Punjab Weather: ਦੂਸ਼ਤ ਹੋਣ ਲਈ ਮਾਲਵੇ ਦੀ ਹਵਾ, ਜਾਣੋਂ ਕਿਵੇਂ ਰਹੇਗਾ ਮੌਸਮ ਦਾ ਹਾਲ | punjab weather update air polluted stubble burning know full in punjabi Punjabi news - TV9 Punjabi

Punjab Weather: ਦੂਸ਼ਤ ਹੋਣ ਲੱਗੀ ਮਾਲਵੇ ਦੀ ਹਵਾ, ਜਾਣੋਂ ਕਿਵੇਂ ਰਹੇਗਾ ਮੌਸਮ ਦਾ ਹਾਲ

Updated On: 

14 Oct 2024 08:13 AM

Weather Update: ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਸਵੇਰੇ 5 ਵਜੇ ਬਠਿੰਡਾ ਦਾ ਏਓਆਈ ਪੱਧਰ 192 ਦਰਜ ਕੀਤਾ ਗਿਆ ਹੈ। ਜਦੋਂ ਕਿ ਮੰਡੀ ਗੋਬਿੰਦਗੜ੍ਹ ਦਾ ਏਓਆਈ 126, ਪਟਿਆਲਾ ਦਾ 104 ਅਤੇ ਲੁਧਿਆਣਾ ਦਾ 114 ਦਰਜ ਕੀਤਾ ਗਿਆ ਹੈ।

Punjab Weather: ਦੂਸ਼ਤ ਹੋਣ ਲੱਗੀ ਮਾਲਵੇ ਦੀ ਹਵਾ, ਜਾਣੋਂ ਕਿਵੇਂ ਰਹੇਗਾ ਮੌਸਮ ਦਾ ਹਾਲ

ਸੰਕੇਤਕ ਤਸਵੀਰ

Follow Us On

Punjab Weather: ਆਉਣ ਵਾਲੇ ਹਫ਼ਤੇ ਦੌਰਾਨ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ। ਮੀਂਹ ਅਤੇ ਹਨੇਰੀ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਹਵਾ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਜੋ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਬਠਿੰਡਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਹੁਣ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 36.9 ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਦੇ ਤਾਪਮਾਨ ‘ਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਨਾਲ ਹੀ ਇਹ 33.8 ਡਿਗਰੀ ਤੱਕ ਪਹੁੰਚ ਗਿਆ ਹੈ।

ਲੁਧਿਆਣਾ ਵਿੱਚ ਵੀ ਖ਼ਰਾਬ ਹੋਈ ਹਵਾ ਦੀ ਗੁਣਵੱਤਾ

ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਸਵੇਰੇ 5 ਵਜੇ ਬਠਿੰਡਾ ਦਾ ਏਓਆਈ ਪੱਧਰ 192 ਦਰਜ ਕੀਤਾ ਗਿਆ ਹੈ। ਜਦੋਂ ਕਿ ਮੰਡੀ ਗੋਬਿੰਦਗੜ੍ਹ ਦਾ ਏਓਆਈ 126, ਪਟਿਆਲਾ ਦਾ 104 ਅਤੇ ਲੁਧਿਆਣਾ ਦਾ 114 ਦਰਜ ਕੀਤਾ ਗਿਆ ਹੈ।

ਜਦੋਂ ਕਿ ਜਲੰਧਰ ਦਾ ਏਓਆਈ 88, ਖੰਨਾ ਦਾ 92, ਰੂਪਨਗਰ ਦਾ 94 ਅਤੇ ਅੰਮ੍ਰਿਤਸਰ ਦਾ 92 ਰਿਕਾਰਡ ਕੀਤਾ ਗਿਆ ਹੈ। ਸ਼ਹਿਰਾਂ ਵਿੱਚ ਜਿੱਥੇ AOI 100 ਤੋਂ ਵੱਧ ਹੈ, ਹਵਾ ਵਿੱਚ ਸਾਹ ਲੈਣ ਨਾਲ ਫੇਫੜੇ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

162 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ

ਭਾਵੇਂ ਸੂਬਾ ਸਰਕਾਰ ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪਰ ਇਸ ਤੋਂ ਬਾਅਦ ਵੀ ਇਹ ਮਾਮਲੇ ਰੁਕ ਨਹੀਂ ਰਹੇ ਹਨ। ਐਤਵਾਰ ਨੂੰ ਪਰਾਲੀ ਸਾੜਨ ਦੇ ਕੁੱਲ 162 ਮਾਮਲੇ ਦਰਜ ਕੀਤੇ ਗਏ। ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 48 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਰਾਲੀ ਸਾੜਨ ਦੇ ਚਾਰ ਮਾਮਲੇ ਪਟਿਆਲਾ 26, ਤਰਨਤਾਰਨ 38, ਸੰਗਰੂਰ 16, ਮਲੇਰਕੋਟਲਾ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ ਦਰਜ ਕੀਤੇ ਗਏ ਹਨ।

ਸਵਾ 11 ਘੰਟਿਆਂ ਦਾ ਹੋਵੇਗਾ ਦਿਨ

ਪੰਜਾਬ ਵਿੱਚ ਜਿੱਥੇ ਅਸਮਾਨ ਧੁੰਦਲਾ ਹੋ ਰਿਹਾ ਤਾਂ ਦੂਜੇ ਪਾਸੇ ਅੱਜ ਦਾ ਦਿਨ ਸਵਾ 11 ਘੰਟਿਆਂ ਦਾ ਹੋਵੇਗਾ। ਜੇਕਰ ਗੱਲ ਕੀਤੀ ਜਾਵੇ ਅੱਜ ਦੇ ਦਿਨ ਤਾਂ ਸੂਰਜ ਸਵੇਰੇ 6 ਵਜ ਕੇ 28 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 28 ਮਿੰਟ ਤੇ ਛਿਪ ਜਾਵੇਗਾ।

Exit mobile version