40 ਦੇ ਕਰੀਬ ਪਹੁੰਚਿਆ ਬਠਿੰਡਾ ਦਾ ਪਾਰਾ, ਭਲਕੇ ਮਾਨਸੂਨ ਹੋ ਸਕਦਾ ਹੈ ਐਕਟਿਵ | punjab weather monsoon rainfall heat waves western disturbances know full in punjabi Punjabi news - TV9 Punjabi

40 ਦੇ ਕਰੀਬ ਪਹੁੰਚਿਆ ਬਠਿੰਡਾ ਦਾ ਪਾਰਾ, ਭਲਕੇ ਮਾਨਸੂਨ ਹੋ ਸਕਦਾ ਹੈ ਐਕਟਿਵ

Updated On: 

20 Jul 2024 08:02 AM

ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਅੱਜ ਵੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਹੈ। ਪਰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਦਾ ਕਾਰਨ ਬੰਗਾਲ ਦੀ ਖਾੜੀ ਵਿੱਚ ਦਬਾਅ ਦਾ ਕਮਜ਼ੋਰ ਹੋਣਾ ਅਤੇ ਵੈਸਟਨ ਡਿਸਟਰਬੈਂਸ ਹੈ।

40 ਦੇ ਕਰੀਬ ਪਹੁੰਚਿਆ ਬਠਿੰਡਾ ਦਾ ਪਾਰਾ, ਭਲਕੇ ਮਾਨਸੂਨ ਹੋ ਸਕਦਾ ਹੈ ਐਕਟਿਵ

(Photo Credit: TV9hindi.com)

Follow Us On

ਪੰਜਾਬ ਵਿੱਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਠਿੰਡਾ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 24 ਘੰਟਿਆਂ ਦੇ ਅੰਦਰ ਪੰਜਾਬ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਔਸਤ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਰਾਤ 10 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਅੱਜ ਵੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਹੈ। ਪਰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ 25% ਤੋਂ ਘੱਟ ਹੈ।

ਭਲਕੇ ਐਕਟਿਵ ਹੋ ਸਕਦਾ ਹੈ ਮਾਨਸੂਨ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਦਾ ਕਾਰਨ ਬੰਗਾਲ ਦੀ ਖਾੜੀ ਵਿੱਚ ਦਬਾਅ ਦਾ ਕਮਜ਼ੋਰ ਹੋਣਾ ਅਤੇ ਵੈਸਟਨ ਡਿਸਟਰਬੈਂਸ ਹੈ। ਪਰ 21 ਜੁਲਾਈ ਦੀ ਭਵਿੱਖਬਾਣੀ ਅਨੁਸਾਰ ਜੇਕਰ ਬੰਗਾਲ ਦੀ ਖਾੜੀ ਦਾ ਪ੍ਰਭਾਵ ਘੱਟ ਜਾਂਦਾ ਹੈ ਤਾਂ ਪੰਜਾਬ ਵਿੱਚ 22 ਜੁਲਾਈ ਤੋਂ ਮੀਂਹ ਪੈ ਸਕਦਾ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਖੇਤੀਬਾੜੀ ਵਿੱਚ ਝੋਨੇ ਦੀ ਕਾਸ਼ਤ ਵੀ ਵਧੀਆ ਹੋਵੇਗੀ।

Exit mobile version