ਆਂਡੇ ਚੋਰੀ ਕਰਦੀ ਆਂਟੀ ਦੀ ਵੀਡੀਓ ਵਾਇਰਲ, ਫੜੇ ਜਾਣ ਤੇ ਵੀ ਨਹੀਂ ਮੰਨੀ ਤਾਂ ਲੋਕਾਂ ਨੇ ਦਿਤੇ ਅਜਿਹੇ ਕੂਮੈਂਟਸ | viral video Woman Stealing Eggs From Shop picture captured in cctv video goes viral full detail in punjabi Punjabi news - TV9 Punjabi

ਆਂਡੇ ਚੋਰੀ ਕਰਦੀ ਆਂਟੀ ਦੀ ਵੀਡੀਓ ਵਾਇਰਲ, ਫੜੇ ਜਾਣ ਤੇ ਵੀ ਨਹੀਂ ਮੰਨੀ ਤਾਂ ਲੋਕਾਂ ਨੇ ਦਿਤੇ ਅਜਿਹੇ ਕੂਮੈਂਟਸ

Updated On: 

19 Apr 2024 18:36 PM

Woman Stealing Eggs From Shop: ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ @SahodarIndia ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, 'ਉਸਨੇ ਸਿਰਫ 2 ਅੰਡਿਆਂ ਲਈ ਆਪਣੇ ਆਤਮਸਨਮਾਨ ਦਾ ਸੌਦਾ ਕੀਤਾ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਆਂਡੇ ਚੋਰੀ ਕਰਦੀ ਆਂਟੀ ਦੀ ਵੀਡੀਓ ਵਾਇਰਲ, ਫੜੇ ਜਾਣ ਤੇ ਵੀ ਨਹੀਂ ਮੰਨੀ ਤਾਂ ਲੋਕਾਂ ਨੇ ਦਿਤੇ ਅਜਿਹੇ ਕੂਮੈਂਟਸ

Photo@SahodarIndia

Follow Us On

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੁੰਦੇ ਹਨ। ਜ਼ਿਆਦਾਤਰ ਵੀਡੀਓਜ਼ ‘ਚ ਲੋਕ ਡਾਂਸ ਕਰਦੇ ਜਾਂ ਲੜਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਅਜਿਹਾ ਕੋਈ ਵੀਡੀਓ ਵਾਇਰਲ ਨਹੀਂ ਹੋ ਰਿਹਾ ਹੈ, ਸਗੋਂ ਸੋਸ਼ਲ ਮੀਡੀਆ ‘ਤੇ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕ ਕੁਮੈਂਟ ਵੀ ਕਰ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਆਖਰ ਕੀ ਨਜ਼ਰ ਆ ਰਿਹਾ ਹੈ।

ਆਂਡੇ ਚੋਰੀ ਕਰਦੀ ਫੜੀ ਗਈ ਆਂਟੀ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਦੁਕਾਨ ‘ਤੇ ਦੋ ਔਰਤਾਂ ਖੜ੍ਹੀਆਂ ਹਨ। ਦੁਕਾਨਦਾਰ ਕਿਸੇ ਕੰਮ ਵਿੱਚ ਹੀ ਰੁੱਝਿਆ ਹੋਇਆ ਹੈ। ਸ਼ਾਇਦ ਉਹ ਇਨ੍ਹਾਂ ਔਰਤਾਂ ਦੇ ਕੰਮ ਵਿਚ ਹੀ ਲੱਗਾ ਹੋਇਆ ਹੈ। ਦੁਕਾਨਦਾਰ ਦੇ ਪਿੱਛੇ ਖੜ੍ਹੀ ਇੱਕ ਔਰਤ ਨੂੰ ਅਚਾਨਕ ਪਤਾ ਨਹੀਂ ਕੀ ਸੁਝਦਾ ਹੈ ਹੈ ਅਤੇ ਉਹ ਉੱਥੋਂ ਆਂਡੇ ਚੋਰੀ ਕਰਨ ਲੱਗ ਜਾਂਦੀ ਹੈ। ਆਂਟੀ ਪਹਿਲੇ ਦੋ ਆਂਡੇ ਚੋਰੀ ਕਰਕੇ ਬੈਗ ਵਿੱਚ ਰੱਖ ਦਿੰਦੀ ਹੈ।

ਇਸ ਤੋਂ ਬਾਅਦ ਜਿਵੇਂ ਹੀ ਉਹ ਹੋਰ ਦੋ ਹੋਰ ਅੰਡੇ ਚੋਰੀ ਕਰਦੀ ਹੈ ਤਾਂ ਦੁਕਾਨਦਾਰ ਨੂੰ ਸ਼ੱਕ ਹੋ ਜਾਂਦਾ ਹੈ। ਜਦੋਂ ਉਹ ਬੈਗ ਚੈੱਕ ਕਰਦਾ ਹੈ ਤਾਂ ਆਂਟੀ ਵੀ ਬੜੇ ਹੀ ਕਾਨਫੀਡੈਂਸ ਨਾਲ ਬੈਗ ਦਿਖਾਉਂਦੀ ਹੈ ਜਿਸ ਵਿਚ ਆਂਡੇ ਰੱਖੇ ਹੋਏ ਹਨ। ਜਿਵੇਂ ਹੀ ਦੁਕਾਨਦਾਰ ਨੂੰ ਸੱਚਾਈ ਪਤਾ ਲੱਗਦੀ ਹੈ ਤਾਂ ਆਂਟੀ ਕਹਿੰਦੀ ਹੈ ਕਿ ਅਸੀਂ ਇਹ ਆਂਡੇ ਕਿਤੇ ਹੋਰ ਤੋਂ ਲੈ ਕੇ ਆਏ ਹਾਂ। ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਇੱਥੇ ਕੈਮਰਾ ਲੱਗਾ ਹੈ ਅਤੇ ਫਿਰ ਬਹਿਸ ਸ਼ੁਰੂ ਹੋ ਜਾਂਦੀ ਹੈ।

ਪੋਲ ਤੇ ਲਟਕੇ ਬੁਜੁਰਗ ਅਤੇ ਜਵਾਨ, ਨਤੀਜਾ ਦੇਖ ਕੇ ਤੁਸੀਂ ਵੀ ਕਹੋਗੇ Dont judge the book by its cover

ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਇਸ ਲਈ ਅੱਜਕਲ ਸੀਸੀਟੀਵੀ ਜ਼ਿਆਦਾ ਜ਼ਰੂਰੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਅਜੋਕੇ ਸਮੇਂ ਵਿੱਚ ਔਰਤਾਂ ਵਿੱਚ ਆਤਮ ਸਨਮਾਨ ਹੋਣ ਇੱਕ ਦੁਰਲੱਭ ਇਤਫ਼ਾਕ ਹੈ।

Exit mobile version