ਬੱਚੀ ਦਾ ਬਲੀ, ਛਾਤੀ ਚੀਰ ਕੇ ਕੱਢਿਆ ਦਿਲ, ਬਿਨਾਂ ਕੱਪੜਿਆਂ ਦੇ ਤੰਤਰ ਪੂਜਾ; ਸਿੱਧੀ ਪਾਉਣ ਲਈ ਕਾਤਲ ਬਣੀ ਮਾਂ

Published: 

15 Nov 2024 14:37 PM

Shocking News: ਇਹ ਘਟਨਾ ਪਲਾਮੂ ਦੇ ਖਰਾਰਪੁਰ ਪਿੰਡ ਦੀ ਹੈ। ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਬੱਚੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਬੱਚੀ ਦਾ ਬਲੀ, ਛਾਤੀ ਚੀਰ ਕੇ ਕੱਢਿਆ ਦਿਲ, ਬਿਨਾਂ ਕੱਪੜਿਆਂ ਦੇ ਤੰਤਰ ਪੂਜਾ; ਸਿੱਧੀ ਪਾਉਣ ਲਈ ਕਾਤਲ ਬਣੀ ਮਾਂ

ਬੱਚੀ ਦੀ ਬਲੀ, ਛਾਤੀ ਚੀਰ ਕੇ ਕੱਢਿਆ ਦਿਲ, ਸਿੱਧੀ ਹਾਸਿਲ ਕਰਨ ਲਈ ਕਾਤਲ ਬਣੀ ਮਾਂ

Follow Us On

ਝਾਰਖੰਡ ਦੇ ਪਲਾਮੂ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਅੰਧਵਿਸ਼ਵਾਸ ਵਿੱਚ ਇੱਕ ਮਾਂ ਨੇ ਆਪਣੀ ਡੇਢ ਸਾਲ ਦੀ ਧੀ ਦੀ ਬਲੀ ਦੇ ਦਿੱਤੀ। ਸਿੱਧੀ ਪ੍ਰਾਪਤ ਕਰਨ ਲਈ, ਮਾਂ ਨੇ ਲੜਕੀ ਦੀ ਛਾਤੀ ਨੂੰ ਖੋਲ੍ਹਿਆ, ਉਸਦਾ ਦਿਲ ਕੱਢਿਆ ਅਤੇ ਤੰਤਰ ਪੂਜਾ ਕੀਤੀ। ਬੱਚੀ ਦੀ ਬਲੀ ਦੇਣ ਤੋਂ ਬਾਅਦ ਔਰਤ ਨੇ ਲਾਸ਼ ਨੂੰ ਉਥੇ ਹੀ ਦਫਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਘਟਨਾ ਪਲਾਮੂ ਦੇ ਹੁਸੈਨਾਬਾਦ ਥਾਣਾ ਖੇਤਰ ਦੇ ਖਰਾਰਪੁਰ ਪਿੰਡ ਦੀ ਹੈ। ਆਰੋਪੀ ਔਰਤ ਦਾ ਨਾਂ ਗੀਤਾ ਦੇਵੀ ਹੈ। ਮ੍ਰਿਤਕ ਲੜਕੀ ਦਾ ਨਾਂ ਪਰੀ ਕੁਮਾਰੀ ਹੈ। ਪੁਲਿਸ ਮੁਤਾਬਕ ਆਰੋਪੀ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਰਾਤ ਨੂੰ ਬਿਨਾਂ ਕੱਪੜਿਆਂ ਦੇ ਤੰਤਰ ਪੂਜਾ ਕਰਦੀ ਸੀ। ਫਿਰ ਲੜਕੀ ਨੂੰ ਵੀ ਉਥੇ ਹੀ ਦਫਨਾ ਦਿੱਤਾ।

ਔਰਤ ਨੇ ਕਿਉਂ ਦਿੱਤੀ ਧੀ ਦੀ ਬਲੀ?

ਆਰੋਪੀ ਔਰਤ ਦਾ ਪਤੀ ਅਰੁਣ ਰਾਮ ਦਿੱਲੀ ‘ਚ ਕੰਮ ਕਰਦਾ ਹੈ। ਉਨ੍ਹਾਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਸੱਸ ਕੌਸ਼ੱਲਿਆ ਦੇਵੀ ਨੇ ਆਪਣੀ ਨੂੰਹ ਦੇ ਖਿਲਾਫ ਮਾਮਲਾ ਦਰਜ ਕਰਾਇਆ ਹੈ, ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਗੀਤਾ ਦੇਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਪਿੰਡ ਖਾਰਾਪੁਰ ਦਾ ਰਹਿਣ ਵਾਲਾ ਅਰੁਣ ਰਾਮ ਆਪਣੇ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਸਦੀ ਪਤਨੀ ਗੀਤਾ ਦੇਵੀ ਤੋਂ ਕਾਫੀ ਪਰੇਸ਼ਾਨ ਰਹਿੰਦਾੀਸੀ। ਇਸ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਤੰਤਰ ਮੰਤਰ ਰਾਹੀਂ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ।

ਰਾਤ ਨੂੰ ਘਰ ਪਹੁੰਚੀ ਔਰਤ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਔਰਤ ਰਾਤ ਨੂੰ ਬਿਨਾਂ ਕੱਪੜਿਆਂ ਦੇ ਘਰ ਪਹੁੰਚੀ। ਉਸ ਦੀ ਹਾਲਤ ਦੇਖ ਕੇ ਸਾਫ਼ ਸਮਝ ਆ ਰਿਹਾ ਸੀ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਇਸ ਤੋਂ ਬਾਅਦ ਜਦੋਂ ਉਸਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਹੀ ਸੀ। ਹਾਲਾਂਕਿ ਬਾਅਦ ‘ਚ ਪਤਾ ਲੱਗਾ ਕਿ ਉਸ ਨੇ ਹੀ ਲੜਕੀ ਦਾ ਕਤਲ ਕੀਤਾ ਸੀ। ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਔਰਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ।

Exit mobile version