ਪਾਕਿਸਤਾਨ ਦੇ ਕਵੇਟਾ 'ਚ ਅੱਤਵਾਦੀ ਹਮਲਾ, 3 ਦੀ ਮੌਤ, ਰਾਸ਼ਟਰੀ ਝੰਡਾ ਵੇਚ ਰਹੇ ਦੁਕਾਨਦਾਰ 'ਤੇ BLA ਨੇ ਸੁੱਟਿਆ ਬੰਬ | bomb blast in Pakistan quetta by blochistan Libration Army 3 dead 6 injured full detail in punjabi Punjabi news - TV9 Punjabi

ਪਾਕਿਸਤਾਨ ਦੇ ਕਵੇਟਾ ‘ਚ ਅੱਤਵਾਦੀ ਹਮਲਾ, 3 ਦੀ ਮੌਤ, ਰਾਸ਼ਟਰੀ ਝੰਡਾ ਵੇਚ ਰਹੇ ਦੁਕਾਨਦਾਰ ‘ਤੇ BLA ਨੇ ਸੁੱਟਿਆ ਬੰਬ

Updated On: 

14 Aug 2024 14:42 PM

Blochistan Libration Army : ਬੀਐਲਏ ਬਲੋਚਿਸਤਾਨ ਨੂੰ ਪਾਕਿਸਤਾਨੀ ਸਰਕਾਰ ਅਤੇ ਚੀਨ ਤੋਂ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਲੋਚਿਸਤਾਨ ਦੇ ਵਸੀਲਿਆਂ 'ਤੇ ਉਨ੍ਹਾਂ ਦਾ ਅਧਿਕਾਰ ਹੈ। ਪਾਕਿਸਤਾਨ ਸਰਕਾਰ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ 2007 ਵਿੱਚ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਪਾਕਿਸਤਾਨ ਦੇ ਕਵੇਟਾ ਚ ਅੱਤਵਾਦੀ ਹਮਲਾ, 3 ਦੀ ਮੌਤ, ਰਾਸ਼ਟਰੀ ਝੰਡਾ ਵੇਚ ਰਹੇ ਦੁਕਾਨਦਾਰ ਤੇ BLA ਨੇ ਸੁੱਟਿਆ ਬੰਬ

ਪਾਕਿਸਤਾਨ ਦੇ ਕਵੇਟਾ 'ਚ ਅੱਤਵਾਦੀ ਹਮਲਾ, 3 ਦੀ ਮੌਤ

Follow Us On

ਪਾਕਿਸਤਾਨ ‘ਚ ਆਜ਼ਾਦੀ ਦਿਵਸ ਤੋਂ ਪਹਿਲਾਂ ਮੰਗਲਵਾਰ ਨੂੰ ਬਲੋਚਿਸਤਾਨ ਸੂਬੇ ‘ਚ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ। 6 ਲੋਕ ਜ਼ਖਮੀ ਵੀ ਹੋਏ ਹਨ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਲਿਆਕਤ ਬਾਜ਼ਾਰ ‘ਚ ਝੰਡੇ ਵੇਚਣ ਵਾਲੇ ਦੁਕਾਨਦਾਰ ‘ਤੇ ਇਹ ਹਮਲਾ ਕੀਤਾ ਗਿਆ।

ਪਾਕਿਸਤਾਨੀ ਅਖਬਾਰ ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੇ ਦੁਕਾਨਦਾਰਾਂ ਨੂੰ ਝੰਡੇ ਵੇਚਣ ਤੋਂ ਮਨਾ ਕੀਤੀ ਸੀ। ਜਦੋਂ ਦੁਕਾਨਦਾਰਾਂ ਨੇ ਗੱਲ ਨਹੀਂ ਸੁਣੀ ਤਾਂ ਉਨ੍ਹਾਂ ‘ਤੇ ਬੰਬ ਨਾਲ ਹਮਲਾ ਕਰ ਦਿੱਤਾ ਗਿਆ।

