Funny Video: ਕੁੜੀਆਂ ਨਾਲ ਕਰ ਰਿਹਾ ਸੀ ਮਸਤੀ, ਮਾਂ ਨੇ ਰੰਗੇ ਹੱਥੋਂ ਫੱੜ ਕੇ ਸਿਖਾਇਆ ਸਬਕ | Mother caught her son dancing with dancers and started beating him read full news details in Punjabi Punjabi news - TV9 Punjabi

Funny Video: ਕੁੜੀਆਂ ਨਾਲ ਕਰ ਰਿਹਾ ਸੀ ਮਸਤੀ, ਮਾਂ ਨੇ ਰੰਗੇ ਹੱਥੋਂ ਫੱੜ ਕੇ ਸਿਖਾਇਆ ਸਬਕ

Updated On: 

24 Aug 2024 16:22 PM

Funny Video:ਰੋਜਾਨਾ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮਜ਼ੇਦਾਰ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾਉਂਦੇ। ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਕਿਸੇ ਕਲੱਬ ਜਾਂ ਬਾਰ ਦੀ ਹੈ ਜਿੱਥੇ ਇਕ ਮੁੰਡਾ 3 ਕੁੜੀਆਂ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਪਰ ਅਚਾਨਕ ਉਸਦੀ ਮਾਂ ਉੱਥੇ ਪਹੁੰਚ ਜਾਂਦੀ ਹੈ ਅਤੇ ਉਸ ਨੂੰ ਚੱਪਲਾਂ ਨਾਲ ਕੁੱਟ ਕੇ ਵਾਪਿਸ ਲੈ ਕੇ ਜਾਂਦੀ ਹੈ।

Funny Video: ਕੁੜੀਆਂ ਨਾਲ ਕਰ ਰਿਹਾ ਸੀ ਮਸਤੀ, ਮਾਂ ਨੇ ਰੰਗੇ ਹੱਥੋਂ ਫੱੜ ਕੇ ਸਿਖਾਇਆ ਸਬਕ

ਕੁੜੀਆਂ ਨਾਲ ਕਰ ਰਿਹਾ ਸੀ ਮਸਤੀ, ਮਾਂ ਨੇ ਚੱਪਲਾਂ ਨਾਲ ਕੁੱਟਿਆ, VIDEO

Follow Us On

ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਆਮ ਤੌਰ ‘ਤੇ ਡਾਂਸ ਅਤੇ ਲੜਾਈ ਦੇ ਵੀਡੀਓ ਵਾਇਰਲ ਹੁੰਦੇ ਹਨ। ਪਰ ਇਨ੍ਹਾਂ ਤੋਂ ਇਲਾਵਾ ਜੁਗਾੜ, ਪ੍ਰਤਿਭਾ ਅਤੇ ਹੈਰਾਨੀਜਨਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ। ਕਈ ਵਾਰ ਮਜ਼ਾਕੀਆ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਆਪਣੇ-ਆਪਣੇ ਪ੍ਰਤੀਕਰਮ ਵੀ ਦਿੱਤੇ ਹਨ। ਆਓ ਪਹਿਲਾਂ ਤੁਹਾਨੂੰ ਵੀਡੀਓ ਬਾਰੇ ਦੱਸਦੇ ਹਾਂ ਅਤੇ ਫਿਰ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਬਾਰੇ ਦੱਸਦੇ ਹਾਂ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਕਿਸੇ ਕਲੱਬ ਜਾਂ ਬਾਰ ਦਾ ਲੱਗ ਰਿਹਾ ਹੈ ਜਿੱਥੇ ਕੁਝ ਲੋਕ ਗਏ ਹੋਏ ਹਨ। ਇੱਕ ਮੁੰਡਾ ਵੀ ਨਜ਼ਰ ਆ ਰਿਹਾ ਹੈ ਜੋ ਇਕ ਕੁੜੀ ਨਾਲ ਜੋਸ਼ ਨਾਲ ਡਾਂਸ ਕਰ ਰਿਹਾ ਹੈ। ਮੁੰਡੇ ਦਾ ਪੂਰਾ ਧਿਆਨ ਕੁੜੀ ਨਾਲ ਨੱਚਣ ‘ਤੇ ਹੁੰਦਾ ਹੈ ਅਤੇ ਫਿਰ ਪਿੱਛੇ ਤੋਂ ਇਕ ਔਰਤ ਅੰਦਰ ਆਉਂਦੀ ਹੈ ਜੋ ਉਸ ਦੀ ਮਾਂ ਹੁੰਦੀ ਹੈ। ਮਾਂ ਆਪਣੇ ਬੇਟੇ ਨੂੰ ਕੁੜੀ ਨਾਲ ਨੱਚਦਾ ਦੇਖਦੀ ਹੈ। ਇਸ ਤੋਂ ਬਾਅਦ ਔਰਤ ਕੁਝ ਸੋਚੇ ਬਿਨ੍ਹਾਂ ਆਪਣੀ ਚੱਪਲ ਕੱਢ ਕੇ ਸਾਰਿਆਂ ਦੇ ਸਾਹਮਣੇ ਆਪਣੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਲੜਕਾ ਉਥੋਂ ਫਰਾਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਟਰੇਨ ਚ ਸ਼ਖਸ ਨੇ ਜੁਗਾੜ ਨਾਲ ਬਣਾਈ ਸਪੈਸ਼ਲ ਸੀਟ, ਲੋਕਾਂ ਨੇ ਕਿਹਾ- ਬੰਦਾ talented ਹੈ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ butterfly__mahi ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਟੈਕਸਟ ਲੇਅਰ ਕਰਦੇ ਹੋਏ ਲਿਖਿਆ ਹੈ, ‘ਸਿਰਫ ਮਾਂ ਹੀ ਅਜਿਹਾ ਕਰ ਸਕਦੀ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 43 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਨਹੀਂ, ਪਤਨੀ ਵੀ ਅਜਿਹਾ ਕਰ ਸਕਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਹਾਂ, ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ। ਤੀਜੇ ਯੂਜ਼ਰ ਨੇ ਲਿਖਿਆ- ਪਤਨੀ ਵੀ ਕਰ ਸਕਦੀ ਹੈ। ਕਈ ਯੂਜ਼ਰਸ ਨੇ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ।

Exit mobile version