Viral Video: ਲੋ ਜੀ ਹੁਣ ਆ ਗਿਆ ਹਰੇ ਰੰਗ ਦਾ ਸਮੋਸਾ, ਵਾਇਰਲ ਹੋਈ ਵੀਡੀਓ ਤਾਂ ਲੋਕਾਂ ਦੇ ਦਿੱਤੇ ਅਜਿਹੇ ਰਿਐਕਸ਼ਨਸ – Punjabi News

Viral Video: ਲੋ ਜੀ ਹੁਣ ਆ ਗਿਆ ਹਰੇ ਰੰਗ ਦਾ ਸਮੋਸਾ, ਵਾਇਰਲ ਹੋਈ ਵੀਡੀਓ ਤਾਂ ਲੋਕਾਂ ਦੇ ਦਿੱਤੇ ਅਜਿਹੇ ਰਿਐਕਸ਼ਨਸ

Updated On: 

10 May 2024 11:44 AM

Green Samosa Viral Video: ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ that_food_freak ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਸਾਨੂੰ ਹੈਲਦੀ ਸਮੋਸਾ ਮਿਲ ਗਿਆ ਹੈ, ਹੁਣ ਜਿੰਨਾ ਚਾਹੋ ਖਾਓ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 12 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ।

Viral Video: ਲੋ ਜੀ ਹੁਣ ਆ ਗਿਆ ਹਰੇ ਰੰਗ ਦਾ ਸਮੋਸਾ, ਵਾਇਰਲ ਹੋਈ ਵੀਡੀਓ ਤਾਂ ਲੋਕਾਂ ਦੇ ਦਿੱਤੇ ਅਜਿਹੇ ਰਿਐਕਸ਼ਨਸ

Photo: @that_food_freak

Follow Us On

ਅੱਜਕੱਲ੍ਹ ਫੂਡ ਐਕਸਪੈਰੀਮੈਂਟਸ ਦਾ ਟਰੈਂਡ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਫੂਡ ਡਿਸ਼ ਨਾਲ ਕੋਈ ਨਾ ਕੋਈ ਐਕਸਪੈਰੀਮੈਂਟਸ ਕਰ ਰਿਹਾ ਹੈ ਅਤੇ ਇਸ ਨੂੰ ਯੂਨੀਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਵੀ ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਜਿਸ ‘ਚ ਲੋਕ ਖਾਣ-ਪੀਣ ਦੇ ਲਜ਼ੀਜ਼ ਪਕਵਾਨਾਂ ਦੇ ਨਾਲ ਅਜੀਬੋ-ਗਰੀਬ ਐਕਸਪੈਰੀਮੈਂਟਸ ਕਰਦੇ ਨਜ਼ਰ ਆ ਰਹੇ ਹਨ। ਕੋਈ ਚਾਹ ਨਾਲ ਐਕਸਪੈਰੀਮੈਂਟਸ ਕਰ ਰਿਹਾ ਹੈ ਅਤੇ ਕੋਈ ਫਰੂਟਸ ਨਾਲ। ਹੁਣ ਇੱਕ ਨਵੇਂ ਐਕਸਪੈਰੀਮੈਂਟਸ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੀ ਹੈ ਖਾਸ…ਆਓ ਜਾਣਦੇ ਹਾਂ

ਦਰਅਸਲ, ਸੋਸ਼ਲ ਮੀਡੀਆ ‘ਤੇ ਇਕ ਨਵੀਂ ਕਿਸਮ ਦਾ ਸਮੋਸਾ ਵਾਇਰਲ ਹੋ ਰਿਹਾ ਹੈ। ਇਸ ਸਮੋਸੇ ਨੂੰ ਪਾਲਕ ਸਮੋਸਾ ਦੱਸਿਆ ਜਾ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਵਾਇਰਲ ਵੀਡੀਓ ‘ਚ ਕੀ ਦੇਖਿਆ ਗਿਆ?

ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਸਮੋਸੇ ਦੇਖੇ ਤੇ ਖਾਏ ਹੋਣਗੇ। ਆਮ ਤੌਰ ‘ਤੇ ਲੋਕ ਆਲੂ ਦੇ ਸਮੋਸੇ ਹੀ ਜਿਆਦਾ ਖਾਂਦੇ ਹਨ ਪਰ ਕਈ ਥਾਵਾਂ ‘ਤੇ ਸਮੋਸੇ ਜਿਵੇਂ ਪਨੀਰ, ਮਲਾਈ ਚਾਪ ਵਾਲੇ ਸਮੌਸੇ ਵੀ ਮਿਲਦੇ ਹਨ। ਪਰ ਸਾਰੇ ਸਮੋਸਿਆਂ ਦਾ ਰੰਗ ਬਾਹਰੋਂ ਇੱਕੋ ਜਿਹਾ ਹੁੰਦਾ ਹੈ। ਪਰ ਹੁਣ ਉਹ ਵੀ ਬਦਲ ਗਿਆ ਹੈ। ਸੋਸ਼ਲ ਮੀਡੀਆ ‘ਤੇ ਨਵੇਂ ਰੰਗ ਦੇ ਸਮੋਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਹਰੇ ਰੰਗ ਦਾ ਸਮੋਸਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਪਾਲਕ ਸਮੋਸਾ ਕਿਹਾ ਜਾ ਰਿਹਾ ਹੈ। ਸਮੋਸੇ ਦੇ ਅੰਦਰ ਦੀ ਫਈਲਿੰਗ ਵੀ ਹਰੇ ਰੰਗ ਦੀ ਦਿਖਾਈ ਦੇ ਰਹੀ ਹੈ। ਤੁਸੀਂ ਖੁਦ ਹੀ ਵੇਖ ਲਵੋ ਇਹ ਵਾਇਰਲ ਵੀਡੀਓ।

ਇਹ ਵੀ ਪੜ੍ਹੋ – ਦੇਸੀ ਨੇ ਵਿਦੇਸ਼ੀ ਨੂੰ ਖੁਆਇਆ ਫਾਇਰ ਪਾਨ, ਫਿਰ ਹੋਇਆ ਕੁਝ ਅਜਿਹਾ ਕੀ ਵੀਡੀਓ ਹੋ ਗਈ ਵਾਇਰਲ

ਇੱਥੇ ਵਾਇਰਲ ਵੀਡੀਓ ਦੇਖੋ

ਲੋਕਾਂ ਨੇ ਦਿੱਤੇ ਅਜਿਹੇ ਕਮੈਂਟਸ?

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ- ਹੈਲਦੀ ਇਸ ਤਰ੍ਹਾਂ ਬੋਲ ਰਹੀ ਹੈ ਜਿਵੇਂ ਇਹ ਪਾਣੀ ਵਿੱਚ ਤਲਿਆ ਹੋਵੇ। ਇਕ ਹੋਰ ਯੂਜ਼ਰ ਨੇ ਲਿਖਿਆ- ਪਲੀਜ਼…. ਸਮੋਸੇ ਦਾ ਰੰਗ ਨਾ ਬਦਲੋ। ਤੀਜੇ ਯੂਜ਼ਰ ਨੇ ਲਿਖਿਆ- ਇਹ ਰੰਗ ਵਰਗਾ ਲੱਗਦਾ ਹੈ, ਪਾਲਕ ਨਹੀਂ। ਇੱਕ ਯੂਜ਼ਰ ਨੇ ਲਿਖਿਆ- ਇਹ ਬਹੁਤ ਸਵਾਦ ਲੱਗ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਇਸਨੂੰ ਹੈਲਥੀ ਦੱਸਿਆ।

Exit mobile version