Good News: ਵਿਦੇਸ਼ ‘ਚ ਨੌਕਰੀ ਕਰਨ ਦਾ ਵਧੀਆ ਮੌਕਾ, ਜਰਮਨੀ ਜਾਰੀ ਕਰਨ ਜਾ ਰਿਹਾ ਹਜ਼ਾਰਾਂ ਵੀਜ਼ੇ
How to Get German Visa: ਜਰਮਨੀ ਇਨ੍ਹੀਂ ਦਿਨੀਂ ਲੇਬਰ ਦੀ ਘਾਟ ਤੋਂ ਗੁਜ਼ਰ ਰਿਹਾ ਹੈ, ਇਸ ਨੂੰ ਦੂਰ ਕਰਨ ਲਈ ਜਰਮਨ ਸਰਕਾਰ ਆਪਣੇ ਵੀਜ਼ਾ ਪ੍ਰੋਗਰਾਮ ਨੂੰ ਵਧਾਉਣ ਜਾ ਰਹੀ ਹੈ। ਸਰਕਾਰ ਦੀ 2024 ਦੇ ਅੰਤ ਤੱਕ 2 ਲੱਖ ਹੁਨਰਮੰਦ ਮਜ਼ਦੂਰ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ, ਜੋ ਪਿਛਲੇ ਸਾਲ ਨਾਲੋਂ 10 ਫੀਸਦੀ ਵੱਧ ਹੈ।
ਜਰਮਨੀ ਸਰਕਾਰ ਨੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਜਰਮਨੀ ਵਿੱਚ ਕੰਮ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ‘ਅਪਰਚਿਊਨਿਟੀ ਕਾਰਡ’ ਸਕੀਮ ਦੇ ਤਹਿਤ, ਗੈਰ-ਯੂਰਪੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਜਰਮਨੀ ਆਉਣਾ ਆਸਾਨ ਬਣਾਇਆ ਗਿਆ ਹੈ। ਸਰਕਾਰ ਦੁਆਰਾ ਕੀਤੇ ਗਏ ਇਨ੍ਹਾਂ ਸੁਧਾਰਾਂ ਦਾ ਕਾਰਨ ਹੈਲਥਕੇਅਰ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਖਾਲੀ ਅਸਾਮੀਆਂ ਹਨ।
ਮਾਈਗ੍ਰੇਸ਼ਨ ਨੀਤੀਆਂ ਵਿੱਚ ਢਿੱਲ ਦੇ ਕੇ, ਸਰਕਾਰ ਉਮੀਦ ਕਰ ਰਹੀ ਹੈ ਕਿ ਇਹ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਜਰਮਨੀ ਦੀ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਇਸ ਦੇ ਨਾਲ ਹੀ ਏਸ਼ੀਆਈ ਦੇਸ਼ਾਂ ਤੋਂ ਕੰਮ ਲਈ ਯੂਰਪ ਜਾਣ ਵਾਲੇ ਲੋਕ ਇਸ ਨੂੰ ਇਕ ਚੰਗੇ ਮੌਕੇ ਵਜੋਂ ਦੇਖ ਰਹੇ ਹਨ।
10 ਫੀਸਦੀ ਵਧੇਗਾ ਸਕਿੱਲ ਵੀਜ਼ਾ
ਜਰਮਨ ਸਰਕਾਰ ਨੇ 2024 ਲਈ ਹੁਨਰਮੰਦ ਵਰਕਰ ਵੀਜ਼ਿਆਂ ਦੀ ਗਿਣਤੀ ਵਿੱਚ 10 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਸਾਲ ਦੇ ਅੰਤ ਤੱਕ ਵੀਜ਼ਿਆਂ ਦੀ ਕੁੱਲ ਗਿਣਤੀ 2 ਲੱਖ ਤੱਕ ਪਹੁੰਚ ਜਾਵੇਗੀ। ਇਸ ਦਾ ਮਤਲਬ ਹੈ ਕਿ ਇਸ ਸਾਲ ਦੇ ਅੰਤ ਤੱਕ ਜਰਮਨੀ ਵਿੱਚ ਨੌਕਰੀਆਂ ਦੇ ਮੌਕੇ ਹੋਣਗੇ।
ਇਸ ਸਮੇਂ ਜਰਮਨੀ ਵਿੱਚ ਲਗਭਗ 1.34 (13 ਲੱਖ) ਮਿਲੀਅਨ ਨੌਕਰੀਆਂ ਦੀਆਂ ਅਸਾਮੀਆਂ ਖਾਲੀ ਹਨ। ਜਰਮਨ ਸਰਕਾਰ ਨੇ ਯੂਰਪ ਤੋਂ ਇਲਾਵਾ ਹੋਰ ਦੇਸ਼ਾਂ ਦੇ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਆਪਣੀਆਂ ਵੀਜ਼ਾ ਨੀਤੀਆਂ ਵਿੱਚ ਬਦਲਾਅ ਕੀਤਾ ਹੈ।
ਜਰਮਨ ‘ਅਪਰਚਿਊਨਿਟੀ ਕਾਰਡ’
ਕੈਨੇਡਾ ਦੀ ਤਰਜ਼ ‘ਤੇ ਕਾਮਿਆਂ ਨੂੰ ਜਰਮਨ ਅਪਰਚਿਊਨਿਟੀ ਕਾਰਡ ਦਾ ਵੀ ਕਾਫੀ ਫਾਇਦਾ ਹੋਇਆ ਹੈ। ਜਰਮਨੀ ਦੀ ਗ੍ਰਹਿ ਮੰਤਰੀ ਨੈਨਸੀ ਫੇਜ਼ਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਪਰਚਿਊਨਿਟੀ ਕਾਰਡ ਨੇ ਮਾਈਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ। ਜਿਸ ਕਾਰਨ ਹੁਨਰਮੰਦ ਕਾਮਿਆਂ ਲਈ ਦੇਸ਼ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣਾ ਆਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ
ਸਟੂਡੈਂਟ ਅਤੇ ਵੋਕੇਸ਼ਨਲ ਟਰੇਨਿੰਗ ਵੀਜ਼ਾ
ਵਰਕਰ ਵੀਜ਼ਾ ਪ੍ਰੋਗਰਾਮ ਦੇ ਨਾਲ, ਜਰਮਨੀ ਵਿੱਚ ਸਟੂਡੈਂਟ ਅਤੇ ਵੋਕੇਸ਼ਨਲ ਟ੍ਰੇਨਿੰਗ ਪਰਮਿਟ ਲਈ ਅਰਜ਼ੀਆਂ ਵਿੱਚ ਵੀ ਵਾਧਾ ਹੋਇਆ ਹੈ। ਗੈਰ-ਯੂਰਪੀ ਨਾਗਰਿਕਾਂ ਨੂੰ ਜਾਰੀ ਕੀਤੇ ਸਟੂਡੈਂਟ ਵੀਜ਼ਿਆਂ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਵੋਕੇਸ਼ਨਲ ਟ੍ਰੇਨਿੰਗ ਵੀਜ਼ਾ ਵਿੱਚ ਲਗਭਗ ਦੋ ਤਿਹਾਈ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਜਰਮਨੀ ਵਿਚ ਹੋਰ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿਚ ਵੀ ਵਾਧਾ ਦੇਖਿਆ ਗਿਆ ਹੈ।