਤਵਾਦੀ ਅਮੀਨ ਨੂੰ ਫੜਿਆ ਗਿਆ। ਉਸ ਨੂੰ ਗੁਜਰਾਤ ਜ਼ਿਲ੍ਹੇ ਦੇ ਸਰਾਏ ਆਲਮਗੀਰ ਕਸਬੇ ਤੋਂ ਫੜਿਆ ਗਿਆ ਹੈ। ਸੀਟੀਡੀ ਦਾ ਦਾਅਵਾ ਹੈ ਕਿ ਅਮੀਨ 1996 ਤੋਂ ਓਸਾਮਾ ਬਿਨ ਲਾਦੇਨ ਨਾਲ ਜੁੜਿਆ ਹੋਇਆ ਸੀ ਅਤੇ ਅਲਕਾਇਦਾ ਦੇ ਮਹੱਤਵਪੂਰਨ ਲੜਾਕਿਆਂ ਵਿੱਚੋਂ ਇੱਕ ਸੀ। ਉਹ ਲਾਦੇਨ ਦੇ ਸਮੇਂ ਵਿੱਚ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: ਕਿਉਂ ਵਧ ਰਹੇ ਹਨ ਕੋਰੋਨਾ ਦੇ ਮਾਮਲੇ? ਮਾਹਿਰਾਂ ਨੇ ਦੱਸੇ ਕਾਰਨ

ID ਕਾਰਡ ਬਣਵਾ ਕੇ ਰਹਿ ਰਿਹਾ ਸੀ ਪਾਕਿਸਤਾਨ

ਅਮੀਨ ਅਲ ਹੱਕ ਲੰਬੇ ਸਮੇਂ ਤੋਂ ਓਸਾਮਾ ਬਿਨ ਲਾਦੇਨ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਦੇਖ ਰਿਹਾ ਸੀ। ਹੱਕ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਐਲਾਨਿਆ ਸੀ। ਸੀਟੀਡੀ ਨੇ ਜਾਣਕਾਰੀ ਦਿੱਤੀ ਹੈ ਕਿ ਹੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਏਜੰਸੀ ਇਸ ਪਹਿਲੂ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਕਿ ਉਸ ਦੇ ਪਾਕਿਸਤਾਨ ‘ਚ ਰਹਿਣ ਪਿੱਛੇ ਕੀ ਮਕਸਦ ਸੀ। ਸੀਟੀਡੀ ਅਧਿਕਾਰੀ ਨੇ ਦੱਸਿਆ ਕਿ ਹੱਕ ਨੂੰ ਪਹਿਲਾਂ 2021 ਵਿੱਚ ਅਫਗਾਨਿਸਤਾਨ ਵਿੱਚ ਦੇਖਿਆ ਗਿਆ ਸੀ। ਹੁਣ ਉਹ ਗੁਜਰਾਤ ਵਿੱਚ ਫੜਿਆ ਗਿਆ ਹੈ ਅਤੇ ਉਸ ਕੋਲੋਂ ਪਾਕਿਸਤਾਨ ਦਾ ਆਈਡੀ ਕਾਰਡ ਵੀ ਮਿਲਿਆ ਹੈ। ਇਹ ਪਛਾਣ ਪੱਤਰ ਲਾਹੌਰ ਅਤੇ ਹਰੀਪੁਰ ਦੇ ਇੱਕ ਪਤੇ ‘ਤੇ ਬਣਾਇਆ ਗਿਆ ਹੈ।

Exit mobile version