ਪਰਿਵਾਰ ਦੇਸ਼ਭਗਤ, ਖੁਦ ਖਾਲਿਸਤਾਨੀ ਅੱਤਵਾਦੀਆਂ ਦਾ ਬੌਸ… ਕੌਣ ਹੈ ਬ੍ਰਿਟਿਸ਼ ਆਰਮੀ ਦਾ ਜਗਜੀਤ ਸਿੰਘ?

Published: 

24 Dec 2024 09:51 AM

Who is Jagjit Singh: ਜਗਜੀਤ ਸਿੰਘ ਬ੍ਰਿਟਿਸ਼ ਆਰਮੀ ਵਿੱਚ ਸੇਵਾ ਨਿਭਾਅ ਰਿਹਾ ਹੈ ਤੇ ਗੁਰਦਾਸਪੁਰ ਹਮਲੇ ਦੀ ਯੋਜਨਾ ਵਿੱਚ ਸ਼ਾਮਲ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ਵਿੱਚ ਸੇਵਾ ਕਰ ਚੁੱਕੇ ਹਨ। ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟਿਸ਼ ਫੌਜ ਨਾਲ ਜੁੜਿਆ ਕੋਈ ਵਿਅਕਤੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ।

ਪਰਿਵਾਰ ਦੇਸ਼ਭਗਤ, ਖੁਦ ਖਾਲਿਸਤਾਨੀ ਅੱਤਵਾਦੀਆਂ ਦਾ ਬੌਸ... ਕੌਣ ਹੈ ਬ੍ਰਿਟਿਸ਼ ਆਰਮੀ ਦਾ ਜਗਜੀਤ ਸਿੰਘ?
Follow Us On

ਪੰਜਾਬ ਪੁਲਿਸ ਤੇ ਯੂਪੀ ਪੁਲਿਸ ਨੇ ਸੋਮਵਾਰ ਨੂੰ ਪੀਲੀਭੀਤ ਵਿੱਚ ਇੱਕ ਸਾਂਝੇ ਆਪਰੇਸ਼ਨ ਵਿੱਚ ਤਿੰਨ ਖਾਲਿਸਤਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਨੂੰ ਆਈਐਸਆਈ ਦਾ ਸਮਰਥਨ ਪ੍ਰਾਪਤ ਸੀ। ਤਿੰਨਾਂ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਕਾਰਕੁਨਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਰਵੀ, ਗੁਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਜੋਂ ਹੋਈ ਹੈ। ਉਹ ਗੁਰਦਾਸਪੁਰ ਦੀ ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਸਨ।

ਡੀਜੀਪੀ ਯਾਦਵ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਤਾਨੀਆ ਵਿੱਚ ਰਹਿਣ ਵਾਲਾ ਜਗਜੀਤ ਸਿੰਘ ਵੀ ਹਮਲੇ ਦੀ ਯੋਜਨਾ ਵਿੱਚ ਸ਼ਾਮਲ ਸੀ।

ਜਗਜੀਤ ਸਿੰਘ ਪੰਜਾਬ ਪੁਲਿਸ ਦੇ ਰਡਾਰ ‘ਤੇ ਹੈ। ਉਹ ਬ੍ਰਿਟਿਸ਼ ਆਰਮੀ ਦਾ ਹਿੱਸਾ ਹੈ ਅਤੇ ਅਫਗਾਨਿਸਤਾਨ ਵਿੱਚ ਵੀ ਤਾਇਨਾਤ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਉਸ ਦੀਆਂ ਜੜ੍ਹਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਹਨ। ਜਗਜੀਤ ਦੇ ਦਾਦਾ, ਪਿਤਾ ਅਤੇ ਭਰਾ ਸਮੇਤ ਉਸ ਦੇ ਕਈ ਰਿਸ਼ਤੇਦਾਰ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ।

