ਅੱਜ ਤਾਪਮਾਨ ਜਾ ਸਕਦਾ 45 ਡਿਗਰੀ ਤੋਂ ਪਾਰ, 14 ਤੱਕ ਹੀਟ ਵੇਵ ਚੱਲਣ ਦੀ ਸੰਭਾਵਨਾ | punjab chandigarh heat weavs and high temperature weather update know full in punjabi Punjabi news - TV9 Punjabi

ਅੱਜ ਤਾਪਮਾਨ ਜਾ ਸਕਦਾ 45 ਡਿਗਰੀ ਤੋਂ ਪਾਰ, 14 ਤੱਕ ਹੀਟ ਵੇਵ ਚੱਲਣ ਦੀ ਸੰਭਾਵਨਾ

Published: 

11 Jun 2024 09:18 AM

ਸ਼ਾਮ ਦੇ ਸਮੇਂ ਪੰਜਾਬ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਅਤੇ ਹਵਾ ਦੀ ਰਫ਼ਤਾਰ 18 ਕਿਲੋਮੀਟਰ ਪ੍ਰਤੀਘੰਟਾ ਰਹਿਣ ਦੀ ਸੰਭਾਵਨਾ ਹੈ। ਰਾਤ ਨੂੰ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਇਹ 37 ਡਿਗਰੀ ਦੇ ਆਸ ਪਾਸ ਰਹੇਗਾ। ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਾਧਾ ਹੋਵੇਗਾ।

ਅੱਜ ਤਾਪਮਾਨ ਜਾ ਸਕਦਾ 45 ਡਿਗਰੀ ਤੋਂ ਪਾਰ, 14 ਤੱਕ ਹੀਟ ਵੇਵ ਚੱਲਣ ਦੀ ਸੰਭਾਵਨਾ

ਸੰਕੇਤਕ ਤਸਵੀਰ

Follow Us On

ਪੰਜਾਬ ਵਿੱਚ ਵੈਂਸਟਨ ਡਿਸਟਰਵੈਂਸ ਦਾ ਅਸਰ ਖ਼ਤਮ ਹੋਣ ਤੋਂ ਬਾਅਦ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਲਗਾਤਾਰ ਗਰਮੀ ਵਧ ਰਹੀ ਹੈ ਅਤੇ ਪਾਰਾ ਹਾਈ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਸਵੇਰ ਦਾ ਤਾਪਮਾਨ 32 ਡਿਗਰੀ ਸੈਲਸੀਅਸ ਰਿਹਾ। ਕਈ ਇਲਾਕਿਆਂ ਵਿੱਚ ਹਵਾ ਦੀ ਰਫ਼ਤਾਰ 5km/h ਰਹੀ। ਦੁਪਹਿਰ ਵੇਲੇ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ ਪਰ ਗਰਮੀ ਜ਼ਿਆਦਾ ਹੋਣ ਕਰਕੇ ਇਹ 48 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋਵੇਗਾ। ਦੁਪਿਹਰ ਸਮੇਂ ਹਵਾ ਦੀ ਰਫ਼ਤਾਰ 15 ਪ੍ਰਤੀ ਘੰਟਾ ਰਹਿ ਸਕਦੀ ਹੈ।

ਸ਼ਾਮ ਦੇ ਸਮੇਂ ਪੰਜਾਬ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਅਤੇ ਹਵਾ ਦੀ ਰਫ਼ਤਾਰ 18 ਕਿਲੋਮੀਟਰ ਪ੍ਰਤੀਘੰਟਾ ਰਹਿਣ ਦੀ ਸੰਭਾਵਨਾ ਹੈ। ਰਾਤ ਨੂੰ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਇਹ 37 ਡਿਗਰੀ ਦੇ ਆਸ ਪਾਸ ਰਹੇਗਾ।

ਰਾਜਧਾਨੀ ਵਿੱਚ ਵੀ ਵਧੇਗੀ ਗਰਮੀ

ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਕ ਇਸ ਹਫਤੇ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਕਾਰਨ ਮੌਸਮ ਵਿਭਾਗ ਨੇ 14 ਜੂਨ ਤੱਕ ਹੀਟਵੇਵ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਇਹ ਦੋਵੇਂ ਬਹੁਤ ਹੀ ਗਰਮ ਤਾਪ ਲਹਿਰਾਂ ਦੀ ਸੰਭਾਵਨਾ ਹੈ।

22 ਜੂਨ ਤੱਕ ਪ੍ਰੀ-ਮੌਨਸੂਨ ਦੀ ਸੰਭਾਵਨਾ

ਮੌਸਮ ਵਿਭਾਗ ਨੇ 20 ਜੂਨ ਤੱਕ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ 22 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ 22 ਜੂਨ ਨੂੰ ਪ੍ਰੀ-ਮੌਨਸੂਨ ਬਾਰਿਸ਼ ਹੁੰਦੀ ਹੈ ਤਾਂ ਤਾਪਮਾਨ ‘ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਤੋਂ ਬਾਅਦ 28 ਜੂਨ ਤੋਂ ਮਾਨਸੂਨ ਵੀ ਆ ਸਕਦਾ ਹੈ। ਇਸ ਤੋਂ ਬਾਅਦ ਹੀ ਚੰਡੀਗੜ੍ਹ ਅਤੇ ਆਸਪਾਸ ਦੇ ਲੋਕਾਂ ਨੂੰ ਰਾਹਤ ਮਿਲੇਗੀ। ਉਦੋਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਮੌਸਮ ਵਿਭਾਗ ਨੇ ਹੀਟ ਵੇਵ ਕਾਰਨ ਚੇਤਾਵਨੀ ਜਾਰੀ ਕੀਤੀ ਹੈ ਅਤੇ ਘਰੋਂ ਬਾਹਰ ਨਿਕਲਣ ਸਮੇਂ ਢਿੱਲੇ ਅਤੇ ਸੂਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਹੈ। ਜੇ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ ਵੇਲੇ ਬਾਹਰ ਨਾ ਨਿਕਲੋ। ਛਤਰੀ ਲੈ ਕੇ ਧੁੱਪ ਵਿਚ ਬਾਹਰ ਜਾਓ। ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ, ਤਾਂ ਜੋ ਹਵਾ ਦਾ ਆਦਾਨ-ਪ੍ਰਦਾਨ ਹੁੰਦਾ ਰਹੇ। ਵਾਰ-ਵਾਰ ਪਾਣੀ ਪੀਂਦੇ ਰਹੋ। ਭੋਜਨ ਵਿੱਚ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਸਲਾਦ ਦਾ ਸੇਵਨ ਕਰਦੇ ਰਹੋ। ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ।

Exit mobile version