Viral Video: ਫਲਾਈਟ 'ਚ ਇਕ ਔਰਤ ਨੇ ਕੀਤਾ ਕੁਝ ਅਜਿਹਾ ਕਿ ਗੁੱਸੇ 'ਚ ਆਏ ਲੋਕ, ਕਿਹਾ- ਸ਼ਰਮ ਆਉਣੀ ਚਾਹੀਦੀ ਹੈ, ਦੇਖੋ ਵੀਡੀਓ | Women shared video from flight while drinking sattu misbehaving with Air Hostess know full news details in Punjabi Punjabi news - TV9 Punjabi

Viral Video: ਫਲਾਈਟ ‘ਚ ਔਰਤ ਨੇ ਕੀਤਾ ਕੁਝ ਅਜਿਹਾ…ਭੜਕੇ ਲੋਕ ਬੋਲੇ- ਸ਼ਰਮ ਆਉਣੀ ਚਾਹੀਦੀ ਹੈ, VIDEO ਵਾਇਰਲ

Updated On: 

24 Apr 2024 17:53 PM

Viral Video: ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਵਾਲੇ ਆਏ ਦਿਨ ਕੋਈ ਨਾ ਕੋਈ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ। ਜਿਨ੍ਹਾਂ ਦੀ ਚਰਚਾ ਹੁੰਦੀ ਹੈ। ਕੁਝ ਕ੍ਰੀਏਟਰ ਡਾਂਸ ਦੀ ਵੀਡੀਓਜ਼ ਅਪਲੋਡ ਕਰਦੇ ਹਨ ਤਾਂ ਕੁਝ ਆਪਣੇ ਡੇਲੀ ਲਾਈਫ ਤੋਂ ਸੰਬੰਧਤ ਵੀਡੀਓਜ਼ ਲੋਕਾਂ ਨਾਲ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਇਕ ਔਰਤ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਫਲਾਈਟ ਦੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਏਅਰ ਹੋਸਟੈਸ ਨਾਲ ਹੋਈ ਗੱਲਬਾਤ ਬਾਰੇ ਦੱਸ ਰਹੀ ਹੈ। ਪਰ ਲੋਕਾਂ ਨੇ ਉਸ ਦੀ ਇਸ ਗੱਲ ਤੇ ਕਾਫੀ ਆਲੋਚਨਾ ਕੀਤੀ ਹੈ।

Viral Video: ਫਲਾਈਟ ਚ ਔਰਤ ਨੇ ਕੀਤਾ ਕੁਝ ਅਜਿਹਾ...ਭੜਕੇ ਲੋਕ ਬੋਲੇ- ਸ਼ਰਮ ਆਉਣੀ ਚਾਹੀਦੀ ਹੈ, VIDEO ਵਾਇਰਲ

ਫਲਾਈਟ 'ਚ ਔਰਤ ਨੇ ਕੀਤੀ ਇਹ ਕਰਤੂਤ, ਭੜਕ ਗਏ ਲੋਕ, ਜਾਣੋ ਕੀ ਹੈ ਮਾਮਲਾ

Follow Us On

ਅੱਜ ਦੇ ਸਮੇਂ ਵਿੱਚ, ਹਰ ਕੋਈ ਮਸ਼ਹੂਰ ਹੋਣਾ ਚਾਹੁੰਦਾ ਹੈ ਅਤੇ ਇਸਦੇ ਲਈ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ। ਉਹ ਸਾਰੇ ਲੋਕ ਜੋ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਉਹ ਕੁਝ ਦਿਨਾਂ ਬਾਅਦ ਕੋਈ ਨਾ ਕੋਈ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ। ਅਜਿਹਾ ਹੀ ਇਕ ਔਰਤ ਨੇ ਕੀਤਾ ਅਤੇ ਫਲਾਈਟ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਵੀਡੀਓ ਅਪਲੋਡ ਕੀਤਾ। ਔਰਤ ਨੇ ਸੋਚਿਆ ਹੋਵੇਗਾ ਕਿ ਲੋਕਾਂ ਨੂੰ ਵੀਡੀਓ ਪਸੰਦ ਆਵੇਗੀ ਪਰ ਇਸ ਦੀ ਬਜਾਏ ਲੋਕਾਂ ਨੇ ਔਰਤ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ।

ਵਾਇਰਲ ਹੋ ਰਹੀ ਵੀਡੀਓ ‘ਚ ਨਜ਼ਰ ਆ ਰਹੀ ਔਰਤ ਕਹਿੰਦੀ ਹੈ, ‘ਦੋਸਤੋ, ਅਸੀਂ ਹਵਾਈ ਜਹਾਜ਼ ‘ਚ ਬੈਠੇ ਹਾਂ। ਅਸੀਂ ਸਤੂ ਘੋਲ ਕੇ ਬੈਠੇ ਹਾਂ। ਇਸ ਮੈਡਮ (ਏਅਰ ਹੋਸਟੈਸ) ਨੇ ਆ ਕੇ ਮੈਨੂੰ ਕਹਿੰਦੀ What। ਮੈਂ ਉਸ ਨੂੰ ਕਿਹਾ ਹੱਟ ਅਤੇ ਫਿਰ ਉਹ ਗੁੱਸੇ ਹੋ ਕੇ ਚਲੀ ਗਈ। ਵੀਡੀਓ ‘ਚ ਔਰਤ ਨੇ ਏਅਰ ਹੋਸਟੈੱਸ ਨਾਲ ਗੱਲਬਾਤ ਕਰਨ ਦੀ ਪੂਰੀ ਕਹਾਣੀ ਦੱਸੀ ਹੈ। ਇਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਕਮੈਂਟ ਕਰ ਕੇ ਔਰਤ ਦੀ ਕਲਾਸ ਲਗਾ ਦਿੱਤਾ।

ਇਹ ਵੀ ਪੜ੍ਹੋ- ਕੁੜੀ ਦੇ ਜ਼ਜ਼ਬੇ ਨੂੰ ਸਲਾਮ, ਨਹੀਂ ਹਨ ਹੱਥ, ਪੈਰਾਂ ਦਾ ਇਸਤੇਮਾਲ ਕਰ ਚਲਾਉਂਦੀ ਹੈ ਕਾਰ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ shivani__kumari321 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 11 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਤੁਸੀਂ ਗਵਾਰ ਹੋਣ ਦਾ ਸਬੂਤ ਦਿੱਤਾ ਹੈ, ਬੀਚਾਰੀ ਏਅਰ ਹੋਸਟੈੱਸ ਵੀ ਕੀ ਹੀ ਕਰਦੀ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਲਈ ਪੜ੍ਹਾਈ ਕਰਨਾ ਬਹੁਤ ਜ਼ਰੂਰੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਤੁਸੀਂ ਬੱਸ ‘ਤੇ ਜਾਣ ਦੇ ਯੋਗ ਹੋ। ਇਕ ਹੋਰ ਯੂਜ਼ਰ ਨੇ ਲਿਖਿਆ- ਜਿੰਨਾ ਮਰਜ਼ੀ ਪੈਸਾ ਆ ਜਾਵੇ, ਕਲਾਸ ਕਦੇ ਨਹੀਂ ਆਵੇਗੀ। ਇਕ ਯੂਜ਼ਰ ਨੇ ਲਿਖਿਆ- ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।

Exit mobile version