ਪੰਜਾਬ-ਹਰਿਆਣਾ 'ਚ ਮੁੜ ਬਦਲੇਗਾ ਮੌਸਮ, ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ | weather updates Rain may fall in many areas of Punjab due to Western Disturbance full in punjabi Punjabi news - TV9 Punjabi

ਪੰਜਾਬ-ਹਰਿਆਣਾ ‘ਚ ਮੁੜ ਬਦਲੇਗਾ ਮੌਸਮ, ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ

Published: 

02 Apr 2024 12:46 PM

ਪਿਛਲੇ 24 ਘੰਟਿਆਂ ਦੌਰਾਨ ਪੰਜਾਬ 'ਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ। ਜਿਸ ਕਾਰਨ ਕਈ ਥਾਵਾਂ ਤੇ ਤਾਪਮਾਨ ਵਿੱਚ ਬਦਲਾਅ ਵੇਖਿਆ ਗਿਆ ਹੈ। ਜੇਕਰ ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਦੋ ਵੈਸਟਰਨ ਡਿਸਟਰਬੈਂਸ ਐਕਵਿਟ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਹਲਕੀ ਬਾਰਿਸ਼ ਹੋ ਸਕਦੀ ਹੈ।

ਪੰਜਾਬ-ਹਰਿਆਣਾ ਚ ਮੁੜ ਬਦਲੇਗਾ ਮੌਸਮ, ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ

ਸੰਕੇਤਿਕ ਤਸਵੀਰ

Follow Us On

ਹਾਲ ਹੀ ਵਿੱਚ ਪਏ ਮੀਂਹ ਅਤੇ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਦੋ ਵੈਸਟਰਨ ਡਿਸਟਰਬੈਂਸ ਐਕਵਿਟ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਅਤੇ 4 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਪਹਿਲਾ ਵੈਸਟਰਨ ਡਿਸਟਰਬੈਂਸ 2 ਅਪ੍ਰੈਲ ਨੂੰ ਐਕਵਿਟ ਹੋ ਜਾਵੇਗਾ, ਜਿਸ ਦਾ ਅਸਰ 3 ਅਤੇ 4 ਅਪ੍ਰੈਲ ਨੂੰ ਦੇਖਣ ਨੂੰ ਮਿਲੇਗਾ। ਇਸ ਕਾਰਨ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਜੀਂਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਇਹੀ ਸਥਿਤੀ 4 ਅਪ੍ਰੈਲ ਨੂੰ ਵੀ ਦੇਖਣ ਨੂੰ ਮਿਲ ਸਕਦੀ ਹੈ। ਪਰ ਕਿਤੇ ਵੀ ਮੌਸਮ ਦੀ ਚੇਤਾਵਨੀ ਵਰਗੀ ਸਥਿਤੀ ਨਹੀਂ ਹੋਵੇਗੀ। ਦੂਜਾ ਪੱਛਮੀ ਗੜਬੜ 5 ਅਪ੍ਰੈਲ ਨੂੰ ਐਕਵਿਟ ਹੋਵੇਗਾ। ਪਰ ਸੂਬੇ ਵਿੱਚ ਇਸ ਦਾ ਕੋਈ ਖਾਸ ਅਸਰ ਨਹੀਂ ਪਵੇਗਾ। 5 ਅਪ੍ਰੈਲ ਨੂੰ ਇੱਕ ਜਾਂ ਦੋ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪਹਾੜਾਂ ‘ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੀਂਹ ਨਾਲ ਬਦਲਿਆ ਮੌਸਮ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ। ਜਿਸ ਕਾਰਨ ਤਾਪਮਾਨ ਵਿੱਚ ਘੱਟੋ-ਘੱਟ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫ਼ਿਰੋਜ਼ਪੁਰ ਦਾ ਤਾਪਮਾਨ 14.9 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਅੰਮ੍ਰਿਤਸਰ ਦਾ ਤਾਪਮਾਨ 16.0 ਅਤੇ ਲੁਧਿਆਣਾ ਦਾ 17.5 ਡਿਗਰੀ ਰਿਹਾ। ਜਦੋਂਕਿ ਪਟਿਆਲਾ 17 ਡਿਗਰੀ ਅਤੇ ਪਠਾਨਕੋਟ ਵਿੱਚ 17.2 ਡਿਗਰੀ ਰਿਹਾ।

ਇਹ ਵੀ ਪੜ੍ਹੋ- ਦਰੱਖਤ ਉੱਖੜੇ, ਕਈ ਘਰ ਤਬਾਹ ਚਾਰ ਦੀ ਮੌਤ; ਚੱਕਰਵਾਤ ਨੇ ਬੰਗਾਲ ਚ ਮਚਾਈ ਤਬਾਹੀ

ਉਧਰ ਬਠਿੰਡਾ ਵਿੱਚ 17.2 ਡਿਗਰੀ ਅਤੇ ਬਰਨਾਲਾ ਦਾ 18.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।ਜਲੰਧਰ ਦਾ ਤਾਪਮਾਨ 16.4 ਡਿਗਰੀ ਦੇਖਿਆ ਗਿਆ।

Exit mobile version