ਇਜ਼ਰਾਈਲ ਦੇ ਉੱਚ ਅਧਿਕਾਰੀ ਨੇ ਮੰਨੀ ਆਪਣੀ ਗਲਤੀ, ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ | chief of Israel IDF resigned after failing to stop the attack of Hamas full in punjabi Punjabi news - TV9 Punjabi

ਇਜ਼ਰਾਈਲ ਦੇ ਉੱਚ ਅਧਿਕਾਰੀ ਨੇ ਮੰਨੀ ਆਪਣੀ ਗਲਤੀ, ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Published: 

22 Apr 2024 20:09 PM

Israel IDF: IDF ਮਿਲਟਰੀ ਇੰਟੈਲੀਜੈਂਸ ਦੇ ਮੁਖੀ ਮੇਜਰ ਜਨਰਲ ਹਾਰੋਨ ਹਲੀਵਾ ਨੇ ਹਮਾਸ ਦੇ ਹਮਲੇ ਨੂੰ ਰੋਕਣ ਦੇ ਯੋਗ ਨਾ ਹੋਣ ਦਾ ਇਲਜ਼ਾਮ ਸਵੀਕਾਰ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਹਮਾਸ ਨੇ ਆਪਣੀ ਉੱਚ ਮਿਆਰੀ ਸੁਰੱਖਿਆ ਨੂੰ ਹਰਾ ਕੇ ਆਪਣੀ ਸਰਹੱਦ ਵਿੱਚ ਦਾਖਲ ਹੋ ਕੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇੰਨਾ ਹੀ ਨਹੀਂ ਹਮਾਸ ਨੇ ਗਾਜ਼ਾ 'ਚ ਕਈ ਲੋਕਾਂ ਦਾ ਕਤਲ ਵੀ ਕਰ ਦਿੱਤਾ ਸੀ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਬੰਧਕ ਬਣਾ ਲਿਆ ਸੀ।

ਇਜ਼ਰਾਈਲ ਦੇ ਉੱਚ ਅਧਿਕਾਰੀ ਨੇ ਮੰਨੀ ਆਪਣੀ ਗਲਤੀ, ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਇਜ਼ਰਾਈਲ ਦੇ ਉੱਚ ਅਧਿਕਾਰੀ ਨੇ ਮੰਨੀ ਆਪਣੀ ਗਲਤੀ, ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ (pic credit: IDF)

Follow Us On

ਆਈਡੀਐਫ ਦੇ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਮੁਖੀ ਮੇਜਰ ਜਨਰਲ ਹਾਰੋਨ ਹਲੀਵਾ ਨੇ 7 ਅਕਤੂਬਰ ਨੂੰ ਹਮਾਸ ਹਮਲੇ ਵਿੱਚ ਖੁਫੀਆ ਅਸਫਲਤਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਹੈ। ਇਜ਼ਰਾਇਲੀ ਮੀਡੀਆ Ynet ਨਿਊਜ਼ ਦੇ ਮੁਤਾਬਕ, ਹਾਰੋਨ ਹਲੀਵਾ ਨੇ ਸੋਮਵਾਰ ਨੂੰ ਹਮਾਸ ਦੇ ਹਮਲੇ ਨੂੰ ਰੋਕਣ ‘ਚ ਅਸਫਲ ਰਹਿਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਹ ਫੈਸਲਾ ਲਿਆ।

ਇਜ਼ਰਾਇਲੀ ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਫੌਜ ਮੁਖੀ ਨੇ ਹਲੀਵਾ ਦੇ ਅਸਤੀਫੇ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਹੈ। ਹੁਣ IDF ਨੂੰ ਜਲਦੀ ਹੀ ਉਸਦੀ ਥਾਂ ਲੱਭਣੀ ਪਵੇਗੀ ਕਿਉਂਕਿ ਦੇਸ਼ ਪਹਿਲਾਂ ਹੀ ਭਿਆਨਕ ਯੁੱਧ ਵਿੱਚੋਂ ਲੰਘ ਰਿਹਾ ਹੈ।

