Weather Update: ਪੰਜਾਬ ਚ ਵੈਸਟਨ ਡਿਸਟਰਬੈਂਸ ਹੋਇਆ ਐਕਟਿਵ, ਜਾਣੋਂ ਕਦੋਂ ਹਨ ਮੀਂਹ ਪੈਣ ਦੇ ਆਸਾਰ

Updated On: 

14 Nov 2024 07:34 AM

Punjab Weather: ਪਹਾੜਾਂ 'ਤੇ ਬਰਫਬਾਰੀ ਦੇ ਨਾਲ-ਨਾਲ ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

Weather Update: ਪੰਜਾਬ ਚ ਵੈਸਟਨ ਡਿਸਟਰਬੈਂਸ ਹੋਇਆ ਐਕਟਿਵ, ਜਾਣੋਂ ਕਦੋਂ ਹਨ ਮੀਂਹ ਪੈਣ ਦੇ ਆਸਾਰ

ਸੰਕੇਤਕ ਤਸਵੀਰ (Photo Credit: PTI )

Follow Us On

ਵੈਸਟਰਨ ਡਿਸਟਰਬੈਂਸ (WD) ਪੱਛਮੀ ਹਿਮਾਲਿਆ ਵਿੱਚ ਰਾਤ ਤੋਂ ਹੀ ਸਰਗਰਮ ਹੈ। ਜਿਸ ਦਾ ਅਸਰ ਪਹਾੜਾਂ ‘ਤੇ ਦੇਖਣ ਨੂੰ ਮਿਲੇਗਾ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ‘ਚ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹੀ ਵੈਸਟਰਨ ਡਿਸਟਰਬੈਂਸ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਵਿਭਾਗ ਨੇ ਇਸ ਦਿਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਕੇਂਦਰ (IMD) ਅਨੁਸਾਰ ਪੰਜਾਬ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ‘ਚ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਅਜੇ ਵੀ ਆਮ ਨਾਲੋਂ 7 ਡਿਗਰੀ ਜ਼ਿਆਦਾ ਹੈ।

ਪਹਾੜਾਂ ‘ਤੇ ਬਰਫਬਾਰੀ ਦੇ ਨਾਲ-ਨਾਲ ਪੰਜਾਬ-ਚੰਡੀਗੜ੍ਹ ‘ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਖਤਰਨਾਕ ਪੱਧਰ ‘ਤੇ ਪ੍ਰਦੂਸ਼ਣ

ਚੰਡੀਗੜ੍ਹ ਅਤੇ ਪੰਜਾਬ ‘ਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਦੋ ਸ਼ਹਿਰ ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਵੀ ਰੈੱਡ ਜ਼ੋਨ ਵਿੱਚ ਆ ਗਏ ਹਨ। ਚੰਡੀਗੜ੍ਹ, ਪੰਜਾਬ ਵਿੱਚ ਔਸਤ AQI 418 ਅਤੇ ਵੱਧ ਤੋਂ ਵੱਧ 500 ਤੱਕ ਪਹੁੰਚ ਗਿਆ ਹੈ।

ਜਦੋਂ ਕਿ ਸਭ ਤੋਂ ਵੱਧ ਔਸਤ AQI ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇੱਥੇ AQI 326 ਸੀ, ਜਦੋਂ ਕਿ ਵੱਧ ਤੋਂ ਵੱਧ 425 ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਵਿੱਚ ਔਸਤ AQI 303 ਅਤੇ ਵੱਧ ਤੋਂ ਵੱਧ 468 ਦਰਜ ਕੀਤਾ ਗਿਆ ਹੈ।

ਪੌਣੇ ਗਿਆਰਾਂ ਘੰਟਿਆਂ ਦਾ ਰਹੇਗਾ ਦਿਨ

ਜੇਕਰ ਗੱਲ ਅੱਜ ਦੇ ਦਿਨ ਦੀ ਕਰੀਏ ਤਾਂ ਸੂਰਜ ਅੱਜ ਕਰੀਬ ਪੌਣੇ ਗਿਆਰਾਂ ਘੰਟੇ ਦਿਖਾਈ ਦੇਵੇਗਾ। ਅੱਜ ਸੂਰਜ ਸਵੇਰੇ 6 ਵਜਕੇ 53 ਵਜੇ ਚੜ੍ਹਿਆ। ਇਸ ਤਰ੍ਹਾਂ ਹੀ ਸੂਰਜ ਸ਼ਾਮ ਦੇ ਸਮੇਂ 5 ਵਜਕੇ 30 ਮਿੰਟ ਤੇ ਛਿਪੇਗਾ। ਸਵੇਰੇ ਸਮੇਂ ਤਾਪਮਾਨ ਕਰੀਬ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Exit mobile version