ਸਿੱਖਾਂ ਦੇ ਵਿਰੋਧ ਤੋਂ ਬਾਅਦ ਭਾਜਪਾ ਨੇਤਾ ਨੇ ਮੰਗੀ ਮੁਆਫੀ, ਬੋਲੇ- "ਮੁੰਹ 'ਚੋਂ ਨਿਕਲ ਗਏ ਗਲਤ ਸ਼ਬਦ" Punjabi news - TV9 Punjabi

ਸਿੱਖ ਸੰਗਤਾਂ ਦੇ ਵਿਰੋਧ ਤੋਂ ਬਾਅਦ ਭਾਜਪਾ ਨੇਤਾ ਨੇ ਮੰਗੀ ਮੁਆਫੀ, ਬੋਲੇ- “ਮੁੰਹ ‘ਚੋਂ ਨਿਕਲ ਗਏ ਗਲਤ ਸ਼ਬਦ”

Updated On: 

03 Nov 2023 18:38 PM

ਰਾਜਸਥਾਨ ਵਿੱਚ 25 ਨਵੰਬਰ ਨੂੰ ਵਿਧਾਨਸਭਾ ਚੋਣਾਂ ਹੋਣੀਆਂ ਹਨ। ਇਸ ਦੌਰਾਨ ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਉਤਸ਼ਾਹ ਵਿੱਚ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰ ਰਹੀਆਂ ਹਨ। ਇਸ ਦੌਰਾਨ ਰੈਲੀਆਂ ਵਿੱਚ ਇੱਕ-ਦੂਜੇ ਖਿਲਾਫ਼ ਬਿਆਨਬਾਜ਼ੀ ਦੀ ਹਰ ਮਰਿਆਦਾ ਵੀ ਲੰਘੀ ਜਾ ਰਹੀ ਹੈ। ਭਾਜਪਾ ਆਗੂ ਸੰਦੀਪ ਦਾਇਮਾ ਦਾ ਇਹ ਬਿਆਨ ਵੀ ਇਸੇ ਉਤਸ਼ਾਹ ਦਾ ਹੀ ਨਤੀਜਾ ਹੈ।

Follow Us On

ਵਿਧਾਨ ਸਭਾ ਚੋਣਾਂ ਨੂੰ ਲੈ ਸਾਰੀਆਂ ਪਾਰਟੀਆਂ ਵੱਲੋਂ ਪ੍ਰਚਾਰ ਜਾਰੀ ਹੈ। ਪਰ ਰੈਲੀਆਂ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਈ ਆਗੂਆਂ ਦੀ ਜੁਬਾਨ ਫਿਸਲ ਜਾਂਦੀ ਹੈ। ਜਿਸ ਦਾ ਭੁਗਤਾਨ ਉਨ੍ਹਾਂ ਨੂੰ ਬਾਅਦ ਵਿੱਚ ਕਰਨਾ ਪੈਂਦਾ ਹੈ। ਇਸਦਾ ਤਾਜ਼ਾ ਉਦਹਾਰਨ ਰਾਜਸਥਾਨ ਵਿੱਚ ਦੇਖਣ ਨੂੰ ਮਿਲੀਆ। ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਂ ਰਹੀਆਂ ਹਨ। ਜਿਸ ਦੇ ਚਲਦੇ ਭਾਜਪਾ ਕੱਲ੍ਹ ਤਿਜਾਰਾ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ। ਚੋਣ ਪ੍ਰਚਾਰ ਦੌਰਾਨ ਸਟੇਜ ਤੋਂ ਭਾਜਪਾ ਦੇ ਆਗੂ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਨੂੰ ਇੱਕ ਨਸੂਰ ਦੱਸਿਆ। ਇੰਨਾ ਹੀ ਨਹੀਂ ਉਸ ਨੇ ਗੁਰਦੁਆਰਿਆਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਸਟੇਜ ਤੇ ਮੌਜੂਦ ਸਨ।

ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸਿੱਖ ਸੰਗਤਾਂ ਵਿੱਚ ਵੱਧ ਦੇ ਰੋਸ ਤੋਂ ਬਾਅਦ ਹੁਣ ਭਾਜਪਾ ਨੇਤਾ ਸੰਦੀਪ ਦਾਇਮਾ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਆਪਣੀ ਮੁਆਫੀ ਦੀ ਐੱਸ.ਜੀ.ਪੀ.ਸੀ. ਨੂੰ ਭੇਜਿਆ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਤੋਂ ਭਾਰੀ ਗਲਤੀ ਹੋ ਗਈ ਹੈ। ਉਨ੍ਹਾਂ ਨੇ ਗੁਰੂਦੁਆਰਿਆਂ ਲਈ ਨਹੀਂ ਸਗੋਂ ਮਸਜਿਦ ਅਤੇ ਮਦਰਸਿਆਂ ਨੂੰ ਉਖਾੜਣ ਦੀ ਗੱਲ ਕਹੀ ਸੀ।

Exit mobile version