Funny: ਕੈਮਰਾ ਆਫ ਹੋਣ ਦੇ ਧੋਖੇ ‘ਚ ਸ਼ਖਸ ਨੇ ਇੰਟਰਵਿਊ ਦੌਰਾਨ ਕਰ ਦਿੱਤੀ ਅਜੀਬ ਹਰਕਤ, VIDEO
Funny Video Viral: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਵਿਅਕਤੀ ਨਾਲ ਅਜਿਹਾ ਹੁੰਦਾ ਹੈ ਜਿਸ ਤੋਂ ਬਾਅਦ ਉਹ ਸ਼ਾਇਦ ਹੀ ਕਦੇ ਔਨਲਾਈਨ ਕੁਝ Funny ਕਰਨ ਦੀ ਕੋਸ਼ਿਸ਼ ਕਰੇਗਾ। ਵੀਡੀਓ ਨੂੰ @Madan_Chikna ਨਾਮ ਦੇ ਅਕਾਊਂਟ ਤੋਂ X ਪਲੇਟਫਾਰਮ 'ਤੇ ਪੋਸਟ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀ ਦੇਖਣ ਨੂੰ ਮਿਲੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਰ ਰੋਜ਼ ਲੋਕ ਆਪਣੇ ਅਕਾਊਂਟ ਤੋਂ ਸੋਸ਼ਲ ਮੀਡੀਆ ਸਾਈਟਾਂ ‘ਤੇ ਵੱਖ-ਵੱਖ ਵੀਡੀਓਜ਼ ਪੋਸਟ ਕਰਦੇ ਹਨ ਅਤੇ ਜੋ ਵੀਡੀਓ ਲੋਕਾਂ ਦਾ ਧਿਆਨ ਖਿੱਚ ਲੈਂਦੇ ਹਨ, ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਜੇਕਰ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਹੋ, ਤਾਂ ਤੁਸੀਂ ਉਹ ਵਾਇਰਲ ਵੀਡੀਓ ਜ਼ਰੂਰ ਦੇਖੇ ਹੋਣਗੇ। ਇਸ ਸਮੇਂ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਕੀ ਹੈ।
ਇਕ ਵਿਅਕਤੀ ਨੌਕਰੀ ਲਈ ਆਨਲਾਈਨ ਇੰਟਰਵਿਊ ਦੇ ਰਿਹਾ ਸੀ। ਇੰਟਰਵਿਊ ਕਰਨ ਵਾਲਾ ਵਿਅਕਤੀ ਉਸ ਨੂੰ Introduction ਦੇਣ ਲਈ ਕਹਿੰਦਾ ਹੈ। ਜਿਸ ਤੋਂ ਬਾਅਦ ਵਿਅਕਤੀ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਹੈ। ਵਿਅਕਤੀ ਪਹਿਲਾਂ ਆਪਣਾ ਨਾਮ ਦੱਸਦਾ ਹੈ, ਫਿਰ ਆਪਣੇ ਕਾਲਜ ਦਾ ਨਾਮ ਦੱਸਦਾ ਹੈ ਅਤੇ ਆਪਣੀ ਡਿਗਰੀ ਬਾਰੇ ਦੱਸਦਾ ਹੈ। ਇਸ ਤੋਂ ਤੁਰੰਤ ਬਾਅਦ, ਉਹ ਮਾਨੀਟਰ ਵੱਲ ਦੇਖ ਕੇ ਬੱਚਿਆਂ ਵਾਂਗ ਮੂੰਹ ਬਣਾਉਣੇ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਲੱਗਦਾ ਹੈ ਕਿ ਕੈਮਰਾ ਬੰਦ ਹੋ ਗਿਆ ਹੈ ਪਰ ਕੈਮਰਾ ਚਾਲੂ ਸੀ। Funny ਹਰਕਤਾਂ ਕਰਨ ਤੋਂ ਬਾਅਦ ਉਹ ਨਾਰਮਲ ਹੋ ਜਾਂਦਾ ਹੈ ਅਤੇ ਫਿਰ ਉਸ ਦੀ ਇੰਟਰਵਿਊ ਕਰਨ ਵਾਲਾ ਵਿਅਕਤੀ ਉਸ ਨੂੰ ਦੱਸਦਾ ਹੈ ਕਿ ਉਸ ਦੀਆਂ ਹਰਕਤਾਂ ਕੈਮਰ ਔਨ ਹੋਣ ਕਾਰਨ ਦਿੱਖ ਰਹੀਆਂ ਸੀ। ਇਹ ਸੁਣ ਕੇ ਉਹ ਆਪਣਾ ਕੈਮਰਾ ਬੰਦ ਕਰ ਦਿੰਦਾ ਹੈ।
Job interview gone wrong 😑
I think he wont get selected 😭 pic.twitter.com/lh5yk1CsQm— Godman Chikna (@Madan_Chikna) November 18, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਅਜਿਹੇ ਦੋਸਤ ਹੋਣ ਤਾਂ ਦੁਸ਼ਮਣਾਂ ਦੀ ਕੀ ਲੋੜ, ਵੀਡੀਓ ਦੇਖ ਕੇ ਤੁਸੀਂ ਵੀ ਇਹੀ ਕਹੋਗੇ
ਵਾਇਰਲ ਹੋ ਰਿਹਾ ਵੀਡੀਓ @Madan_Chikna ਨਾਮ ਦੇ ਅਕਾਊਂਟ ਤੋਂ X ਪਲੇਟਫਾਰਮ ‘ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਨੌਕਰੀ ਦਾ ਇੰਟਰਵਿਊ ਗਲਤ ਹੋ ਗਿਆ, ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ Select ਨਹੀਂ ਹੋਇਆ ਹੋਵੇਗਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ- ਭਰਾ, ਤੁਸੀਂ ਕੀ ਕਰ ਰਹੇ ਹੋ? ਇਕ ਹੋਰ ਯੂਜ਼ਰ ਨੇ ਲਿਖਿਆ- ਉਸ ਕੋਲ ਕੰਪਿਊਟਰ ਸਾਇੰਸ ਦੀ ਡਿਗਰੀ ਹੈ ਅਤੇ ਕੈਮਰੇ ‘ਤੇ ਇਹ ਹਰਕਤਾਂ ਕਰ ਰਿਹਾ ਹੈ, ਬਹੁਤ ਵਧੀਆ। ਤੀਜੇ ਯੂਜ਼ਰ ਨੇ ਲਿਖਿਆ- ਤੁਸੀਂ ਇਹ ਕਿਵੇਂ ਕਰ ਸਕਦੇ ਹੋ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸਕ੍ਰਿਪਟਿਡ ਹੈ।