Haryana Election Result 2024: ਜਦੋਂ ਬਦਲਿਆ ਰੁਝਾਨ, ਕਾਂਗਰਸ ਨੇ ਢੋਲੀਆਂ ਨੂੰ ਦਿੱਤਾ ਭਜਾ, ਵੀਡੀਓ ਹੋ ਰਹੀ ਵਾਇਰਲ

Updated On: 

09 Oct 2024 12:16 PM

ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਆਏ ਜ਼ਬਰਦਸਤ ਬਦਲਾਅ ਕਾਰਨ ਕਾਂਗਰਸ ਦੇ ਖੇਮੇ 'ਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਪਾਰਟੀ ਨੇ ਚੋਣ ਕਮਿਸ਼ਨ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਤੀਜੇ ਸ਼ੱਕੀ ਹਨ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਾਂਗਰਸੀ ਵਰਕਰ ਢੋਲੀਆਂ ਨੂੰ ਚਲੇ ਜਾਣ ਲਈ ਕਹਿ ਰਹੇ ਹਨ।

Haryana Election Result 2024: ਜਦੋਂ ਬਦਲਿਆ ਰੁਝਾਨ, ਕਾਂਗਰਸ ਨੇ ਢੋਲੀਆਂ ਨੂੰ ਦਿੱਤਾ ਭਜਾ, ਵੀਡੀਓ ਹੋ ਰਹੀ ਵਾਇਰਲ

ਵਾਇਰਲ ਵੀਡੀਓ (Pic Source:X/@FabulasGuy)

Follow Us On

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ 2024 ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੇ ਵੱਡੀ ਬੜ੍ਹਤ ਬਣਾਈ ਸੀ। ਸਵੇਰੇ 9 ਵਜੇ ਤੱਕ ਕਾਂਗਰਸ 60 ਤੋਂ ਵੱਧ ਸੀਟਾਂ ‘ਤੇ ਅੱਗੇ ਸੀ। ਇਸ ਦੇ ਨਾਲ ਹੀ ਭਾਜਪਾ ਸਿਰਫ਼ 17 ਤੋਂ 19 ਸੀਟਾਂ ਤੱਕ ਹੀ ਸੀਮਤ ਨਜ਼ਰ ਆ ਰਹੀ ਸੀ। ਇਸ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਨੇ ਵੀ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਇਕ ਘੰਟੇ ‘ਚ ਹੀ ਹਾਲਾਤ ਅਜਿਹੇ ਬਦਲ ਗਏ ਕਿ ਭਾਜਪਾ ਬਹੁਮਤ ਦੇ ਨੇੜੇ ਆ ਗਈ ਹੈ, ਜਿਸ ਕਾਰਨ ਉਹ ਹਰਿਆਣਾ ‘ਚ ਤੀਜੀ ਵਾਰ ਸਰਕਾਰ ਬਣਾਉਣ ਵੱਲ ਵਧ ਰਹੇ ਸਨ।

ਚੋਣ ਰੁਝਾਨਾਂ ‘ਚ ਆਈ ਭਾਰੀ ਤਬਦੀਲੀ ਕਾਰਨ ਕਾਂਗਰਸ ਦੇ ਖੇਮੇ ‘ਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਪਾਰਟੀ ਨੇ ਚੋਣ ਕਮਿਸ਼ਨ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਤੀਜੇ ਸ਼ੱਕੀ ਹਨ। ਇਸ ਦੌਰਾਨ ਸੋਸ਼ਲ ਸਾਈਟ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਹਰਿਆਣਾ ‘ਚ ਭਾਜਪਾ ਦੀ ਸਥਿਤੀ ਮਜ਼ਬੂਤ ​​ਹੁੰਦੀ ਨਜ਼ਰ ਆਈ ਤਾਂ ਕਾਂਗਰਸੀ ਵਰਕਰਾਂ ‘ਚ ਨਿਰਾਸ਼ਾ ਫੈਲ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਵਾਇਰਲ ਹੋ ਰਹੀ ਵੀਡੀਓ ਵਿੱਚ ਦੋ ਢੋਲੀਆਂ ਨੂੰ ਦੇਖਿਆ ਜਾ ਸਕਦਾ ਹੈ, ‘ਉਹ ਸੀਟਾਂ ਵੀਟਾਂ ਆਈਆਂ ਨਹੀਂ ਹੈ, ਸਾਡੀ ਪੇਮੈਂਟ ਕਰ ਦਿੱਤੀ ਉਨ੍ਹਾਂ ਨੇ, ਕਹਿ ਰਹੇ ਹਨ ਕਿ ਜਾਓ ਕਿਸੇ ਹੋਰ ਦਿਨ ਬੁਲਾਵਾਂਗੇ।’ ਇਸ ਤੋਂ ਬਾਅਦ ਉਹ ਚਲੇ ਜਾਂਦੇ ਹਨ।

@FabulasGuy ਹੈਂਡਲ ਤੋਂ ਲਾਲਾ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ਕਾਂਗਰਸ ਨੇ ਢੋਲੀਆਂ ਨੂੰ ਭਜਾ ਦਿੱਤਾ। ਵੀ਼ਡੀਓ ਦੇਥਣ ਤੋਂ ਬਾਅਦ ਯੂਜ਼ਰਸ ਕਈ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ ਤੇ ਇਸਦੇ ਨਾਲ ਹੀ ਲੋਕ ਕਾਂਗਰਸ ਦੇ ਮਜ਼ੇ ਵੀ ਲੈ ਰਹੇ ਹਨ।

ਇਕ ਯੂਜ਼ਰ ਨੇ ਟਿੱਪਣੀ ਕੀਤੀ, ਜਦੋਂ ਕਿਸੇ ਦਾ ਆਪਣਾ ਬੈਂਡ ਵਜ ਗਿਆ ਹੋਵੇ ਤਾਂ ਢੋਲੀਆਂ ਦਾ ਕੀ ਫਾਇਦਾ? ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਸੀਂ ਉਨ੍ਹਾਂ ਦੀ ਬੁਕਿੰਗ ਲਈ ਭੁਗਤਾਨ ਵੀ ਨਹੀਂ ਕੀਤਾ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ, ਕਾਂਗਰਸ ਦੀ ਹਾਲਤ ਖੁਦ ਟੁੱਟੇ ਹੋਏ ਢੋਲ ਵਰਗੀ ਹੋ ਗਈ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਪੈਸੇ ਦਿੱਤੇ ਜਾਂ ਕਿਹਾ ਕਿ ਜਾ ਕੇ ਭਾਜਪਾ ਵਾਲਿਆਂ ਤੋਂ ਲੈ ਲਓ।

Exit mobile version