ਲਿਆਕਤ ਬਾਜ਼ਾਰ ਕਵੇਟਾ ਦੀਆਂ ਸਭ ਤੋਂ ਵਿਅਸਤ ਗਲੀਆਂ ਵਿੱਚੋਂ ਇੱਕ ਹੈ। ਹਮਲੇ ਦੌਰਾਨ ਇੱਥੇ ਕਾਫੀ ਭੀੜ ਸੀ। ਪਾਕਿਸਤਾਨ ‘ਚ ਬੁੱਧਵਾਰ ਨੂੰ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਬੀਐਲਏ ਨੇ ਲੋਕਾਂ ਨੂੰ 14 ਅਗਸਤ ਨੂੰ ਛੁੱਟੀ ਨਾ ਮਨਾਉਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰੀ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਹਸਪਤਾਲ ਵਿੱਚ ਛੇ ਜ਼ਖ਼ਮੀ ਅਤੇ ਤਿੰਨ ਲਾਸ਼ਾਂ ਪਹੁੰਚੀਆਂ ਹਨ।

ਪਹਿਲਾਂ ਵੀ ਹੋਏ ਹਮਲੇ, ਕਈ ਦੁਕਾਨਦਾਰਾਂ ਨੇ ਝੰਡੇ ਵੇਚਣੇ ਬੰਦ ਕੀਤੇ

ਪਾਕਿਸਤਾਨੀ ਅਖਬਾਰ ਡੇਲੀ ਟਾਈਮਜ਼ ਮੁਤਾਬਕ ਬਲੋਚਿਸਤਾਨ ‘ਚ ਹਾਲ ਦੇ ਸਾਲਾਂ ‘ਚ ਆਜ਼ਾਦੀ ਦਿਵਸ ‘ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ। ਅੱਤਵਾਦੀਆਂ ਨੇ ਰਾਸ਼ਟਰੀ ਝੰਡੇ ਵੇਚਣ ਵਾਲੇ ਸਟਾਲਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਕਾਰਨ ਕਈ ਦੁਕਾਨਦਾਰ ਆਪਣਾ ਕਾਰੋਬਾਰ ਛੱਡਣ ਲਈ ਮਜਬੂਰ ਹੋ ਗਏ ਹਨ। 2022 ਅਤੇ 2023 ਵਿਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਸਨ, ਜਿਨ੍ਹਾਂ ਵਿਚ ਪਾਕਿਸਤਾਨੀ ਝੰਡੇ ਵੇਚਣ ਵਾਲੇ ਲੋਕਾਂ ‘ਤੇ ਹਮਲੇ ਹੋਏ ਸਨ।

ਬਲੋਚਿਸਤਾਨ ਦੇ ਸੂਬਾਈ ਗ੍ਰਹਿ ਅਤੇ ਕਬਾਇਲੀ ਮਾਮਲਿਆਂ ਦੇ ਮੰਤਰੀ ਮੀਰ ਜ਼ਿਆ ਉੱਲਾ ਲਾਂਗੋਵ ਨੇ ਕਿਹਾ ਕਿ ਸਰਕਾਰ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਤਿਉਹਾਰ ਦਿਵਸ ਮੌਕੇ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਧਮਕੀਆਂ ਦਾ ਡਰ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ। ਉਹ ਉਨ੍ਹਾਂ ਦੀ ਰੱਖਿਆ ਕਰੇਗੀ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਕੀ ਹੈ?

ਬਲੋਚਿਸਤਾਨ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਹ ਇੱਕ ਆਜ਼ਾਦ ਦੇਸ਼ ਵਜੋਂ ਰਹਿਣਾ ਚਾਹੁੰਦੇ ਸਨ। ਪਰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ। ਅਜਿਹਾ ਨਹੀਂ ਹੋਇਆ, ਇਸ ਲਈ ਬਲੋਚਿਸਤਾਨ ਵਿੱਚ ਫੌਜ ਅਤੇ ਲੋਕਾਂ ਵਿਚਾਲੇ ਸੰਘਰਸ਼ ਅੱਜ ਵੀ ਜਾਰੀ ਹੈ।

ਬੀਬੀਸੀ ਮੁਤਾਬਕ ਬਲੋਚਿਸਤਾਨ ਵਿੱਚ ਆਜ਼ਾਦੀ ਦੀ ਮੰਗ ਕਰਨ ਵਾਲੇ ਕਈ ਸੰਗਠਨ ਹਨ ਪਰ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਸਭ ਤੋਂ ਤਾਕਤਵਰ ਸੰਗਠਨ ਹਨ। ਇਹ ਸੰਸਥਾ 70 ਦੇ ਦਹਾਕੇ ਵਿੱਚ ਹੋਂਦ ਵਿੱਚ ਆਈ ਸੀ ਪਰ 21ਵੀਂ ਸਦੀ ਵਿੱਚ ਇਸ ਦਾ ਪ੍ਰਭਾਵ ਵਧਿਆ ਹੈ।

Exit mobile version