Telangana : ਘਰ 'ਚੋਂ ਪੈਸੇ ਨਾ ਮਿਲਣ 'ਤੇ 'ਨਿਰਾਸ਼' ਚੋਰ ਮੇਜ਼ 'ਤੇ ਛੱਡ ਗਏ 20 ਰੁਪਏ, ਦੇਖੋ ਮਜ਼ੇਦਾਰ ਵੀਡੀਓ | On Finding No Money in House, 'Disappointed' Thief Leaves INR 20 on Table in Rangareddy Telangana full detail in punjabi Punjabi news - TV9 Punjabi

Telangana : ਘਰ ‘ਚੋਂ ਪੈਸੇ ਨਾ ਮਿਲਣ ‘ਤੇ ‘ਨਿਰਾਸ਼’ ਚੋਰ ਮੇਜ਼ ‘ਤੇ ਛੱਡ ਗਿਆ 20 ਰੁਪਏ, ਦੇਖੋ ਮਜ਼ੇਦਾਰ VIDEO

Updated On: 

26 Jul 2024 19:17 PM

Viral Video: ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ @umasudhir ਨਾਂ ਦੀ ਆਈਡੀ ਤੋਂ ਪੋਸਟ ਕੀਤਾ ਗਿਆ ਹੈ। ਖਬਰ ਲਿੱਖੇ ਜਾਣ ਤੱਕ ਇਸ ਵੀਡੀਓ ਨੂੰ ਤਕਰੀਬਨ 54 ਹਜ਼ਾਰ ਵਿਊਜ਼ ਮਿਲ ਚੁੱਕੇ ਹਨ ਅਤੇ ਕਈ ਲੋਕ ਕੁਮੈਂਟਸ ਵੀ ਕਰ ਚੁੱਕੇ ਹਨ।

Telangana : ਘਰ ਚੋਂ ਪੈਸੇ ਨਾ ਮਿਲਣ ਤੇ ਨਿਰਾਸ਼ ਚੋਰ ਮੇਜ਼ ਤੇ ਛੱਡ ਗਿਆ 20 ਰੁਪਏ, ਦੇਖੋ ਮਜ਼ੇਦਾਰ VIDEO

Photo : X@umasudhir

Follow Us On

ਉਂਝ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਚੋਰ ਕਿਸੇ ਘਰ ਚ ਚੋਰੀ ਕਰਨ ਵੜ੍ਹੇ ਅਤੇ ਹਜ਼ਾਰਾਂ ਅਤੇ ਲੱਖਾਂ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਪਰ ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਦੇ ਮਹੇਸ਼ਵਰਮ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿੱਚ ਮੂੰਹ ਢੱਕ ਕੇ ਇੱਕ ਚੋਰ ਦਾਖਲ ਹੋਇਆ। ਉਹ ਵੱਡੀ ਚੋਰੀ ਦੇ ਮਕਸਦ ਨਾਲ ਘਰ ਚ ਵੜ੍ਹਿਆ ਸੀ, ਪਰ ਅੰਦਰ ਜਾਣ ਤੇ ਉਸਦੇ ਹੱਥ ਨਿਰਾਸ਼ਾ ਦੇ ਸਿਵਾਏ ਹੋਰ ਕੁਝ ਨਹੀਂ ਲੱਗਾ।

ਦਰਅਸਲ ਚੋਰ ਦਾ ਮਕਸਦ ਸੀ ਕਿ ਘਰ ਚੋਂ ਸਾਰਾ ਕੀਮਤੀ ਸਾਮਾਨ ਲੈ ਕੇ ਤਿੱਤਰ ਹੋ ਜਾਵੇ। ਉਸਦੇ ਘਰ ਦੀ ਤਲਾਸ਼ੀ ਲੈਂਦੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹੀ। ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਉਹ ਆਰਾਮ ਨਾਲ ਘਰ ਦੀ ਤਲਾਸ਼ੀ ਲੈਂਦਾ ਹੈ। ਪਰ ਘਰ ਦੀ ਤਲਾਸ਼ੀ ਲੈਣ ‘ਤੇ ਉਸਨੂੰ ਇੱਕ ਵੀ ਕੀਮਤੀ ਸਾਮਾਨ ਨਹੀਂ ਮਿਲਦਾ ਹੈ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਵੀ ਹੱਥ ਨਾ ਲੱਗਣ ਤੇ ਚੋਰ ਕਾਫੀ ਨਿਰਾਸ਼ ਨਜ਼ਰ ਆ ਰਿਹਾ ਹੈ। ਉਹ ਸੀਸੀਟੀਵੀ ਵੱਲ ਮੁੰਹ ਕਰਕੇ ਕੁਝ ਬੋਲਦਾ ਹੈ ਅਤੇ ਇਸ਼ਾਰੇ ਕਰਦਾ ਹੈ। ਹਾਲਾਂਕਿ ਉਸਦੀ ਆਵਾਜ਼ ਤਾਂ ਸੀਸੀਟੀਵੀ ਵਿੱਚ ਰਿਕਾਰਡ ਨਹੀਂ ਹੋਈ ਹੈ, ਪਰ ਉਸਦੇ ਬਾਡੀ ਲੈਂਗਵੇਜ਼ ਤੋਂ ਲੱਗ ਰਿਹਾ ਹੈ ਕਿ ਉਹ ਕਾਫੀ ਗੁੱਸੇ ਵਿੱਚ ਹੈ

ਗੁੱਸੇ ਅਤੇ ਨਿਰਾਸ਼ਾ ਵਿੱਚ ਉਹ ਫਰਿੱਜ ਚੋਂ ਇੱਕ ਬੋਲਤ ਕੱਢਦਾ ਹੈ ਅਤੇ ਮੇਜ਼ ‘ਤੇ ਬੋਤਲ ਹੇਠਾਂ 20 ਰੁਪਏ ਰੱਖ ਕੇ ਘਰੋਂ ਚਲਾ ਜਾਂਦਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ਅਤੇ ਪੁਲਿਸ ਦੋਵਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਸੋਸ਼ਲ ਮੀਡੀਆ ਤੇ ਲੋਕ ਖੂਬ ਇਸ ਵੀਡੀਓ ਤੇ ਫਨੀ ਕਮੈਂਟਸ ਕਰਕੇ ਮਜ਼ੇ ਲੈ ਰਹੇ ਹਨ।

ਵੇਖੋ ਮਜ਼ੇਦਾਰ ਵੀਡੀਓ

Exit mobile version