Ajab Gajab : ਇੱਥੇ ਬੀਅਰ ਆਰਡਰ ਕਰਨ ‘ਤੇ ਪੱਬ ਵਾਲੇ ਖੋਹ ਲੈਂਦੇ ਨੇ ਬੂਟ, ਇੱਕ ਸ਼ਰਤ ‘ਤੇ ਕਰਦੇ ਨੇ ਵਾਪਸ, ਵੇਖੋ Video
Unique Pub Video: ਅੱਜ ਅਸੀਂ ਤੁਹਾਨੂੰ ਬੈਲਜੀਅਮ ਦੇ ਇੱਕ ਅਜਿਹੇ ਅਨੋਖੇ ਪੱਬ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਜਦੋਂ ਤੁਸੀਂ ਬੀਅਰ ਦਾ ਆਰਡਰ ਦਿੰਦੇ ਹੋ ਤਾਂ ਪੱਬ ਦਾ ਸਟਾਫ ਤੁਹਾਡੇ ਕੋਲੋਂ ਤੁਹਾਡੀ ਇੱਕ ਜੁੱਤੀ ਖੋਹ ਲੈਂਦਾ ਹੈ। ਜੇ ਤੁਸੀਂ ਆਪਣੀ ਜੁੱਤੀ ਚਾਹੁੰਦੇ ਹੋ, ਤਾਂ ਪੱਬ ਦੀ ਇੱਕ ਸ਼ਰਤ ਹੈ ਜੋ ਤੁਹਾਨੂੰ ਇਸਦੇ ਲਈ ਪੂਰੀ ਕਰਨੀ ਪਵੇਗੀ।
ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਕਲੱਬ ਅਤੇ ਪੱਬ ਆਪਣੇ ਉੱਥੇ ਕਾਕਟੇਲ ਅਤੇ ਬੀਅਰ ਦਾ ਆਨੰਦ ਲੈਣ ਵਾਲਿਆਂ ਕੁਝ ਦਿਲਚਸਪ ਐਕਟਿਵਿਟੀਜ਼ ਪੇਸ਼ ਕਰਦੇ ਹਨ, ਅਤੇ ਲੋਕ ਖੁਸ਼ੀ- ਖੁਸ਼ੀ ਕਰ ਵੀ ਦਿੰਦੇ ਹਨ। ਪਰ ਉਦੋਂ ਕੀ ਜੇ ਬੀਅਰ ਆਰਡਰ ਕਰਨ ਤੋਂ ਬਾਅਦ ਪੱਬ ਦਾ ਸਟਾਫ ਤੁਹਾਡੇ ਪੈਰਾਂ ਵਿੱਚੋਂ ਜੁੱਤੀ ਖੋਹ ਲਵੇ? ਅੱਜ ਅਸੀਂ ਤੁਹਾਨੂੰ ਬੈਲਜੀਅਮ ਦੇ ਇੱਕ ਅਜਿਹੇ ਪੱਬ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਅਨੋਖੀ ਪਰੰਪਰਾ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਇੱਥੇ, ਬੀਅਰ ਪੀਣ ਤੋਂ ਪਹਿਲਾਂ, ਗਾਹਕ ਨੂੰ ਆਪਣੀ ਇੱਕ ਜੁੱਤੀ ਉਤਾਰ ਕੇ ਸਟਾਫ ਨੂੰ ਦੇਣੀ ਪੈਂਦੀ ਹੈ। ਪਰ ਅਜਿਹਾ ਕਿਉਂ, ਆਓ ਜਾਣਦੇ ਹਾਂ।
ਦਿਲਚਸਪ ਗੱਲ ਇਹ ਹੈ ਕਿ, ਪੱਬ ਤੁਹਾਨੂੰ ਜੁੱਤੀ ਉਦੋਂ ਹੀ ਵਾਪਸ ਕਰਦਾ ਹੈ ਜਦੋਂ ਤੁਸੀਂ ਬੀਅਰ ਦੀ ਵੱਡੀ ਮਾਤਰਾ ਭਾਵ 1.2 ਲੀਟਰ ਖਤਮ ਕਰਦੇ ਹੋ। ਇਹ ਪੱਬ ਯੂਰੋਪੀਅਨ ਦੇਸ਼ ਬੈਲਜੀਅਮ ਦੇ ਗੇਂਟ ਵਿੱਚ ਸਥਿਤ ਹੈ, ਜਿਸਦਾ ਨਾਮ ‘ਡੁੱਲੇ ਗ੍ਰਿਏਟ’ਹੈ। ਇਹ ਪੱਬ ਇੰਟਰਨੈਟ ਸਨਸਨੀ ਬਣ ਗਿਆ ਹੈ ਕਿਉਂਕਿ ਗਾਹਕਾਂ ਨੂੰ ਆਪਣੇ ਵਿਸ਼ੇਸ਼ ਬੀਅਰ ਦੇ ਕੰਟੇਨਰ ਦਾ ਆਨੰਦ ਲੈਣ ਤੋਂ ਪਹਿਲਾਂ ਆਪਣਾ ਇੱਕ ਬੂਟ ਉਤਾਰ ਕੇ ਸਟਾਫ ਨੂੰ ਦੇਣਾ ਪੈਂਦਾ ਹੈ। ਇਸ ਪਿੱਛੇ ਕਾਰਨ ਬਹੁਤ ਹੀ ਦਿਲਚਸਪ ਹੈ।
‘ਡੁੱਲੇ ਗ੍ਰਿਏਟ’ ਸਪੈਸ਼ਲ ਬੀਅਰ ਆਰਡਰ ਕਰਨ ਵਾਲਿਆਂ ਤੋਂ ਇੱਕ ਜੁੱਤਾ ਇੰਸ਼ੋਰੈਂਸ ਦੇ ਤੌਰ ਤੇ ਜਮ੍ਹਾ ਕਰ ਲੈਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਉਨ੍ਹਾਂ ਦਾ ਗਲਾਸ ਲੈ ਕੇ ਭੱਜ ਨਾ ਜਾਓ। ਜੇ ਤੁਸੀਂ ਆਪਣੇ ਬੂਟ ਵਾਪਸ ਚਾਹੁੰਦੇ ਹੋ, ਤਾਂ ਤੁਹਾਨੂੰ 1.2 ਲੀਟਰ ਬੀਅਰ ਖਤਮ ਕਰਨੀ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਲੋਕ ਆਪਣੀ ਬੀਅਰ ਲੈ ਕੇ ਪੱਬ ਤੋਂ ਬਾਹਰ ਨਾ ਨਿਕਲਣ ਜਾਂ ਉਨ੍ਹਾਂ ਦੇ ਕੀਮਤੀ ਨੱਕਾਸ਼ੀਦਾਰ ਕੀਮਤੀ ਕੱਚ ਦੇ ਗਲਾਸ ਨਾਲ ਫਰਸ਼ ‘ਤੇ ਨਾ ਡਿੱਗਣ।
ਪੱਬ ਵਿੱਚ ਚੈੱਕਇਨ ਕਰਨ ਵਾਲੀ ਇੱਕ ਔਰਤ ਨੇ ਇੰਸਟਾਗ੍ਰਾਮ ‘ਤੇ ਆਪਣਾ ਐਕਸਪੀਅਰੰਸ ਸ਼ੇਅਰ ਕਰਦਿਆਂ ਦੱਸਿਆ ਕਿ ਗੇਂਟ ਵਿੱਚ ਇਹ ਬਹੁਤ ਮਜ਼ੇਦਾਰ ਅਨੁਭਵ ਸੀ। ਉਸ ਨੇ ਦੱਸਿਆ ਕਿ ਜੇਕਰ ਕਿਸੇ ਕੋਲ ਪਬ ਵਿੱਚ ਗਲਤੀ ਨਾਲ ਬੀਅਰ ਦਾ ਗਲਾਸ ਟੁੱਟ ਜਾਂਦਾ ਹੈ ਤਾਂ ਉਸਨੂੰ 90 ਯੂਰੋ (ਭਾਵ ਕਰੀਬ 8 ਹਜ਼ਾਰ ਰੁਪਏ) ਦੀ ਮਹਿੰਗੀ ਕੀਮਤ ਚੁਕਾਉਣੀ ਪੈਂਦੀ ਹੈ।
ਇਹ ਪੱਬ ਕੁਝ ਸਮਾਂ ਪਹਿਲਾਂ ਆਪਣੀ ਅਜੀਬੋ-ਗਰੀਬ ਰਸਮ ਕਾਰਨ ਵਾਇਰਲ ਹੋਇਆ ਸੀ ਪਰ ਇੰਸਟਾਗ੍ਰਾਮ ‘ਤੇ ਇਸ ਦੀ ਇਕ ਵੀਡੀਓ ਨੇ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਬੈਲਜੀਅਮ ਦੇ ਪੱਬ ਅਤੇ ਇਸ ਦੇ ਵਿਲੱਖਣ ਸਟਾਈਲ ਨੂੰ ਦਰਸਾਉਂਦਾ ਇਹ ਵੀਡੀਓ ਕੁਝ ਹੀ ਸਮੇਂ ਵਿੱਚ ਪ੍ਰਸਿੱਧ ਹੋ ਗਿਆ ਹੈ।