ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਵਾਧਾ: ਅੱਜ ਵੀ ਮੀਂਹ ਪੈਣ ਦੇ ਅਸਾਰ ਘੱਟ; ਸਤਲੁਜ-ਬਿਆਸ-ਰਾਵੀ ਦਰਿਆਵਾਂ 'ਤੇ ਬਣੇ ਡੈਮ 25 ਤੋਂ 50 ਫੀਸਦੀ ਖਾਲੀ | Punjab Chandigarh Weather Updates know details in Punjabi Punjabi news - TV9 Punjabi

ਪੰਜਾਬ-ਚੰਡੀਗੜ੍ਹ ਦੇ ਤਾਪਮਾਨ ‘ਚ ਵਾਧਾ: ਅੱਜ ਵੀ ਮੀਂਹ ਪੈਣ ਦੇ ਅਸਾਰ ਘੱਟ; ਸਤਲੁਜ-ਬਿਆਸ-ਰਾਵੀ ਦਰਿਆਵਾਂ ‘ਤੇ ਬਣੇ ਡੈਮ 25 ਤੋਂ 50 ਫੀਸਦੀ ਖਾਲੀ

Published: 

21 Sep 2024 08:07 AM

ਪੰਜਾਬ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪਠਾਨਕੋਟ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਜਦੋਂ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮਾਹੌਲ ਖੁਸ਼ਕ ਰਹੇਗਾ।

ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਚ ਵਾਧਾ: ਅੱਜ ਵੀ ਮੀਂਹ ਪੈਣ ਦੇ ਅਸਾਰ ਘੱਟ; ਸਤਲੁਜ-ਬਿਆਸ-ਰਾਵੀ ਦਰਿਆਵਾਂ ਤੇ ਬਣੇ ਡੈਮ 25 ਤੋਂ 50 ਫੀਸਦੀ ਖਾਲੀ

ਸੰਕੇਤਕ ਤਸਵੀਰ

Follow Us On

ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਤੋਂ ਬਾਅਦ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ 3.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ (IMD) ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ ਦੇਖਿਆ ਗਿਆ। ਇੱਥੇ ਤਾਪਮਾਨ 36.3 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪਠਾਨਕੋਟ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਜਦੋਂ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮਾਹੌਲ ਖੁਸ਼ਕ ਰਹੇਗਾ।

ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਇਹ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵੀ ਸ਼ਾਇਦ ਹੀ ਕੋਈ ਬਾਰਿਸ਼ ਦਰਜ ਕੀਤੀ ਜਾਵੇਗੀ।

ਸਤਲੁਜ, ਬਿਆਸ ਤੇ ਰਾਵੀ ‘ਤੇ ਬਣੇ ਡੈਮ ਚਿੰਤਾਵਾਂ ਨੂੰ ਵਧਾਉਂਦੇ ਹਨ

ਦੱਸਣਯੋਗ ਹੈ ਕਿ 20 ਸਤੰਬਰ 2024 ਸਵੇਰੇ 6 ਵਜੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ‘ਤੇ ਬਣੇ ਡੈਮਾਂ ਦਾ ਪੱਧਰ ਚਿੰਤਾਵਾਂ ਵਧਾ ਰਿਹਾ ਹੈ। ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਲੋੜੀਂਦਾ ਪਾਣੀ ਉਪਲਬਧ ਨਹੀਂ ਹੋਵੇਗਾ।

ਸਤਲੁਜ ਦਰਿਆ ‘ਤੇ ਭਾਖੜਾ ਡੈਮ 1685 ਫੁੱਟ ‘ਤੇ ਭਰ ਗਿਆ ਹੈ। ਪਰ ਵਰਤਮਾਨ ਵਿੱਚ ਸਿਰਫ 1647.92 ਫੁੱਟ ਤੱਕ ਪਾਣੀ ਭਰਿਆ ਹੈ ਅਤੇ ਇਹ ਕੁੱਲ ਸਮਰੱਥਾ ਦਾ 76.21 ਫੀਸਦੀ ਹੈ। ਬਿਆਸ ਦਰਿਆ ‘ਤੇ ਪੌਂਗ ਡੈਮ ਦਾ ਪੂਰਾ ਭਰਨ 1400 ਫੁੱਟ ‘ਤੇ ਹੁੰਦਾ ਹੈ। ਇੱਥੇ ਸਿਰਫ਼ 1365.05 ਫੁੱਟ ਪਾਣੀ ਇਕੱਠਾ ਹੋਇਆ ਹੈ, ਜੋ ਕੁੱਲ ਸਮਰੱਥਾ ਦਾ 67.24 ਫ਼ੀਸਦੀ ਬਣਦਾ ਹੈ।

ਇਸੇ ਤਰ੍ਹਾਂ ਰਾਵੀ ਦਰਿਆ ‘ਤੇ ਥੀਨ ਡੈਮ ਦੀ ਭਰਾਈ 1731.98 ਫੁੱਟ ਹੈ। ਇਹ ਪੱਧਰ ਸਿਰਫ਼ 1637.61 ਫੁੱਟ ਹੀ ਭਰਿਆ ਗਿਆ ਹੈ, ਜੋ ਕਿ ਇਸ ਦੀ ਕੁੱਲ ਸਮਰੱਥਾ ਦਾ ਸਿਰਫ਼ 46.41 ਫ਼ੀਸਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਚ ਮੀਂਹ ਦੀ ਸੰਭਾਵਨਾ, ਤਾਪਮਾਨ ਚ 1.8 ਡਿਗਰੀ ਦੀ ਗਿਰਾਵਟ, 25 ਤੱਕ ਮੌਸਮ ਰਹੇਗਾ ਸਾਫ

Exit mobile version