10 ਸਾਲ ਪਹਿਲਾਂ ਗਿਆ ਸੀ ਯੂ.ਕੇ

ਇੱਕ ਸੀਨੀਅਰ ਅਧਿਕਾਰੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, ਸਾਨੂੰ ਸਪੱਸ਼ਟ ਹੈ ਕਿ ਜਗਜੀਤ ਸਿੰਘ ਇੱਕ ਸਮੇਂ ਬ੍ਰਿਟਿਸ਼ ਆਰਮੀ ਵਿੱਚ ਸੇਵਾ ਨਿਭਾ ਰਿਹਾ ਸੀ। ਬਰਤਾਨਵੀ ਅਧਿਕਾਰੀਆਂ ਤੋਂ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਅਜੇ ਵੀ ਸੇਵਾ ਵਿੱਚ ਹੈ ਜਾਂ ਨਹੀਂ। ਆਮ ਤੌਰ ‘ਤੇ ਸਾਨੂੰ ਅਜਿਹੀਆਂ ਪੁੱਛਗਿੱਛਾਂ ‘ਤੇ ਵਿਦੇਸ਼ੀ ਏਜੰਸੀਆਂ ਤੋਂ ਹਾਂ-ਪੱਖੀ ਹੁੰਗਾਰਾ ਨਹੀਂ ਮਿਲਦਾ, ਕਿਉਂਕਿ ਉਹ ਕਿਸੇ ਸਰਕਾਰੀ ਅਦਾਰੇ ਵਿੱਚ ਕੰਮ ਕਰਦੇ ਆਪਣੇ ਨਾਗਰਿਕਾਂ ਵਿੱਚੋਂ ਕਿਸੇ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹਨ।

ਹਾਲਾਂਕਿ, ਡੀਜੀਪੀ ਯਾਦਵ ਨੇ ਆਪਣੀ ਪੋਸਟ ਵਿੱਚ ਜਗਜੀਤ ਸਿੰਘ ਨੂੰ ਬਰਤਾਨੀਆ ਵਿੱਚ ਰਹਿਣ ਵਾਲਾ ਅਤੇ ਬ੍ਰਿਟਿਸ਼ ਫੌਜ ਵਿੱਚ ਸੇਵਾ ਕਰਨ ਵਾਲਾ ਦੱਸਿਆ ਹੈ। ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਸੂਤਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਲਗਭਗ 10 ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਯੂਕੇ ਗਿਆ ਸੀ ਅਤੇ ਬ੍ਰਿਟਿਸ਼ ਫੌਜ ਵਿੱਚ ਸਿਪਾਹੀ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਸਾਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਸੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੀ ਜਾਣਕਾਰੀ ਅਨੁਸਾਰ ਉਹ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਇਆ ਹੈ। ਉਸ ਨੂੰ ਅਫਗਾਨਿਸਤਾਨ ਵਿੱਚ ਤਾਇਨਾਤੀ ‘ਤੇ ਭੇਜ ਦਿੱਤਾ ਗਿਆ। ਜਗਜੀਤ ਬ੍ਰਿਟਿਸ਼ ਆਰਮੀ ਦੀ ਚੌਥੀ ਬਟਾਲੀਅਨ ਦੀ ਰਾਈਫਲਜ਼ ਦਾ ਹਿੱਸਾ ਸੀ।

ਪਿਤਾ ਭਾਰਤੀ ਫੌਜ ਵਿੱਚ ਸਨ ਸੂਬੇਦਾਰ

ਰਾਈਫਲਜ਼ ਇਨਫੈਂਟ੍ਰੀ ਰੈਜੀਮੈਂਟ ਹੈ ਅਤੇ ਉਸ ਦਾ ਗਠਨ ਚਾਰ ਰੈਜੀਮੈਂਟਾਂ ਨੂੰ ਮਿਲਾ ਕੇ ਕੀਤਾ ਜਾ ਰਿਹਾ ਹੈ। ਜਗਜੀਤ ਸਿੰਘ ਦੇ ਦਾਦਾ ਜੀ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਹੈ, ਜਦੋਂ ਕਿ ਉਸ ਦੇ ਪਿਤਾ ਸੂਬੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਦੱਸਿਆ ਜਾਂਦਾ ਹੈ ਕਿ ਉਸ ਦਾ ਭਰਾ ਵੀ ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਵਿੱਚ ਸੇਵਾ ਕਰਦਾ ਸੀ। ਪੁਲਿਸ ਨੂੰ ਪਤਾ ਲੱਗਾ ਹੈ ਕਿ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਸ ਨੇ ਈਸਟ ਲੰਡਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

ਪੁਲਿਸ ਸੂਤਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟਿਸ਼ ਫੌਜ ਨਾਲ ਜੁੜਿਆ ਕੋਈ ਵਿਅਕਤੀ ਭਾਰਤ ਦੇ ਖਿਲਾਫ ਕਿਸੇ ਅੱਤਵਾਦੀ ਮਾਡਿਊਲ ਦੀ ਅਗਵਾਈ ਕਰਦਾ ਪਾਇਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਅਸੀਂ ਆਪਣੀਆਂ ਏਜੰਸੀਆਂ ਰਾਹੀਂ ਇਸ ਮਾਮਲੇ ਨੂੰ ਬ੍ਰਿਟਿਸ਼ ਏਜੰਸੀਆਂ ਕੋਲ ਚੁੱਕਾਗੇ ਅਤੇ ਇਸ ਦੀ ਅੱਗੇ ਜਾਂਚ ਕਰਾਂਗੇ।

Exit mobile version