ਪਾਕਿਸਤਾਨ: ਆਮ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਨੂੰ ਵੱਡਾ ਝਟਕਾ, ਸਾਇਫਰ ਮਾਮਲੇ 'ਚ 10 ਸਾਲ ਦੀ ਸਜ਼ਾ | Imran Khan & Shah Mehmood Qureshi got 10 years sentence by Pakistan special court in cipher case full detail in punjabi Punjabi news - TV9 Punjabi

ਪਾਕਿਸਤਾਨ: ਆਮ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਨੂੰ ਵੱਡਾ ਝਟਕਾ, ਸਾਇਫਰ ਮਾਮਲੇ ‘ਚ 10 ਸਾਲ ਦੀ ਸਜ਼ਾ

Updated On: 

30 Jan 2024 14:19 PM

Imran Khan & Shah Mehmood Got Jail: ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਪੀਟੀਆਈ ਮੁਖੀ ਨੂੰ ਸਾਇਫਰ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ ਖਾਨ ਤੋਂ ਇਲਾਵਾ ਸਾਬਕਾ ਵਿਦੇਸ਼ ਮੰਤਰੀ ਨੂੰ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਪਾਕਿਸਤਾਨ: ਆਮ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਨੂੰ ਵੱਡਾ ਝਟਕਾ, ਸਾਇਫਰ ਮਾਮਲੇ ਚ 10 ਸਾਲ ਦੀ ਸਜ਼ਾ

Pic Credit: TV9Hindi.com

Follow Us On

ਇਸ ਸਮੇਂ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਆਗਾਮੀ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਨੂੰ ਸਾਈਫਰ ਮਾਮਲੇ ‘ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ ਇਮਰਾਨ ਖਾਨ ਤੋਂ ਇਲਾਵਾ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਏਆਰਵਾਈ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਸਾਈਫਰ ਕੇਸ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਪੀਟੀਆਈ ਦੇ ਦੋਵਾਂ ਨੇਤਾਵਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਧਾਰਾ 342 ਤਹਿਤ ਦੋਵਾਂ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਤੋਂ ਤੁਰੰਤ ਬਾਅਦ ਸਜ਼ਾ ਦਾ ਐਲਾਨ ਕੀਤਾ।

ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ ਪੀਟੀਆਈ

ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਇਸਤਗਾਸਾ ਪੱਖ ਕੋਲ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ‘ਤੇ ਦੋਸ਼ ਸਾਬਤ ਕਰਨ ਲਈ ਕਾਫੀ ਸਬੂਤ ਹਨ। ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੀਟੀਆਈ ਨੇ ਕਿਹਾ ਕਿ ਕਾਨੂੰਨੀ ਟੀਮ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ ਅਤੇ ਉਮੀਦ ਹੈ ਕਿ ਸਜ਼ਾ ਮੁਅੱਤਲ ਕਰ ਦਿੱਤੀ ਜਾਵੇਗੀ।

ਪੀਟੀਆਈ ਨੇ ਸਾਰੇ ਮੈਂਬਰਾਂ ਨੂੰ ਸ਼ਾਂਤੀ ਦੀ ਅਪੀਲ

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਕੱਤਰ ਜਨਰਲ ਉਮਰ ਅਯੂਬ ਖਾਨ ਨੇ ਸੋਸ਼ਲ ਮੀਡੀਆ ‘ਤੇ ਅਦਾਲਤ ਦੇ ਇਸ ਫੈਸਲੇ ‘ਤੇ ਸਵਾਲ ਚੁੱਕਿਆ। ਅਯੂਬ ਖਾਨ ਨੇ ਆਪਣੇ ਸਾਰੇ ਵਰਕਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਇਮਰਾਨ ਖਾਨ ਸਾਹਿਬ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੇ ਖਿਲਾਫ ਆਇਆ ਹੈ। ਸਾਰੇ ਪੀਟੀਆਈ ਮੈਂਬਰਾਂ ਅਤੇ ਪਾਕਿਸਤਾਨੀਆਂ ਇਸਨੂੰ ਲੈ ਕੇ ਸ਼ਾਂਤੀ ਬਣਾਈ ਰੱਖਣ।

ਸਾਇਫਰ ਨੂੰ ਸਮਝੋ

ਦੱਸ ਦੇਈਏ ਕਿ ਸਾਇਫਰ ਕੇਸ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਦਸਤਾਵੇਜ਼ਾਂ ਨਾਲ ਜੁੜਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਇਮਰਾਨ ਖਾਨ ‘ਤੇ FIA ਦੀ ਤਲਵਾਰ ਲਟਕ ਰਹੀ ਸੀ। ਪਾਕਿਸਤਾਨ ‘ਚ ਚੱਲ ਰਹੀਆਂ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਸ਼ਾਹਬਾਜ਼ ਸਰਕਾਰ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਬਣਾਇਆ ਸੀ। ਸਾਇਫਰ ਫਰ ਦਾ ਅਰਥ ਹੈ ਇੱਕ ਸੀਕ੍ਰੇਟ ਕੀਵਰਡ ਵਿੱਚ ਲਿਖਿਆ ਸੁਨੇਹਾ। ਇੱਕ ਸਾਇਫਰ ਇੱਕ ਗੁਪਤ ਸੰਦੇਸ਼ ਹੈ ਜੋ ਕੂਟਨੀਤਕ ਸੰਚਾਰ ਦਾ ਹਿੱਸਾ ਹੈ। ਦੋਵਾਂ ਦੇਸ਼ਾਂ ਵਿਚਾਲੇ ਕਈ ਗੱਲਾਂ ਨੂੰ ਗੁਪਤ ਰੱਖਿਆ ਜਾਂਦਾ ਹੈ।

