ਕਈ ਥਾਵਾਂ ਤੇ ਪਾਰਾ 40 ਤੋਂ ਪਾਰ... ਅਜੇ ਵੀ ਬਾਰਿਸ਼ ਦਾ ਇੰਤਜ਼ਾਰ, ਪੰਜਾਬ ਦੇਸ਼ ਦਾ ਸਭ ਤੋਂ ਸੁੱਕਾ ਸੂਬਾ | punjab weather waiting for rain know full in punjabi Punjabi news - TV9 Punjabi

ਕਈ ਥਾਵਾਂ ਤੇ ਪਾਰਾ 40 ਤੋਂ ਪਾਰ… ਅਜੇ ਵੀ ਬਾਰਿਸ਼ ਦਾ ਇੰਤਜ਼ਾਰ, ਪੰਜਾਬ ਦੇਸ਼ ਦਾ ਸਭ ਤੋਂ ਸੁੱਕਾ ਸੂਬਾ

Updated On: 

27 Jul 2024 07:55 AM

ਇਸ ਸੀਜ਼ਨ 'ਚ ਪੂਰੇ ਦੇਸ਼ 'ਚ ਸਭ ਤੋਂ ਘੱਟ ਬਾਰਿਸ਼ ਪੰਜਾਬ 'ਚ ਦਰਜ ਕੀਤੀ ਜਾ ਰਹੀ ਹੈ। 1 ਜੂਨ ਤੋਂ ਸ਼ੁਰੂ ਹੋਏ ਇਸ ਸੀਜ਼ਨ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਸਿਰਫ਼ 107.3 ਮਿਲੀਮੀਟਰ ਵਰਖਾ ਹੀ ਦਰਜ ਕੀਤੀ ਗਈ ਹੈ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਜਦੋਂ ਕਿ ਹੁਣ ਤੱਕ ਪੰਜਾਬ ਵਿੱਚ 189 ਮਿਲੀਮੀਟਰ ਮੀਂਹ ਪੈ ਜਾਣਾ ਚਾਹੀਦਾ ਸੀ।

ਕਈ ਥਾਵਾਂ ਤੇ ਪਾਰਾ 40 ਤੋਂ ਪਾਰ... ਅਜੇ ਵੀ ਬਾਰਿਸ਼ ਦਾ ਇੰਤਜ਼ਾਰ, ਪੰਜਾਬ ਦੇਸ਼ ਦਾ ਸਭ ਤੋਂ ਸੁੱਕਾ ਸੂਬਾ

ਸੰਕੇਤਕ ਤਸਵੀਰ

Follow Us On

ਪੰਜਾਬ ‘ਚ ਕਰੀਬ 3 ਦਿਨਾਂ ਬਾਅਦ ਵੀ ਤਾਪਮਾਨ ‘ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 3.1 ਡਿਗਰੀ ਵੱਧ ਦਰਜ ਕੀਤਾ ਗਿਆ। ਲੋੜੀਂਦੀ ਬਾਰਿਸ਼ ਨਾ ਹੋਣ ਕਾਰਨ ਤਾਪਮਾਨ ਮੁੜ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਅੱਜ ਸ਼ਨੀਵਾਰ ਨੂੰ ਵੀ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਐਤਵਾਰ ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਬੀਤੇ ਦਿਨ ਲੁਧਿਆਣਾ ਵਿੱਚ 9.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਸੋਕੇ ਦੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਦੇ ਆਸ ਪਾਸ ਦਰਜ ਕੀਤਾ ਗਿਆ। ਅੱਜ ਮੌਸਮ ਵਿਭਾਗ ਵੱਲੋਂ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ, ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਖੇਤਰਾਂ ਵਿੱਚ ਮੀਂਹ ਦੀ ਸੰਭਾਵਨਾ 25 ਤੋਂ 50% ਬਣੀ ਹੋਈ ਹੈ। ਜਦੋਂ ਕਿ ਦੂਜੇ ਪੰਜਾਬ ਵਿੱਚ ਸੰਭਾਵਨਾਵਾਂ ਕਾਫੀ ਘੱਟ ਹਨ।

ਜਾਣਕਾਰੀ ਅਨੁਸਾਰ ਪਠਾਨਕੋਟ ਅਤੇ ਹੁਸ਼ਿਆਰਪੁਰ ‘ਚ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਮਾਝੇ ਅਤੇ ਦੁਆਬੇ ਦੇ ਹੋਰ ਜ਼ਿਲ੍ਹਿਆਂ ਵਿੱਚ 50 ਫੀਸਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

ਬਾਰਿਸ਼ ਨੂੰ ਤਰਸਿਆ ਪੰਜਾਬ

ਇਸ ਸੀਜ਼ਨ ‘ਚ ਪੂਰੇ ਦੇਸ਼ ‘ਚ ਸਭ ਤੋਂ ਘੱਟ ਬਾਰਿਸ਼ ਪੰਜਾਬ ‘ਚ ਦਰਜ ਕੀਤੀ ਜਾ ਰਹੀ ਹੈ। 1 ਜੂਨ ਤੋਂ ਸ਼ੁਰੂ ਹੋਏ ਇਸ ਸੀਜ਼ਨ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਸਿਰਫ਼ 107.3 ਮਿਲੀਮੀਟਰ ਵਰਖਾ ਹੀ ਦਰਜ ਕੀਤੀ ਗਈ ਹੈ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਜਦੋਂ ਕਿ ਹੁਣ ਤੱਕ ਪੰਜਾਬ ਵਿੱਚ 189 ਮਿਲੀਮੀਟਰ ਮੀਂਹ ਪੈ ਜਾਣਾ ਚਾਹੀਦਾ ਸੀ। ਦੂਜੇ ਨੰਬਰ ‘ਤੇ ਹਰਿਆਣਾ ਹੈ, ਜਿੱਥੇ ਸਿਰਫ਼ 109.4 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ, ਜਦੋਂ ਕਿ ਇੱਥੇ ਆਮ ਵਰਖਾ 179.9 ਮਿਲੀਮੀਟਰ ਹੈ।

ਬੰਗਾਲ ‘ਚ ਦਬਾਅ… ਪੰਜਾਬ ਚ ਇੰਤਜ਼ਾਰ

ਇਸ ਮਾਨਸੂਨ ਵਿੱਚ ਬੰਗਾਲ ਦੇ ਖੇਤਰ ਵਿੱਚ ਦਬਾਅ ਦੀ ਸਥਿਤੀ ਜਾਰੀ ਹੈ। ਜਿਸ ਕਾਰਨ ਪੰਜਾਬ-ਹਰਿਆਣਾ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਨਹੀਂ ਹੈ। ਇਹੀ ਕਾਰਨ ਹੈ ਕਿ ਪੰਜਾਬ-ਹਰਿਆਣਾ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ‘ਚ ਵੀ ਖੁੱਲ੍ਹੀ ਬਾਰਿਸ਼ ਨਹੀਂ ਹੋ ਰਹੀ ਹੈ।

Exit mobile version