ਪੰਜਾਬ ਦੇ 15 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਛਾਏ ਰਹਿਣਗੇ ਬੱਦ, ਗਰਮੀ ਤੋਂ ਮਿਲੀ ਰਾਹਤ | Rain alert in 15 districts of Punjab Weather Department issued Alert know in Punjabi Punjabi news - TV9 Punjabi

ਪੰਜਾਬ ਦੇ 15 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਛਾਏ ਰਹਿਣਗੇ ਬੱਦਲ, ਗਰਮੀ ਤੋਂ ਮਿਲੇਗੀ ਰਾਹਤ

Updated On: 

12 Jul 2024 17:03 PM

ਮੌਸਮ ਵਿਭਾਗ ਮੁਤਾਬਕ ਜੁਲਾਈ ਮਹੀਨੇ ਵਿੱਚ ਹੁਣ ਤੱਕ ਮਾਨਸੂਨ ਆਮ ਵਾਂਗ ਹੈ। ਇਹ ਆਮ ਨਾਲੋਂ ਸਿਰਫ਼ 5 ਡਿਗਰੀ ਘੱਟ ਹੈ। ਜੇਕਰ 1 ਤੋਂ 11 ਜੁਲਾਈ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ 49.6 ਮਿਲੀਮੀਟਰ ਬਾਰਿਸ਼ ਹੋਈ ਹੈ, ਜਦੋਂ ਕਿ ਹੁਣ ਤੱਕ ਸਿਰਫ 47.3 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।

ਪੰਜਾਬ ਦੇ 15 ਜ਼ਿਲ੍ਹਿਆਂ ਚ ਮੀਂਹ ਦਾ ਅਲਰਟ, ਛਾਏ ਰਹਿਣਗੇ ਬੱਦਲ, ਗਰਮੀ ਤੋਂ ਮਿਲੇਗੀ ਰਾਹਤ

ਮੀਂਹ ਦੌਰਾਨ ਸ਼੍ਰੀ ਦਰਬਾਰ ਸਾਹਿਬ

Follow Us On

ਮਾਨਸੂਨ ਦੇ ਸੁਸਤ ਰਹਿਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਫਿਰ ਗਰਮ ਅਤੇ ਨਮੀ ਵਾਲਾ ਰਿਹਾ। ਪਿਛਲੇ ਦੋ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ ਵਿੱਚ ਮੀਂਹ ਪਇਆ ਹੈ। ਜਿਸ ਤੋਂ ਬਾਅਦ ਲੋਕਾਂ ਨੂੰ ਇਸ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਬਰਨਾਲਾ, ਸੰਗਰੂਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਲੁਧਿਆਣਾ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਐਸਬੀਐਸ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਰਾਤ 11 ਵਜੇ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 10 ਜ਼ਿਲ੍ਹਿਆਂ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਮੁਤਾਬਕ ਜੁਲਾਈ ਮਹੀਨੇ ਵਿੱਚ ਹੁਣ ਤੱਕ ਮਾਨਸੂਨ ਆਮ ਵਾਂਗ ਹੈ। ਇਹ ਆਮ ਨਾਲੋਂ ਸਿਰਫ਼ 5 ਡਿਗਰੀ ਘੱਟ ਹੈ। ਜੇਕਰ 1 ਤੋਂ 11 ਜੁਲਾਈ ਦੀ ਗੱਲ ਕਰੀਏ ਤਾਂ ਆਮ ਤੌਰ ‘ਤੇ 49.6 ਮਿਲੀਮੀਟਰ ਬਾਰਿਸ਼ ਹੋਈ ਹੈ, ਜਦੋਂ ਕਿ ਹੁਣ ਤੱਕ ਸਿਰਫ 47.3 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।

10 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ

ਪੰਜਾਬ ਦੇ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਵਿੱਚ 53%, ਕਪੂਰਥਲਾ ਵਿੱਚ 42%, ਰੂਪਨਗਰ ਵਿੱਚ 43%, ਐਸਏਐਸ ਨਗਰ ਵਿੱਚ 22%, ਫਤਿਹਗੜ੍ਹ ਸਾਹਿਬ ਵਿੱਚ 51%, ਪਟਿਆਲਾ ਵਿੱਚ 43%, ਬਠਿੰਡਾ ਵਿੱਚ 33%, ਫਿਰੋਜ਼ਪੁਰ ਵਿੱਚ 70%, ਮੋਗਾ ਅਤੇ ਐਸਬੀਐਸ ਨਗਰ ਵਿੱਚ 63% ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ ਦੌਰਾਨ ਕਾਰ ਦੀ ਵਿੰਡਸਕਰੀਨ ਤੇ ਭਾਫ ਇਕੱਠੀ ਹੋ ਰਹੀ ਹੈ? ਏਸੀ ਚਲਾਉਣ ਦਾ ਇਹ ਹੈ ਸਹੀ ਤਰੀਕਾ

Exit mobile version