ਟਲਿਆ ਹੀਟ ਵੇਵ ਦਾ ਖ਼ਤਰਾ, ਪੰਜਾਬ ਵਿੱਚ 40 ਡਿਗਰੀ ਤੋਂ ਹੇਠਾਂ ਆਇਆ ਪਾਰਾ | punjab weather Temperatures drop below 40 degrees after rain monsoon likely to arrive at end of June know full in punjabi Punjabi news - TV9 Punjabi

ਟਲਿਆ ਹੀਟ ਵੇਵ ਦਾ ਖ਼ਤਰਾ, ਪੰਜਾਬ ਵਿੱਚ 40 ਡਿਗਰੀ ਤੋਂ ਹੇਠਾਂ ਆਇਆ ਪਾਰਾ

Published: 

22 Jun 2024 07:55 AM

ਵੈਸਟਰਨ ਡਿਸਟਰਬੈਂਸ ਦਾ ਅਸਰ 26 ਜੂਨ ਤੋਂ ਦੇਖਣ ਨੂੰ ਮਿਲੇਗਾ। ਇਹ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋਵੇਗੀ। ਜ਼ਿਆਦਾਤਰ ਇਲਾਕਿਆਂ 'ਚ ਮਾਨਸੂਨ ਅਜੇ ਵੀ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਇਸ ਸਾਲ ਜੂਨ ਦੇ ਪਹਿਲੇ ਹਫਤੇ ਹੀ ਆ ਜਾਵੇਗਾ।

ਟਲਿਆ ਹੀਟ ਵੇਵ ਦਾ ਖ਼ਤਰਾ, ਪੰਜਾਬ ਵਿੱਚ 40 ਡਿਗਰੀ ਤੋਂ ਹੇਠਾਂ ਆਇਆ ਪਾਰਾ

ਸੰਕੇਤਕ ਤਸਵੀਰ

Follow Us On

ਵੈਸਟਰਨ ਡਿਸਟਰਬੈਂਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਤੋਂ ਬਾਅਦ ਪੰਜਾਬ ਦੇ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ। ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਪਹੁੰਚ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 34 ਤੋਂ 40 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਆਉਣ ਵਾਲੇ ਤਿੰਨ ਦਿਨ ਖੁਸ਼ਕ ਰਹਿਣ ਵਾਲੇ ਹਨ, ਜਦੋਂ ਕਿ ਪੰਜਾਬ ਵਿੱਚ 26 ਜੂਨ ਤੋਂ ਪ੍ਰੀ-ਮੌਨਸੂਨ ਸਰਗਰਮ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ 45 ਡਿਗਰੀ ਦੇ ਨੇੜੇ ਪਹੁੰਚਿਆ ਪੰਜਾਬ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਪਰ ਆਉਣ ਵਾਲੇ 3 ਦਿਨਾਂ ‘ਚ ਤਾਪਮਾਨ ‘ਚ ਮਾਮੂਲੀ ਵਾਧਾ ਹੋਵੇਗਾ। ਪਰ ਹੀਟ ਵੇਵ ਦੇ ਹਾਲਾਤ ਪੈਦਾ ਨਹੀਂ ਹੋਣਗੇ ਅਤੇ ਤਾਪਮਾਨ ਆਮ ਦੇ ਨੇੜੇ ਰਹੇਗਾ।

ਵੈਸਟਰਨ ਡਿਸਟਰਬੈਂਸ ਦਾ ਅਸਰ 26 ਜੂਨ ਤੋਂ ਦੇਖਣ ਨੂੰ ਮਿਲੇਗਾ। ਇਹ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋਵੇਗੀ। ਜ਼ਿਆਦਾਤਰ ਇਲਾਕਿਆਂ ‘ਚ ਮਾਨਸੂਨ ਅਜੇ ਵੀ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਇਸ ਸਾਲ ਜੂਨ ਦੇ ਪਹਿਲੇ ਹਫਤੇ ਹੀ ਆ ਜਾਵੇਗਾ।

ਜੇਕਰ ਗੱਲ ਬੀਤੇ ਦਿਨ ਦੀ ਕੀਤੀ ਜਾਵੇ ਗੁਰਦਾਸਪੁਰ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 39.5 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਸਭ ਤੋਂ ਠੰਢਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਦਾ ਬੱਲੋਵਾਲ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ।

ਜੂਨ ਨੇ ਦਿਖਾਈ ਗਰਮੀ

ਪੰਜਾਬ ਵਿੱਚ ਜੂਨ ਦਾ ਮਹੀਨਾ ਖੁਸ਼ਕ ਰਿਹਾ ਹੈ। ਜਦੋਂ ਕਿ ਜੂਨ ਮਹੀਨੇ ਵਿੱਚ 21 ਤਰੀਕ ਤੱਕ ਔਸਤਨ 30.4 ਮਿਲੀਮੀਟਰ ਵਰਖਾ ਹੋਈ ਹੈ, ਜਦਕਿ ਪੰਜਾਬ ਵਿੱਚ ਹੁਣ ਤੱਕ ਸਿਰਫ਼ 8.8 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਤੱਕ ਪੰਜਾਬ ਵਿੱਚ 71% ਘੱਟ ਬੱਦਲ ਛਾਏ ਹਨ।

40 ਕੁ ਡਿਗਰੀ ਦੇ ਆਸ ਪਾਸ ਰਹੇਗਾ ਤਾਪਮਾਨ

ਤਾਪਮਾਨ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਵੀ ਤਾਪਮਾਨ 40 ਡਿਗਰੀ ਦੇ ਆਸ ਪਾਸ ਹੀ ਰਹੇਗਾ ਜਿਸ ਕਾਰਨ ਹੀਟ ਵੇਵ ਵਰਗੀ ਸਥਿਤੀ ਤੋਂ ਕੁੱਝ ਰਾਹਤ ਮਿਲਦੀ ਨਜ਼ਰ ਆਵੇਗੀ। ਜੇਕਰ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਬੀਤੀ ਸ਼ਾਮ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਅਤੇ ਅੱਜ ਤਾਪਮਾਨ 25 ਤੋਂ 40 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਓਧਰ ਜਲੰਧਰ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸਪਾਸ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਦਰਜ ਕੀਤਾ ਗਿਆ। ਅੱਜ ਵੀ ਤਾਪਮਾਨ 26 ਤੋਂ 39 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

Exit mobile version