Father-Son Heart touching Video:ਬੱਚੇ ਤੇ ਪਿਤਾ ਦੀ ਇਸ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਯੂਜ਼ਰਸ ਬੋਲੇ- ਪਾਪਾ ਦਾ ਪਿਆਰ | Father son heart touching video viral read full news details in Punjabi Punjabi news - TV9 Punjabi

Father-Son Heart touching Video:ਬੱਚੇ ਤੇ ਪਿਤਾ ਦੀ ਇਸ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਯੂਜ਼ਰਸ ਬੋਲੇ- ਪਾਪਾ ਦਾ ਪਿਆਰ

Published: 

31 Oct 2024 19:00 PM

Father-Son Heart touching Video: ਇਸ ਧਰਤੀ ਦੇ ਸਿਰਫ਼ ਇਕ ਅਜਿਹਾ ਰਿਸ਼ਤਾ ਹੈ ਜੋ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਉਹ ਹੈ ਮਾਤਾ-ਪਿਤਾ ਅਤੇ ਬੱਚੇ ਦਾ ਰਿਸ਼ਤਾ। ਕੁਝ ਵੀ ਹੋ ਜਾਵੇ ਮਾਤਾ-ਪਿਤਾ ਆਪਣੇ ਬੱਚੇ ਨੰ ਕਿਸੇ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨ ਦਿੰਦੇ। ਅਜਿਹਾ ਹੀ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਪਿਓ-ਪੁੱਤ ਦਾ ਰਿਸ਼ਤਾ ਕਿੰਨਾ ਅਨੋਖਾ ਹੈ, ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਵੀਡੀਓ ਨੂੰ ਬਹੁਤ ਸ਼ਾਨਦਾਰ ਵੀਊਜ਼ ਵੀ ਮਿਲ ਰੇਹ ਹਨ।

Father-Son Heart touching Video:ਬੱਚੇ ਤੇ ਪਿਤਾ ਦੀ ਇਸ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਯੂਜ਼ਰਸ ਬੋਲੇ- ਪਾਪਾ ਦਾ ਪਿਆਰ
Follow Us On

ਪਿਓ-ਪੁੱਤ ਦਾ ਰਿਸ਼ਤਾ ਕਾਫੀ ਅਨੋਖਾ ਹੁੰਦਾ ਹੈ। ਦੋਵੇਂ ਇਕ ਦੂਜੇ ਲਈ ਸੁਰੱਖਿਆ ਕਵਚ ਵਾਂਗ ਹਨ ਅਤੇ ਨਾਲ ਹੀ ਪੁੱਤਰ ਲਈ ਪਿਤਾ ਹੀ ਉਨ੍ਹਾਂ ਦਾ ਨਾਇਕ ਹੈ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਪਿਓ-ਪੁੱਤ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਓਗੇ। ਇਹ ਇੱਕ ਛੋਟੇ ਬੱਚੇ ਦੀ ਵੀਡੀਓ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖੋਂਗੇ ਕਿ ਇੱਕ ਵਿਅਕਤੀ ਸਾਈਕਲ ਚਲਾ ਰਿਹਾ ਹੈ। ਪਿੱਛੇ ਇਕ ਤਿੰਨ-ਚਾਰ ਸਾਲ ਦਾ ਬੱਚਾ ਸਕੂਲ ਬੈਗ ਲੈ ਕੇ ਖੜ੍ਹਾ ਹੈ। ਉਸ ਨੇ ਆਪਣੇ ਪਿਤਾ ਦੀ ਗਰਦਨ ਦੋਹਾਂ ਹੱਥਾਂ ਨਾਲ ਫੜੀ ਹੋਈ ਹੈ। ਉਹ ਖੜ੍ਹੇ ਹੋ ਕੇ ਬਹੁਤ ਆਰਾਮ ਨਾਲ ਸੌਂਦਾ ਵੀ ਨਜ਼ਰ ਆ ਰਿਹਾ ਹੈ। ਪਰ ਉਹ ਆਪਣੇ ਪਿਤਾ ਨਾਲ ਪੂਰੀ ਤਰ੍ਹਾਂ ਆਰਾਮਦੇਹ ਮੂਡ ਵਿੱਚ ਹੈ। ਇਸ ਤਰ੍ਹਾਂ ਸਾਈਕਲ ‘ਤੇ ਖੜ੍ਹੇ ਹੋ ਕੇ ਜਾਨ ਦਾ ਵੀ ਉਸ ਨੂੰ ਕੋਈ ਡਰ ਨਹੀਂ ਹੈ।

ਇਸ ਵੀਡੀਓ ਨੂੰ ਐਕਸ ਦੇ ਹੈਂਡਲ @Gulzar_sahab ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ- ਪਾਪਾ ਦਾ ਪਿਆਰ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ‘ਤੇ ਲੋਕ ਜੋਸ਼ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਬੱਚੇ ਅਤੇ ਪਿਤਾ ‘ਤੇ ਵੀ ਪਿਆਰ ਦੀ ਵਰਖਾ ਕਰ ਰਹੇ ਹਨ।

ਇਹ ਵੀ ਪੜ੍ਹੋ- ਕੁੱਤੇ ਦੀ ਪੂੰਛ ਨਾਲ ਬੰਨ੍ਹਿਆ ਪਟਾਕਾ, ਲੋਕ ਕਰ ਰਹੇ ਕਾਰਵਾਈ ਮੰਗ

ਇਕ ਯੂਜ਼ਰ ਨੇ ਲਿਖਿਆ- ਇਹ ਦੇਖ ਕੇ ਮੈਂ ਭਾਵੁਕ ਹੋ ਗਿਆ। ਇੱਕ ਹੋਰ ਯੂਜ਼ਰ ਨੇ ਲਿਖਿਆ- ਬਚਪਨ ਵਿੱਚ ਮਾਂ ਅਤੇ ਪਿਤਾ ਤੋਂ ਜੋ ਪਿਆਰ ਮਿਲਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਨਹੀਂ ਮਿਲਦਾ। ਤੀਜੇ ਯੂਜ਼ਰ ਨੇ ਲਿਖਿਆ- ਜਦੋਂ ਤੱਕ ਬਚਪਨ ਹੈ, ਤੁਹਾਡੇ ਅਤੇ ਤੁਹਾਡੇ ਬੇਟੇ ਦਾ ਪਿਆਰ ਇਸੇ ਤਰ੍ਹਾਂ ਰਹੇਗਾ। ਤੀਸਰੇ ਬੰਦੇ ਨੇ ਲਿਖਿਆ- ਬਾਪ ਦਾ ਪਿਆਰ ਮਾਂ ਨਾਲੋਂ ਵੱਧ ਹੁੰਦਾ ਹੈ। ਪਾਪਾ ਪ੍ਰਗਟ ਨਹੀਂ ਕਰਦੇ। ਚੌਥੇ ਨੇ ਲਿਖਿਆ- ਮੈਂ ਪਿਤਾ ਦੀ ਮਿਹਨਤ ਨੂੰ ਸਮਝਦਾ ਹਾਂ ਪਰ ਬੱਚਾ ਸੌਂ ਰਿਹਾ ਹੈ।

Exit mobile version