ਰੂਸ: ਮਾਸਕੋ 'ਚ ਵੱਡਾ ਅੱਤਵਾਦੀ ਹਮਲਾ, ਫੌਜ ਦੀ ਵਰਦੀ 'ਚ 5 ਬੰਦੂਕਧਾਰੀਆਂ ਵੱਲੋਂ ਮਾਲ 'ਚ ਅੰਨ੍ਹੇਵਾਹ ਫਾਇਰਿੰਗ, ਗ੍ਰੇਨੇਡ ਵੀ ਸੁੱਟਿਆ, ਕਈ ਮੌਤਾਂ | Moscow Terrorist attack in Shopping mall so many killed Know in Punjabi Punjabi news - TV9 Punjabi

ਰੂਸ: ਮਾਸਕੋ ‘ਚ ਵੱਡਾ ਅੱਤਵਾਦੀ ਹਮਲਾ, ਫੌਜ ਦੀ ਵਰਦੀ ‘ਚ 5 ਬੰਦੂਕਧਾਰੀਆਂ ਵੱਲੋਂ ਮਾਲ ‘ਚ ਅੰਨ੍ਹੇਵਾਹ ਫਾਇਰਿੰਗ, ਗ੍ਰੇਨੇਡ ਵੀ ਸੁੱਟਿਆ, ਕਈ ਮੌਤਾਂ

Updated On: 

23 Mar 2024 07:33 AM

ਰੂਸ ਦੀ ਰਾਜਧਾਨੀ ਮਾਸਕੋ ਦੇ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਵਰਦੀ ਪਹਿਨੇ ਪੰਜ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਖ਼ਬਰ ਲਿਖੇ ਜਾਣ ਤੱਕ 140 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਰੂਸ: ਮਾਸਕੋ ਚ ਵੱਡਾ ਅੱਤਵਾਦੀ ਹਮਲਾ, ਫੌਜ ਦੀ ਵਰਦੀ ਚ 5 ਬੰਦੂਕਧਾਰੀਆਂ ਵੱਲੋਂ ਮਾਲ ਚ ਅੰਨ੍ਹੇਵਾਹ ਫਾਇਰਿੰਗ, ਗ੍ਰੇਨੇਡ ਵੀ ਸੁੱਟਿਆ, ਕਈ ਮੌਤਾਂ

ਮਾਸਕੋ 'ਚ 5 ਬੰਦੂਕਧਾਰੀਆਂ ਵੱਲੋਂ ਮਾਲ 'ਚ ਅੰਨ੍ਹੇਵਾਹ ਫਾਇਰਿੰਗ

Follow Us On

ਰੂਸ ਦੀ ਰਾਜਧਾਨੀ ਮਾਸਕੋ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਸ਼ਾਪਿੰਗ ਮਾਲ ਵਿੱਚ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਦੀ ਪਹਿਨੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ‘ਚ 140 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਮਲਾਵਰਾਂ ਦੀ ਗਿਣਤੀ ਪੰਜ ਦੱਸੀ ਜਾ ਰਹੀ ਹੈ। ਗੋਲੀਬਾਰੀ ਤੋਂ ਬਾਅਦ ਮਾਲ ਵਿੱਚ ਹਫੜਾ-ਦਫੜੀ ਮਚ ਗਈ।

ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਹਮਲਾਵਰ ਫੌਜੀ ਵਰਦੀ ‘ਚ ਸਨ। ਹਮਲਾਵਰਾਂ ਨੇ ਮਾਲ ‘ਤੇ ਗ੍ਰੇਨੇਡ ਵੀ ਸੁੱਟਿਆ, ਜਿਸ ਨਾਲ ਮਾਲ ‘ਚ ਭਿਆਨਕ ਅੱਗ ਲੱਗ ਗਈ।

ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਤੇ ਉੱਡ ਰਿਹਾ ਧੂੰਆਂ

ਰੂਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਫੌਜੀ ਵਰਦੀ ਵਿੱਚ ਕਈ ਬੰਦੂਕਧਾਰੀ ਮਾਸਕੋ ਦੇ ਇੱਕ ਵੱਡੇ ਕੰਸਰਟ ਹਾਲ ਵਿੱਚ ਦਾਖਲ ਹੋਏ ਅਤੇ ਭੀੜ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਨੇ ਵਿਸਫੋਟਕਾਂ ਦੀ ਵੀ ਵਰਤੋਂ ਕੀਤੀ, ਜਿਸ ਨਾਲ ਕ੍ਰੋਕਸ ਸਿਟੀ ਹਾਲ ਵਿੱਚ ਭਾਰੀ ਅੱਗ ਲੱਗ ਗਈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਇਮਾਰਤ ‘ਤੇ ਕਾਲੇ ਧੂੰਏਂ ਦਾ ਇੱਕ ਵੱਡਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ।

Exit mobile version