ਮੀਂਹ ਨੇ ਮੌਸਮ ਵਿੱਚ ਲਿਆਂਦਾ ਬਦਲਾਅ.. ਪਹਿਲੀ ਬਾਰਿਸ਼ ਨਾਲ ਪਾਣੀ ਪਾਣੀ ਹੋਇਆ ਲੁਧਿਆਣਾ | ludhiana rainfall Water filled city streets know full in punjabi Punjabi news - TV9 Punjabi

ਮੀਂਹ ਨੇ ਮੌਸਮ ਵਿੱਚ ਲਿਆਂਦਾ ਬਦਲਾਅ.. ਪਹਿਲੀ ਬਾਰਿਸ਼ ਨਾਲ ਪਾਣੀ ਪਾਣੀ ਹੋਇਆ ਲੁਧਿਆਣਾ

Updated On: 

27 Jun 2024 09:17 AM

ਮੀਂਹ ਤੋਂ ਬਾਅਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਕਾਰਨ ਸੜਕਾਂ ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਮੀਂਹ ਤੋਂ ਨਿਗਮ ਦਾ ਡਰੇਨੇਜ ਸਿਸਟਮ ਫੇਲ ਹੁੰਦਾ ਨਜ਼ਰ ਆਇਆ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ।

ਮੀਂਹ ਨੇ ਮੌਸਮ ਵਿੱਚ ਲਿਆਂਦਾ ਬਦਲਾਅ.. ਪਹਿਲੀ ਬਾਰਿਸ਼ ਨਾਲ ਪਾਣੀ ਪਾਣੀ ਹੋਇਆ ਲੁਧਿਆਣਾ

ਮੀਂਹ ਨੇ ਮੌਸਮ ਵਿੱਚ ਲਿਆਂਦਾ ਬਦਲਾਅ. (ਪੁਰਾਣੀ ਤਸਵੀਰ)

Follow Us On

ਲੁਧਿਆਣਾ ਸ਼ਹਿਰ ਵਿੱਚ ਵੀਰਵਾਰ ਸਵੇਰੇ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸਾਢੇ ਛੇ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਸੁਹਾਵਣੇ ਮੌਸਮ ਵਿੱਚ ਲੋਕਾਂ ਨੇ ਪਾਰਕਾਂ ਆਦਿ ਵਿੱਚ ਜਾ ਕੇ ਸਵੇਰ ਦੀ ਸੈਰ ਕੀਤੀ ਅਤੇ ਕਸਰਤ ਕੀਤੀ। ਦੱਸ ਦੇਈਏ ਕਿ ਪਿਛਲੇ ਦਿਨੀਂ ਸੂਰਜਦੇਵ ਨੇ ਸਖ਼ਤ ਰਵੱਈਆ ਦਿਖਾਉਂਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਰੱਖਿਆ ਸੀ।

ਮੀਂਹ ਪੈਣ ਨਾਲ ਜਿੱਥੇ ਗਰਮੀ ਦਾ ਮੌਸਮ ਠੰਢਾ ਹੋ ਗਿਆ ਹੈ, ਉੱਥੇ ਹੀ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।

ਬੱਦਲਵਾਈ ਰਹਿਣ ਦੀ ਸੰਭਾਵਨਾ

ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਠੰਡੀ ਹਵਾ ਕਾਰਨ ਲੁਧਿਆਣਾ ‘ਚ ਕਈ ਥਾਵਾਂ ‘ਤੇ ਬਿਜਲੀ ਪ੍ਰਭਾਵਿਤ ਹੋਈ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਅਗਲੇ ਦੋ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਸ਼ਹਿਰ ਵਿੱਚ ਹਵਾ ਦੀ ਰਫ਼ਤਾਰ ਵੀ ਅੱਜ 16 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸ਼ਾਮ 4 ਵਜੇ ਦੇ ਆਸਪਾਸ ਨਮੀ ਵਧੇਗੀ। ਅੱਜ ਅੰਮ੍ਰਿਤਸਰ ਦਾ ਤਾਪਮਾਨ 31 ਡਿਗਰੀ, ਜਲੰਧਰ ਦਾ 30 ਡਿਗਰੀ ਹੈ ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ ਤਾਪਮਾਨ 34 ਡਿਗਰੀ ਤੱਕ ਚਲਾ ਜਾਵੇਗਾ।

ਪਾਣੀ ਪਾਣੀ ਹੋਈਆਂ ਸੜਕਾਂ

ਅੱਜ ਪਏ ਮੀਂਹ ਕਾਰਨ ਸੜਕਾਂ ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਮੀਂਹ ਤੋਂ ਨਿਗਮ ਦਾ ਡਰੇਨੇਜ ਸਿਸਟਮ ਫੇਲ ਹੁੰਦਾ ਨਜ਼ਰ ਆਇਆ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਸੜਕਾਂ ਤੇ ਪਏ ਟੋਏ ਥੋੜੀ ਜਿਹੀ ਲਾਪਰਵਾਹੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ- ਕਈ ਥਾਂ ਮੌਸਮ ਨੇ ਬਦਲਿਆ ਮਿਜ਼ਾਜ..ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ

ਐਥੇ ਐਥੇ ਭਰਿਆ ਪਾਣੀ

ਲੁਧਿਆਣਾ ਦੇ ਮਸ਼ਹੂਰ ਬਾਜ਼ਾਰ ਘੰਟਾ ਘਰ ਗਿੱਲ ਰੋਡ, ਜਨਕਪੁਰੀ, ਸਮਰਾਲਾ ਚੌਕ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਕਿਦਵਈ ਨਗਰ, ਗਣੇਸ਼ ਨਗਰ, ਰੇਲਵੇ ਸਟੇਸ਼ਨ ਤੋਂ ਇਲਾਵਾ ਕਈ ਹੋਰ ਥਾਵਾਂ ਤੇ ਵੀ ਪਾਣੀ ਇਕੱਠਾ ਹੋ ਗਿਆ। ਪਾਣੀ ਭਰਦਾ ਦੇਖ ਲੋਕਾਂ ਨੇ ਨਿਗਮ ਦੀ ਮਾੜੀ ਵਿਵਸਥਾ ਨੂੰ ਕੋਸਿਆ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਟੈਕਸਾਂ ਦੇ ਨਾਂ ‘ਤੇ ਪੈਸੇ ਤਾਂ ਵਸੂਲ ਰਿਹਾ ਹੈ ਪਰ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਸੜਕਾਂ ਅਤੇ ਨਾਲੀਆਂ ਭਰ ਗਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਜ਼ਾਰ ਛੱਪੜ ਦਾ ਰੂਪ ਧਾਰਨ ਕਰ ਗਏ ਹਨ।

Exit mobile version