Delhi Metro Dance Video: ਦਿੱਲੀ ਮੈਟਰੋ 'ਚ ਮੁੜ ਤੁਹਾਡਾ ਸਵਾਗਤ ਹੈ! ਡਾਂਸ ਕਰਦੇ ਰੀਲ ਬਣਵਾਉਂਦੀ ਔਰਤ ਦਾ VIDEO ਵਾਇਰਲ | Video of woman making reel on Haryanvi song in Delhi Metro VIRAL know full news details in Punjabi Punjabi news - TV9 Punjabi

Delhi Metro Dance Video: ਦਿੱਲੀ ਮੈਟਰੋ ‘ਚ ਮੁੜ ਤੁਹਾਡਾ ਸਵਾਗਤ ਹੈ! ਡਾਂਸ ਕਰਦੇ ਰੀਲ ਬਣਵਾਉਂਦੀ ਔਰਤ ਦਾ VIDEO ਵਾਇਰਲ

Published: 

25 Apr 2024 10:39 AM

Delhi Metro Dance Video: ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਲੀ ਮੈਟਰੋ ਦੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਜਿੰਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ। ਕਈ ਵੀਡੀਓਜ਼ ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖਕੇ ਤੁਹਾਨੂੰ ਵੀ ਸ਼ਰਮ ਆ ਜਾਵੇ। ਕੁਝ ਲੋਕ ਮੈਟਰੋ ਵਿੱਚ ਡਾਂਸ ਦੀਆਂ ਰੀਲਾਂ ਬਣਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਕ ਔਰਤ ਡਾਂਸ ਕਰਦੇ ਹਏ ਆਪਣੀ ਰੀਲ ਬਣਾ ਰਹੀ ਹੈ। ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Delhi Metro Dance Video: ਦਿੱਲੀ ਮੈਟਰੋ ਚ ਮੁੜ ਤੁਹਾਡਾ ਸਵਾਗਤ ਹੈ! ਡਾਂਸ ਕਰਦੇ ਰੀਲ ਬਣਵਾਉਂਦੀ ਔਰਤ ਦਾ VIDEO ਵਾਇਰਲ

ਦਿੱਲੀ ਮੈਟਰੋ 'ਚ ਹਰਿਆਣਵੀ ਗੀਤ 'ਤੇ ਰੀਲ ਬਣਾਉਂਦੀ ਔਰਤ ਦੀ ਵੀਡੀਓ VIRAL

Follow Us On

ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮਸ਼ਹੂਰ ਹੋਣਾ ਚਾਹੁੰਦਾ ਹੈ। ਕੁਝ ਲੋਕ ਮਸ਼ਹੂਰ ਹੋਣ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਚੰਗਾ ਕੰਟੈਂਟ ਅਪਲੋਡ ਕਰਦੇ ਹਨ। ਚੰਗੀਆਂ ਵੀਡੀਓ ਦੇਖਣ ਤੋਂ ਬਾਅਦ ਲੋਕ ਉਨ੍ਹਾਂ ਦੀ ਤਾਰੀਫ ਵੀ ਕਰਦੇ ਹਨ। ਪਰ ਜ਼ਿਆਦਾਤਰ ਲੋਕ ਗੀਤਾਂ ‘ਤੇ ਡਾਂਸ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕਰਦੇ ਹਨ। ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਵੀ ਦੇਖਿਆ ਹੋਵੇਗਾ ਕਿ ਲੋਕ ਜਨਤਕ ਥਾਵਾਂ ਜਿਵੇਂ ਕਿ ਸੜਕਾਂ, ਪਾਰਕਾਂ, ਮੈਟਰੋ ਆਦਿ ‘ਤੇ ਡਾਂਸ ਦੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹਨ। ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਅਤੇ ਫਿਰ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੰਦੇ ਹਨ।

ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਔਰਤ ਮੈਟਰੋ ਵਿਚ ਰੀਲ ਬਣਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਰਤ ਗਾਣੇ ‘ਤੇ ਡਾਂਸ ਕਰਦੇ ਹੋਏ ਵੀਡੀਓ ਬਣਾ ਰਹੀ ਹੈ। ਇਸ ਦੌਰਾਨ ਮੈਟਰੋ ‘ਚ ਮੌਜੂਦ ਹਰ ਵਿਅਕਤੀ ਦੀ ਨਜ਼ਰ ਉਸੇ ਔਰਤ ‘ਤੇ ਟਿਕੀ ਹੋਈ ਹੈ। ਕਈ ਲੋਕ ਔਰਤ ਦੀ ਵੀਡੀਓ ਰਿਕਾਰਡਿੰਗ ਕਰ ਰਹੇ ਹਨ। ਇਨ੍ਹਾਂ ‘ਚੋਂ ਇਕ ਦੀ ਰਿਕਾਰਡ ਕੀਤੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਇਹ ਵੀ ਪੜ੍ਹੋ- ਟੀਚਰ ਨੇ ਲਗਾਈ ਡਾਂਟ ਤਾਂ ਬੱਚੇ ਨੇ ਪਾਪਾ ਦੇ ਪੁਲਿਸ ‘ਚ ਹੋਣ ਦੀ ਦਿੱਤੀ ਧਮਕੀ, VIDEO ਵਾਇਰਲ

ਇਸ ਵੀਡੀਓ ਨੂੰ ਟਵਿੱਟਰ ‘ਤੇ @HasnaZaruriHai ਨਾਮ ਦੇ ਪੇਜ ਨੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਦਿੱਲੀ ਮੈਟਰੋ ‘ਚ ਮਨੋਰੰਜਨ ਜਾਰੀ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 22 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਪਾਇਲਟ ਨੂੰ ਸਹੀ ਢੰਗ ਨਾਲ ਬ੍ਰੇਕ ਲਗਾਉਣੀ ਚਾਹੀਦੀ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ- ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਮੁੰਬਈ ਲੋਕਲ ਵਿੱਚ ਕਰੋ।

Exit mobile version