ਕੋਹਲੀ-ਧਵਨ ਦੇ ਹਮਸ਼ਕਲ ਨੂੰ ਦੇਖਿਆ ਹੈ? ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ | Viral Kohli & Shikhar Dhawan Lookalike video viral on social media users comments know full detail in punjabi Punjabi news - TV9 Punjabi

Viral Video: ਕੋਹਲੀ-ਧਵਨ ਦੇ ਹਮਸ਼ਕਲ ਨੂੰ ਦੇਖਿਆ ਹੈ? ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ

Updated On: 

26 Apr 2024 19:23 PM

Viral Kohli & Shikhar Dhawan Lookalike: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦੇ ਹਮਸ਼ਕਲ ਵੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੋਨਾਂ ਹਮਸ਼ਕਲਾਂ ਨੂੰ ਖ ਕੇ ਸ਼ਾਇਦ ਤੁਸੀਂ ਵੀ ਕੰਨਫਿਊਜ਼ ਅਤੇ ਸੋਚਾਂ ਵਿੱਚ ਪੈ ਜਾਓਗ ਕਿ ਆਖਰ ਇਹ ਸਕੂਟੀ 'ਤੇ ਕਿੱਥੇ ਘੁੰਮਣ ਨਿਕਲੇ ਹਨ।

Viral Video: ਕੋਹਲੀ-ਧਵਨ ਦੇ ਹਮਸ਼ਕਲ ਨੂੰ ਦੇਖਿਆ ਹੈ? ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ

ਕੋਹਲੀ-ਧਵਨ ਦੇ ਹਮਸ਼ਕਲ ਹੋਏ ਵਾਇਰਲ (Photo: Twitter/@desi_bhayo88)

Follow Us On

ਦੁਨੀਆ ‘ਚ ਅਜਿਹੇ ਕਈ ਮਸ਼ਹੂਰ ਲੋਕ ਹਨ, ਜਿਨ੍ਹਾਂ ਦੇ ਹਮਸ਼ਕਲ ਅਕਸਰ ਦੇਖਣ ਨੂੰ ਮਿਲ ਜਾਂਦੇ ਹਨ। ਸ਼ਾਹਰੁਖ ਖਾਨ, ਅਮਿਤਾਭ ਬੱਚਨ ਅਤੇ ਗੋਵਿੰਦਾ ਵਰਗੇ ਕਈ ਫਿਲਮੀ ਸਿਤਾਰੇ ਹਨ, ਜਿਨ੍ਹਾਂ ਦੇ ਲੁੱਕ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇੰਨਾ ਹੀ ਨਹੀਂ, ਕਦੇ ਦੁਨੀਆ ਦੇ ਸਭ ਤੋਂ ਅਮੀਰ ਦਾ ਹਮਸ਼ਕਲ ਵੀ ਜੇਫ ਬੇਜੋਸ ਵੀ ਇਸ ਦੁਨੀਆ ‘ਚ ਮੌਜੂਦ ਹੈ, ਜੋ ਕਿ ਇੱਕ ਤਰਖਾਣ ਹੈ, ਪਰ ਕੀ ਤੁਸੀਂ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦੇ ਹਮਸ਼ਕਲ ਨੂੰ ਵੇਖਿਆ ਹੈ? ਜੀ ਹਾਂ, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਨ੍ਹਾਂ ਦੋਵਾਂ ਧਮਾਕੇਦਾਰ ਬੱਲੇਬਾਜ਼ਾਂ ਦੇ ਹਮਸ਼ਕਲ ਸੜਕਾਂ ‘ਤੇ ਘੁੰਮਦੇ ਨਜ਼ਰ ਆ ਰਹੇ ਹਨ।