ਹੋਰ ਅਫਸਰ ਵੀ ਦੇ ਸਕਦੇ ਨੇ ਅਸਤੀਫਾ

ਹਾਰੋਨ ਦਾ ਅਸਤੀਫਾ ਇਜ਼ਰਾਈਲ ਦੇ ਬਹੁਤ ਸਾਰੇ ਉੱਚ ਸੁਰੱਖਿਆ ਅਧਿਕਾਰੀਆਂ ਲਈ ਹਮਲੇ ਨੂੰ ਨਾ ਰੋਕਣ ਅਤੇ ਅਹੁਦਾ ਛੱਡਣ ਦਾ ਇਲਜ਼ਾਮ ਸਵੀਕਾਰ ਕਰਨ ਦਾ ਪੜਾਅ ਤੈਅ ਕਰ ਸਕਦਾ ਹੈ। ਹਲੀਵਾ 7 ਅਕਤੂਬਰ ਨੂੰ ਹੋਏ ਹਮਲੇ ਵਿਚ ਆਪਣਾ ਇਲਜ਼ਾਮ ਕਬੂਲ ਕਰਨ ਤੋਂ ਬਾਅਦ ਅਸਤੀਫਾ ਦੇਣ ਵਾਲਾ ਪਹਿਲਾ ਅਧਿਕਾਰੀ ਹੈ। ਉਸ ਦੇ ਇਸ ਕਦਮ ਨੂੰ ਦੇਖਦੇ ਹੋਏ, ਕਈ ਹੋਰ ਸੁਰੱਖਿਆ ਅਧਿਕਾਰੀ ਵੀ ਅਜਿਹਾ ਕਰਨ ਦੀ ਸੰਭਾਵਨਾ ਹੈ।

ਹਮਾਸ ਦਾ ਹਮਲਾ

7 ਅਕਤੂਬਰ ਨੂੰ, ਹਮਾਸ ਦੇ ਲੜਾਕੇ ਗਾਜ਼ਾ ਨਾਲ ਲੱਗਦੇ ਇਜ਼ਰਾਈਲ ਦੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਵਿੱਚ ਦਾਖਲ ਹੋਏ। ਇਸ ਹਮਲੇ ਤੋਂ ਬਾਅਦ ਹਮਾਸ ਦੇ ਲੜਾਕਿਆਂ ਅਤੇ ਇਜ਼ਰਾਇਲੀ ਫੌਜ ਵਿਚਾਲੇ ਹੋਏ ਸੰਘਰਸ਼ ‘ਚ ਕਰੀਬ 1200 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਕਰੀਬ 250 ਲੋਕਾਂ ਨੂੰ ਹਮਾਸ ਦੇ ਲੜਾਕਿਆਂ ਨੇ ਬੰਧਕ ਬਣਾ ਲਿਆ ਅਤੇ ਆਪਣੇ ਨਾਲ ਗਾਜ਼ਾ ਲੈ ਗਏ।

ਇਹ ਵੀ ਪੜ੍ਹੋ- ਭਾਰਤ ਵਿਰੋਧੀ ਮੁਈਜ਼ੂ ਦੀ ਵੱਡੀ ਜਿੱਤ, ਮਾਲਦੀਵ ਸੰਸਦੀ ਚੋਣਾਂ ਚ ਪਾਰਟੀ ਨੂੰ ਮਿਲਿਆ ਬਹੁਮਤ

ਹਮਾਸ ਅਤੇ ਇਜ਼ਰਾਈਲ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਕੁਝ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਪਰ ਦਰਜਨਾਂ ਬੰਧਕ ਅਜੇ ਵੀ ਹਮਾਸ ਦੀ ਕੈਦ ਵਿੱਚ ਹਨ, ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਜਾਰੀ ਹਨ।

ਹਮਲੇ ਤੋਂ ਬਾਅਦ IDF ਦੀ ਕਾਰਵਾਈ

7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਵਿੱਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਨਤੀਜੇ ਵਜੋਂ ਇਸ ਕਾਰਵਾਈ ਵਿੱਚ ਹੁਣ ਤੱਕ ਕਰੀਬ 35 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ।

Exit mobile version