Viral Video: ਟੀਚਰ ਵੱਲੋਂ ਝਿੜਕਣ 'ਤੇ ਬੱਚੇ ਨੇ ਕਿਹਾ- ਪਾਪਾ ਪੁਲਿਸ 'ਚ ਹਨ, ਗੋਲੀ ਮਾਰ ਦੇਣਗੇ, ਵੀਡੀਓ ਖੂਬ ਹੋ ਰਹੀ ਵਾਇਰਲ | teacher and student classroom funny conversation went viral know full news details in Punjabi Punjabi news - TV9 Punjabi

Viral Video: ਟੀਚਰ ਵੱਲੋਂ ਝਿੜਕਣ ‘ਤੇ ਬੱਚੇ ਨੇ ਕਿਹਾ- ਪਾਪਾ ਪੁਲਿਸ ‘ਚ ਹਨ, ਗੋਲੀ ਮਾਰ ਦੇਣਗੇ, ਵੀਡੀਓ ਖੂਬ ਹੋ ਰਹੀ ਵਾਇਰਲ

Updated On: 

25 Apr 2024 10:40 AM

Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਛੋਟੇ ਬੱਚਿਆਂ ਦੇ ਕਲਾਸਰੂਮ ਦੇ ਹਾਸੇ ਵਾਲੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਬੱਚੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਅਧਿਆਪਕ ਵੱਲੋਂ ਝਿੜਕਣ ਤੋਂ ਬਾਅਦ ਬੱਚਾ ਆਪਣੇ ਅਧਿਆਪਕ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ।

Viral Video: ਟੀਚਰ ਵੱਲੋਂ ਝਿੜਕਣ ਤੇ ਬੱਚੇ ਨੇ ਕਿਹਾ- ਪਾਪਾ ਪੁਲਿਸ ਚ ਹਨ, ਗੋਲੀ ਮਾਰ ਦੇਣਗੇ, ਵੀਡੀਓ ਖੂਬ ਹੋ ਰਹੀ ਵਾਇਰਲ

ਟੀਚਰ ਨੇ ਲਗਾਈ ਡਾਂਟ, ਬੱਚੇ ਨੇ ਪਾਪਾ ਦੇ ਪੁਲਿਸ 'ਚ ਹੋਣ ਦੀ ਦਿੱਤੀ ਧਮਕੀ

Follow Us On

ਛੋਟੇ ਬੱਚਿਆਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਜਦੋਂ ਵੀ ਟੀਚਰ ਬੱਚੇ ਨੂੰ ਪੜ੍ਹਾਈ ਨੂੰ ਲੈ ਕੇ ਝਿੜਕਦੀ ਹੈ ਤਾਂ ਉਹ ਅਜੀਬ ਬਹਾਨੇ ਬਣਾਉਣ ਲੱਗ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਹੁਣ ਤੱਕ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਜੋ ਤੁਸੀਂ ਵੀ ਦੇਖੀਆਂ ਹੋਣਗੀਆਂ। ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਇਕ ਬੱਚਾ ਅਧਿਆਪਕ ਨਾਲ ਗੱਲ ਕਰਦੇ ਹੋਏ ਇਹ ਕਹਿੰਦਾ ਨਜ਼ਰ ਆਉਂਦਾ ਹੈ, ‘ਮੈਂ ਖੱਟੀ ਟਾਫੀ ਖਾਦੀ ਹੈ, ਮੈਂ ਕੁਝ ਵੀ ਕਰ ਸਕਦਾ ਹਾਂ’। ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਬੱਚਾ ਆਪਣੀ ਟੀਚਰ ਨੂੰ ਆਪਣੇ ਪਿਤਾ ਦੇ ਪੇਸ਼ੇ ਨੂੰ ਲੈ ਕੇ ਧਮਕੀ ਦੇ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ‘ਚ ਕੀ ਨਜ਼ਰ ਆ ਰਿਹਾ ਹੈ?

ਐਕਸ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਬੱਚਾ ਰੋਂਦੇ ਹੋਏ ਆਪਣੇ ਟੀਚਰ ਨੂੰ ਦੱਸ ਰਿਹਾ ਹੈ ਕਿ ਉਸ ਦਾ ਪਿਤਾ ਪੁਲਿਸ ‘ਚ ਹੈ। ਇਸ ਤੋਂ ਬਾਅਦ ਜਦੋਂ ਟੀਚਰ ਉਸ ਨੂੰ ਪੁੱਛਦੀ ਹੈ ਕਿ, ਕੀ ਕਰੀਏ ਜੇਕਰ ਤੁਹਾਡੇ ਪਾਪਾ ਪੁਲਿਸ ਵਿੱਚ ਹਨ ਤਾਂ? ਅਧਿਆਪਕ ਨੂੰ ਇਸ ਦਾ ਜਵਾਬ ਦਿੰਦਿਆਂ ਬੱਚਾ ਕਹਿੰਦਾ, ‘ਮਾਰ ਦੇਗਾ ਗੋਲੀ, ਸੰਦੂਕ ਦੇ ਉੱਪਰ ਰੱਖੀ ਹੈ ।’ ਇਸ ਤੋਂ ਬਾਅਦ ਟੀਚਰ ਪੁੱਛਦੀ ਹੈ ਕਿ ਤੁਸੀਂ ਮੈਨੂੰ ਮਾਰੋਗੇ ਤਾਂ ਬੱਚਾ ਹਾਂ ਵਿੱਚ ਆਪਣਾ ਸਿਰ ਘੁਮਾਉਂਦਾ ਹੈ। ਬੱਚੇ ਦੇ ਇਸ ਜਵਾਬ ਕਾਰਨ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ ‘ਚ ਵਿਅਕਤੀ ਨੇ ਕੀਤਾ ਸਟੰਟ, VIDEO ਦੇਖ ਨਹੀਂ ਰੋਕ ਪਾਓਗੇ ਹਾਸਾ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @mpanktiya ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਚਾਚਾ ਸਾਡੇ ਵਿਧਾਇਕ ਹਨ ਪੁਰਾਣਾ ਹੋ ਗਿਆ, ਹੁਣ ਦੇ ਬੱਚੇ- ਪਾਪਾ ਸਾਡੇ ਪੁਲਿਸ ਵਿੱਚ ਹਨ ਮੈਡਮ ਜੀ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 20 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਮਜ਼ੇਦਾਰ ਅੰਦਾਜ਼ ‘ਚ ਲਿਖਿਆ- ਬੱਚੇ ਮਨ ਦੇ ਸੱਚੇ।

Exit mobile version