ਇਮਰਾਨ ਖਾਨ ‘ਤੇ ਕੀ ਹਨ ਆਰੋਪ?

ਦੱਸ ਦੇਈਏ ਕਿ ਸਾਬਕਾ ਪੀਐਮ ਇਮਰਾਨ ਖਾਨ ‘ਤੇ ਰਾਜਨੀਤੀ ਵਿੱਚ ਆਪਣੇ ਫਾਇਦੇ ਲਈ ਝੂਠੇ ਗੁਪਤ ਸੰਦੇਸ਼ ਜਾਰੀ ਕਰਨ ਅਤੇ ਕਈ ਗੁਪਤ ਗੱਲਾਂ ਨੂੰ ਜਨਤਕ ਕਰਨ ਦਾ ਦੋਸ਼ ਹੈ। ਦਰਅਸਲ, ਇਹ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਸਾਬਕਾ ਪੀਐਮ ਇਮਰਾਨ ਨੇ ਇੱਕ ਅਮਰੀਕੀ ਡਿਪਲੋਮੈਟ ‘ਤੇ ਪਾਕਿਸਤਾਨੀ ਡਿਪਲੋਮੈਟ ਨੂੰ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ, ਜਿਸ ਦੀ ਜਾਣਕਾਰੀ ਇੱਕ ਸਾਇਫਰ ਰਾਹੀਂ ਦਿੱਤੀ ਗਈ ਸੀ।

ਇਮਰਾਨ ਖਾਨ ਦੀ ਉਨ੍ਹਾਂ ਦੇ ਸਕੱਤਰ ਅਤੇ ਕੈਬਨਿਟ ਮੰਤਰੀਆਂ ਨਾਲ ਕਥਿਤ ਗੱਲਬਾਤ ਦੀਆਂ ਦੋ ਆਡੀਓ ਰਿਕਾਰਡਿੰਗਜ਼ ਵਾਇਰਲ ਹੋਈਆਂ ਸਨ। ਜਿਸ ਵਿੱਚ ਉਨ੍ਹਾਂ ਨੂੰ ਇਹ ਪੁੱਛਦੇ ਹੋਏ ਸੁਣਿਆ ਗਿਆ ਕਿ ਸਾਇਫਰ ਮੁੱਦੇ ਨੂੰ ਕਿਵੇਂ ਉਠਾਇਆ ਜਾਵੇ। ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਪਹਿਲਾ ਆਡੀਓ ਲੀਕ ਹੋਣ ਤੋਂ ਬਾਅਦ ਖਾਨ ਨੇ ਕਿਹਾ ਸੀ ਕਿ ਚੰਗਾ ਹੋਇਆ ਕਿ ਇਹ ਆਡੀਓ ਲੀਕ ਹੋ ਗਿਆ ਅਤੇ ਉਹ ਚਾਹੁੰਦੇ ਸਨ ਕਿ ਸਾਇਫਰ ਵੀ ਲੀਕ ਹੋ ਜਾਵੇ।

ਪਿਛਲੇ ਸਾਲ 15 ਅਗਸਤ ਨੂੰ ਦਰਜ ਹੋਈ ਸੀ ਐਫਆਈਆਰ

ਸਾਇਫਰ ਮਾਮਲੇ ਵਿੱਚ ਪਹਿਲੀ ਐਫਆਈਆਰ ਪਿਛਲੇ ਸਾਲ 15 ਅਗਸਤ ਨੂੰ ਆਫਿਸ਼ੀਅਲ ਸੀਕਰੇਟ ਐਕਟ ਤਹਿਤ ਦਰਜ ਕੀਤੀ ਗਈ ਸੀ। ਇਹ ਰਿਪੋਰਟ ਗ੍ਰਹਿ ਸਕੱਤਰ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ। ਰਿਪੋਰਟ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਾਮਿਤ ਕੀਤਾ ਗਿਆ ਸੀ, ਜਦਕਿ ਸਾਬਕਾ ਪ੍ਰਮੁੱਖ ਸਕੱਤਰ ਆਜ਼ਮ ਖਾਨ ਅਤੇ ਸਾਬਕਾ ਯੋਜਨਾ ਮੰਤਰੀ ਅਸਦ ਉਮਰ ਦੇ ਨਾਂ ਵੀ ਸ਼ਾਮਲ ਸਨ।

Exit mobile version