Viral Video: ਅੰਕਲ ਜੀ ਨੇ 'ਤਿਤਲੀਆਂ' ਗਾਣੇ ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਖੁਸ਼ | viral video on socila media man doing dance on titlian song Punjabi news - TV9 Punjabi

Viral Video: ਅੰਕਲ ਜੀ ਨੇ ‘ਤਿਤਲੀਆਂ’ ਗਾਣੇ ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਖੁਸ਼

Updated On: 

17 Apr 2024 18:58 PM

ਸੋਸ਼ਲ ਮੀਡੀਆ 'ਤੇ ਇਕ ਫੈਮਿਲੀ ਫੰਕਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰੋਗਰਾਮ ਦੌਰਾਨ ਡੀਜੇ ਨੇ ਮਸ਼ਹੂਰ ਪੰਜਾਬੀ ਗੀਤ ਤਿਤਲੀਆਂ ਵਜਾ ਦਿੱਤਾ। ਅੰਕਲ ਗੀਤ ਸੁਣਦੇ ਹੀ ਨੱਚਣ ਦੇ ਮੂਡ ਵਿੱਚ ਆ ਜਾਂਦੇ ਹਨ। ਇਸ ਤੋਂ ਬਾਅਦ ਉਹ ਸਟੇਜ 'ਤੇ ਆਪਣੇ ਅਨੋਖੇ ਅੰਦਾਜ਼ 'ਚ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹੈ। ਜੇਕਰ ਤੁਸੀਂ 'ਤਿਤਲੀਆਂ' ਗੀਤ ਸੁਣਿਆ ਹੈ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਗੀਤ 'ਤੇ ਡਾਂਸ ਕਰਨਾ ਬਹੁਤ ਮੁਸ਼ਕਲ ਹੈ।

Viral Video: ਅੰਕਲ ਜੀ ਨੇ ਤਿਤਲੀਆਂ ਗਾਣੇ ਤੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਖੁਸ਼

ਵਾਇਰਲ ਵੀਡੀਓ (Pic Source:Instagram/toota__shayar)

Follow Us On

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੁੰਦੇ ਹਨ। ਕੋਈ ਮੈਟਰੋ ਜਾਂ ਟਰੇਨ ‘ਚ ਰੀਲ ਬਣਾਉਂਦੇ ਨਜ਼ਰ ਆਉਂਦਾ ਹੈ ਤਾਂ ਕਿਸੇ ਦੀ ਲੜਾਈ ਦਾ ਵੀਡੀਓ ਵੀ ਵਾਇਰਲ ਹੋ ਜਾਂਦਾ ਹੈ। ਅਜਿਹੇ ਵੀਡੀਓ ਦੇਖਣ ਤੋਂ ਬਾਅਦ ਲੋਕ ਕੁਮੈਂਟ ਕਰਕੇ ਮਜ਼ਾ ਲੈਣ ਲੱਗਦੇ ਹਨ। ਪਰ ਕਈ ਵਾਰ ਕੁਝ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਅਜਿਹਾ ਹੀ ਇੱਕ ਡਾਂਸ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਉਸ ਵਿਅਕਤੀ ਦੇ ਡਾਂਸ ਦੀ ਕਾਫੀ ਤਾਰੀਫ ਕਰ ਰਹੇ ਹਨ।

ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਫੈਮਿਲੀ ਫੰਕਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰੋਗਰਾਮ ਦੌਰਾਨ ਡੀਜੇ ਨੇ ਮਸ਼ਹੂਰ ਪੰਜਾਬੀ ਗੀਤ ਤਿਤਲੀਆਂ ਵਜਾ ਦਿੱਤਾ। ਅੰਕਲ ਗੀਤ ਸੁਣਦੇ ਹੀ ਨੱਚਣ ਦੇ ਮੂਡ ਵਿੱਚ ਆ ਜਾਂਦੇ ਹਨ। ਇਸ ਤੋਂ ਬਾਅਦ ਉਹ ਸਟੇਜ ‘ਤੇ ਆਪਣੇ ਅਨੋਖੇ ਅੰਦਾਜ਼ ‘ਚ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹੈ। ਜੇਕਰ ਤੁਸੀਂ ‘ਤਿਤਲੀਆਂ’ ਗੀਤ ਸੁਣਿਆ ਹੈ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਗੀਤ ‘ਤੇ ਡਾਂਸ ਕਰਨਾ ਬਹੁਤ ਮੁਸ਼ਕਲ ਹੈ। ਪਰ ਅੰਕਲ ਨੇ ਆਪਣੇ ਅਨੋਖੇ ਡਾਂਸ ਨਾਲ ਮਾਹੌਲ ਸਿਰਜਿਆ। ਉਨ੍ਹਾਂ ਦੇ ਡਾਂਸ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ toota__shayar ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਅੰਕਲ ਦੀ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਸ਼ੇਰ ਬੁੱਢਾ ਹੋ ਜਾਂਦਾ ਹੈ ਪਰ ਗਰਜਣਾ ਨਹੀਂ ਭੁੱਲਦਾ। ਇਕ ਹੋਰ ਯੂਜ਼ਰ ਨੇ ਲਿਖਿਆ- ਵੀਰ, ਮਜ਼ੇਦਾਰ ਸੀ, ਵਾਹ। ਤੀਜੇ ਯੂਜ਼ਰ ਨੇ ਲਿਖਿਆ- ਅੰਕਲ ਨੇ ਬਹੁਤ ਵਧੀਆ ਡਾਂਸ ਕੀਤਾ ਹੈ।

Exit mobile version