ਪੀਲੀ ਪੱਗ ਬੰਨ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਧੀਰੇਂਦਰ ਸ਼ਾਸਤਰੀ – Punjabi News

ਪੀਲੀ ਪੱਗ ਬੰਨ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਧੀਰੇਂਦਰ ਸ਼ਾਸਤਰੀ

Updated On: 

21 Oct 2023 17:14 PM

ਬਾਬਾ ਬਾਗੇਸ਼ਵਰ ਧਾਮ ਦਾ ਪੰਜਾਬ ਵਿੱਚ ਪਹਿਲਾਂ ਸਮਾਗਮ ਹੋਣ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਪਠਾਨਕੋਟ ਤੋਂ ਹੋਈ ਹੈ। ਦੱਸ ਦਈਏ ਕਿ ਪਠਾਨਕੋਟ ਵਿੱਚ ਤਿੰਨ ਦਿਨ ਤੱਕ ਬਾਬਾ ਬਾਗੇਸ਼ਵਰ ਧਾਮ ਦੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਾਰਾ ਪ੍ਰੋਗਰਾਮ ਸੀਨੀਅਰ ਨੇਤਾ ਸਵਰਨ ਸਿੰਘ ਸਲਾਰੀਆ ਵੱਲੋਂ ਕੀਤਾ ਜਾ ਰਿਹਾ ਹੈ।

Follow Us On

ਸੁਰਖੀਆਂ ਵਿੱਚ ਰਹਿਣ ਵਾਲੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ ਇਸ ਦੌਰਾਨ ਧੀਰੇਂਦਰ ਸ਼ਾਸਤਰੀ ਦਾ ਵੱਖਰਾ ਅਵਤਾਰ ਵੇਖਣ ਨੂੰ ਮਿਲਿਆ ਧੀਰੇਂਦਰ ਸ਼ਾਸਤਰੀ ਪੀਲੀ ਪੱਗ ਬੰਨ੍ਹ ਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਅਤੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਧੀਰੇਂਦਰ ਸ਼ਾਸਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ।

ਧੀਰੇਂਦਰ ਸ਼ਾਸਤਰੀ ਨੇ ਇਸ ਦੌਰਾਨ ਕਿਹਾ ਕਿ ਮੈਂ ਅੱਜ ਪੱਗ ਬੰਨ੍ਹੀ ਹੈ ਜੋ ਕਿ ਪੰਜਾਬ ਦੀ ਰਵਾਇਤ ਹੈ।ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨ੍ਹਾਂ ਨਾਲ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿਕੂ ਅਤੇ ਸਿਆਸੀ ਆਗੂ ਸਵਰਨ ਸਿੰਘ ਸਲਾਰੀਆ ਵੀ ਮੌਜੂਦ ਰਹੇ।

ਦਰਅਸਲ ਬਾਬਾ ਬਾਗੇਸ਼ਵਰ ਧਾਮ ਦਾ ਪੰਜਾਬ ਵਿੱਚ ਇਹ ਪਹਿਲਾਂ ਸਮਾਗਮ ਹੈ ਜੋ ਪਠਾਨਕੋਟ ਵਿੱਚ ਹੋਣ ਜਾ ਰਿਹਾ ਹੈ।ਦੱਸ ਦਈਏ ਕਿ ਪਠਾਨਕੋਟ ਵਿੱਚ ਤਿੰਨ ਦਿਨ ਤੱਕ ਬਾਬਾ ਬਾਗੇਸ਼ਵਰ ਧਾਮ ਦੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।ਇਹ ਸਾਰਾ ਪ੍ਰੋਗਰਾਮ ਸੀਨੀਅਰ ਨੇਤਾ ਸਵਰਨ ਸਿੰਘ ਸਲਾਰੀਆ ਵੱਲੋਂ ਕਰਵਾਇਆ ਜਾ ਰਿਹਾ ਹੈ।ਸਮਾਗਮ ਵਿੱਚ ਲੋਕਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸਵਰਨ ਸਿੰਘ ਸਲਾਰੀਆ ਕਈ ਧਾਰਮਿਕ ਸਮਾਗਮ ਕਰਵਾ ਚੁੱਕੇ ਹਨ।

Exit mobile version