ਦਰਅਸਲ, ਇਹ ਦੋਵੇਂ ਹਮਸ਼ਕਲ ਸੜਕ ‘ਤੇ ਨਿਕਲੇ ਸਨ, ਜਿਸ ਕਾਰਨ ਲੋਕ ਇਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਿਰਾਟ ਕੋਹਲੀ ਦਾ ਹਮਸ਼ਕਲ ਸਕੂਟੀ ਚਲਾ ਰਿਹਾ ਹੈ। ਉਹ ਬਿਲਕੁਲ ਕੋਹਲੀ ਵਰਗਾ ਦਿਖਾਈ ਦਿੰਦਾ ਹੈ ਅਤੇ ਕੱਪੜੇ ਵੀ ਕੋਹਲੀ ਵਰਗ੍ਹੇ ਪਹਿਨੇ ਹੋਏ ਹਨ। ਜੇਕਰ ਕੋਈ ਧਿਆਨ ਨਾਲ ਨਾ ਦੇਖੇ ਤਾਂ ਉਹ ਯਕੀਨਨ ਉਲਝਣ ‘ਚ ਪੈ ਜਾਵੇਗਾ ਅਤੇ ਇਸ ਨਕਲੀ ਕੋਹਲੀ ਨੂੰ ਅਸਲੀ ਹੀ ਸਮਝ ਲਵੇਗਾ। ਉਥੇ ਹੀ ਜੇਕਰ ਧਵਨ ਦੇ ਹਮਸ਼ਕਲ ਦੀ ਗੱਲ ਕਰੀਏ ਤਾਂ ਉਹ ਸਕੂਟੀ ਦੇ ਪਿਛਲੇ ਪਾਸੇ ਬੈਠ ਕੇ ਰੀਲ ਬਣਾ ਰਿਹਾ ਹੈ। ਉਸ ਦੀ ਸ਼ਕਲ ਵੀ ਅਸਲੀ ਸ਼ਿਖਰ ਧਵਨ ਵਰਗੀ ਹੀ ਲੱਗ ਰਹੀਹੈ। ਜੇਕਰ ਇਹ ਦੋਵੇਂ ਟੀਮ ਇੰਡੀਆ ਦੀ ਜਰਸੀ ਪਾ ਲੈਣ ਤਾਂ ਸ਼ਾਇਦ ਉਨ੍ਹਾਂ ਨੂੰ ਦੇਖ ਕੇ ਹਰ ਕੋਈ ਕੰਨਫਿਊਜ਼ ਹੋ ਜਾਵੇਗਾ।

ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @desi_bhayo88 ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਇਸ ‘ਚ ਮਜ਼ਾਕਿਆ ਲਹਿਜ਼ੇ ਵਿੱਚ ਲਿਖਿਆ ਗਿਆ ਹੈ, ‘ਕੋਹਲੀ ਜੀ ਅਤੇ ਸ਼ਿਖਰ ਧਵਨ ਪੁਆਇੰਟ ਟੇਬਲ ‘ਤੇ ਇਕੱਠੇ ਹਨ ਅਤੇ ਇੱਥੇ ਵੀ’। ਸਿਰਫ਼ 8 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ – ਨੇਪਾਲ ਪਹੁੰਚੀ ਵੈਸਟਇੰਡੀਜ਼ ਟੀਮ ਨੂੰ ਰਿਸੀਵ ਕਰਨ ਲਈ ਭੇਜਿਆ ਛੋਟਾ ਹਾਥੀ, ਵੀਡੀਓ ਦੇਖ ਲੋਕਾਂ ਨੇ ਉਡਾਇਆ ਮਜ਼ਾਕ

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੋਈ ਕਹਿ ਰਿਹਾ ਹੈ ਕਿ ‘ਇਨ੍ਹਾਂ ਦਾ ਆਫ-ਗ੍ਰਾਉਂਡ ਵੀ ਮਿਲਣਾ ਹੋ ਗਿਆ’, ਜਦਕਿ ਕੋਈ ਕਹਿ ਰਿਹਾ ਹੈ ਕਿ ‘ਭਰਾ, ਪਹਿਲੀ ਨਜ਼ਰ ‘ਚ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸਲੀ ਕੋਹਲੀ ਹੀ ਕਿਸੇ ਨੂੰ ਲਿਫਟ ਦੇ ਰਿਹਾ ਹੈ।’ ਇਸੇ ਤਰ੍ਹਾਂ ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਲੋ ਬਜਟ ਵਿਰਾਟ ਕੋਹਲੀ ਹੈ’, ਉਥੇ ਹੀ ਇਕ ਯੂਜ਼ਰ ਅਜਿਹਾ ਵੀ ਹੈ, ਜੋ ਵਿਸ਼ਵਾਸ ਨਹੀਂ ਕਰ ਸਕਦਾ ਕਿ ਇਹ ਕੋਹਲੀ ਦਾ ਹਮਸ਼ਕਲ ਹੈ।

Exit mobile version