ਵਿਆਹ 'ਚ ਢੋਲ ਵਜਾਉਂਦੇ ਸ਼ਖਸ ਨੂੰ ਦੇਖ ਲੋਕਾਂ ਨੂੰ ਯਾਦ ਆਏ ਹਾਰਦਿਕ ਪੰਡਯਾ, ਦੇਖੋ ਵਾਇਰਲ ਵੀਡੀਓ | viral video social media dhol player look alike hardik pandya Punjabi news - TV9 Punjabi

ਵਿਆਹ ‘ਚ ਢੋਲ ਵਜਾਉਂਦੇ ਸ਼ਖਸ ਨੂੰ ਦੇਖ ਲੋਕਾਂ ਨੂੰ ਯਾਦ ਆਏ ਹਾਰਦਿਕ ਪੰਡਯਾ, ਦੇਖੋ ਵਾਇਰਲ ਵੀਡੀਓ

Updated On: 

27 Apr 2024 18:49 PM

ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਰਾਤ ਨਿਕਲ ਰਹੀ ਹੈ। ਬਾਰਾਤ ਵਿੱਚ ਡੀਜੇ ਦੇ ਨਾਲ-ਨਾਲ ਬੈਂਡ ਵੀ ਵਜ ਰਹੇ ਹਨ। ਬੈਂਡ ਵਿੱਚ ਇੱਕ ਵਿਅਕਤੀ ਢੋਲ ਵਜਾਉਂਦਾ ਨਜ਼ਰ ਆ ਰਿਹਾ ਹੈ। ਵਿਅਕਤੀ ਦਾ ਚਿਹਰਾ ਕੁਝ ਹੱਦ ਤੱਕ ਹਾਰਦਿਕ ਪੰਡਯਾ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕੁਮੈਂਟ ਕਰਕੇ ਉਸ ਵਿਅਕਤੀ ਨੂੰ ਹਾਰਦਿਕ ਪੰਡਯਾ ਵਰਗਾ ਦੱਸਿਆ ਹੈ। ਕੁਝ ਲੋਕਾਂ ਨੇ ਕਿਹਾ ਕਿ ਹਾਰਦਿਕ ਪੰਡਯਾ ਕ੍ਰਿਕਟ ਛੱਡ ਕੇ ਬੈਂਡ 'ਚ ਸ਼ਾਮਲ ਹੋ ਗਏ ਹਨ।

ਵਿਆਹ ਚ ਢੋਲ ਵਜਾਉਂਦੇ ਸ਼ਖਸ ਨੂੰ ਦੇਖ ਲੋਕਾਂ ਨੂੰ ਯਾਦ ਆਏ ਹਾਰਦਿਕ ਪੰਡਯਾ, ਦੇਖੋ ਵਾਇਰਲ ਵੀਡੀਓ

ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ (Pic Source: Instagram/epic.insta.daily )

Follow Us On

ਵਿਆਹ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕਾਂ ਲਈ ਆਪਣੀਆਂ ਅੱਖਾਂ ‘ਤੇ ਯਕੀਨ ਕਰਨਾ ਮੁਸ਼ਕਿਲ ਹੋ ਗਿਆ ਹੈ। ਦਰਅਸਲ, ਵਿਆਹ ਦੇ ਇਸ ਸੀਜ਼ਨ ‘ਚ ਇਨ੍ਹੀਂ ਦਿਨੀਂ ਇਕ ਢੋਲਕੀ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਢੋਲ ਵਜਾਉਂਦਾ ਨਜ਼ਰ ਆ ਰਿਹਾ ਵਿਅਕਤੀ ਲੋਕਾਂ ਨੂੰ ਕਿਸੇ ਦੀ ਯਾਦ ਦਿਵਾ ਰਿਹਾ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਮੈਂਟ ਕਰ ਰਹੇ ਹਨ ਅਤੇ ਕਹਿ ਰਹੇ ਹਨ – “ਇਹ ਵਿਅਕਤੀ ਅਜਿਹਾ ਲੱਗਦਾ ਹੈ ਜਿਵੇਂ ਅਸੀਂ ਇਸਨੂੰ ਕਿਤੇ ਦੇਖਿਆ ਹੋਵੇ।”

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਰਾਤ ਨਿਕਲ ਰਹੀ ਹੈ। ਬਾਰਾਤ ਵਿੱਚ ਡੀਜੇ ਦੇ ਨਾਲ-ਨਾਲ ਬੈਂਡ ਵੀ ਵਜ ਰਹੇ ਹਨ। ਬੈਂਡ ਵਿੱਚ ਇੱਕ ਵਿਅਕਤੀ ਢੋਲ ਵਜਾਉਂਦਾ ਨਜ਼ਰ ਆ ਰਿਹਾ ਹੈ। ਵਿਅਕਤੀ ਦਾ ਚਿਹਰਾ ਕੁਝ ਹੱਦ ਤੱਕ ਹਾਰਦਿਕ ਪੰਡਯਾ ਨਾਲ ਮਿਲਦਾ-ਜੁਲਦਾ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕੁਮੈਂਟ ਕਰਕੇ ਉਸ ਵਿਅਕਤੀ ਨੂੰ ਹਾਰਦਿਕ ਪੰਡਯਾ ਵਰਗਾ ਦੱਸਿਆ ਹੈ। ਕੁਝ ਲੋਕਾਂ ਨੇ ਕਿਹਾ ਕਿ ਹਾਰਦਿਕ ਪੰਡਯਾ ਕ੍ਰਿਕਟ ਛੱਡ ਕੇ ਬੈਂਡ ‘ਚ ਸ਼ਾਮਲ ਹੋ ਗਏ ਹਨ। ਢੋਲ ਵਜਾ ਰਹੇ ਵਿਅਕਤੀ ਨੂੰ ਦੇਖ ਕੇ ਕੁਝ ਲੋਕ ਹੈਰਾਨ ਰਹਿ ਗਏ। ਉਨ੍ਹਾਂ ਨੇ ਟਿੱਪਣੀ ਕਰਦਿਆਂ ਪੁੱਛਿਆ, ਭਾਈ ਤੁਸੀਂ ਕਿਹੜੀ ਲਾਈਨ ਵਿਚ ਆਏ ਹੋ? ਕਈ ਹੋਰ ਲੋਕਾਂ ਨੇ ਕਿਹਾ – ਇਹ ਚੰਗੀ ਗੱਲ ਹੈ ਕਿ ਕ੍ਰਿਕਟ ਛੱਡ ਦਿੱਤੀ ਹੈ।”

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @EpicInstaDaily ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕਾਂ ਨੇ ਦੇਖਿਆ ਅਤੇ ਸ਼ੇਅਰ ਕੀਤਾ ਹੈ। ਉਥੇ ਹੀ ਕਈ ਲੋਕ ਇਸ ‘ਤੇ ਕਮੈਂਟ ਕਰਕੇ ਹਾਰਦਿਕ ਪੰਡਯਾ ਦੇ ਮਜ਼ੇ ਲੈ ਰਹੇ ਹਨ।

Exit mobile version